ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ’ਚ ਪੌਪਕੌਰਨ ਵੇਚਣ ਵਾਲੇ ਨੇ ਬਣਾਇਆ ਆਪਣਾ ਹਵਾਈ ਜਹਾਜ਼

ਪਾਕਿ ’ਚ ਪੌਪਕੌਰਨ ਵੇਚਣ ਵਾਲੇ ਨੇ ਬਣਾਇਆ ਆਪਣਾ ਹਵਾਈ ਜਹਾਜ਼

ਪਾਕਿਸਤਾਨ ’ਚ ਪੌਪਕੌਰਨ (ਮੱਕੀ ਦੇ ਭੁੰਨੇ ਦਾਣਿਆਂ ਦੀਆਂ ਖਿੱਲਾਂ ਜਾਂ ਫੁੱਲੀਆਂ) ਵੇਚਣ ਵਾਲੇ ਇੱਕ ਵਿਅਕਤੀ ਮੁਹੰਮਦ ਫ਼ੈਯਾਜ਼ ਨੇ ਆਪਣਾ ਖ਼ੁਦ ਦਾ ਹਵਾਈ ਜਹਾਜ਼ ਬਣਾ ਧਰਿਆ ਹੈ। ਉਸ ਜਹਾਜ਼ ਦਾ ਇੰਜਣ ਰੋਡ–ਕਟਰ ਤੋਂ ਲਿਆ ਹੈ, ਉਸ ਦੇ ਖੰਭ ਮੋਟੇ ਦੇ ਕੱਪੜੇ ਬਣਾਏ ਗਏ ਹਨ। ਉਸ ਦੇ ਪਹੀਏ ਆਟੋ–ਰਿਕਸ਼ਾ ਵਾਲੇ ਲਾ ਦਿੱਤੇ ਗਏ ਹਨ ਪਰ ਉਸ ਨੂੰ ਵੇਖ ਕੇ ਪਾਕਿਸਤਾਨੀ ਹਵਾਈ ਫ਼ੌਜ ਦਾ ਧਿਆਨ ਵੀ ਖਿੱਚਿਆ ਗਿਆ ਹੈ।

 

 

ਪਾਕਿਸਤਾਨ ਵਿੱਚ ਫ਼ੈਯਾਜ਼ ਵਰਗੇ ਕਰੋੜਾਂ ਲੋਕ ਹਨ, ਜਿਨ੍ਹਾਂ ਕੋਲ ਪੜ੍ਹਨ–ਲਿਖਣ ਜੋਗੇ ਪੈਸੇ ਨਹੀਂ ਹਨ ਤੇ ਫਿਰ ਵੀ ਉਹ ਕਿਸੇ ਨਾ ਕਿਸੇ ਮੌਕੇ ਦੀ ਭਾਲ਼ ਵਿੱਚ ਹਨ। ਫ਼ੈਯਾਜ਼ ਨੇ ਇਹ ਹਵਾਈ ਜਹਾਜ਼ ਸਿਰਫ਼ ਟੀਵੀ ਤੇ ਇੰਟਰਨੈੱਟ ਦੀਆਂ ਵਿਡੀਓ ਕਲਿਪਿੰਗਜ਼ ਵੇਖ ਕੇ ਬਣਾਇਆ ਹੈ।

 

 

32 ਸਾਲਾ ਫ਼ੈਯਾਜ਼ ਨੇ ਦੱਸਿਆ ਕਿ ਉਸ ਨੇ ਆਪਣੇ ਹਵਾਈ ਜਹਾਜ਼ ਨੂੰ ਉਡਾਇਆ ਹੈ। ਉਸ ਦੇ ਇਸ ਬਿਆਨ ਨੂੰ ਦੇਸ਼ ਦਪ ਹਵਾਈ ਫ਼ੌਜ ਕੁਝ ਗੰਭੀਰਤਾ ਨਾਲ ਲੈ ਰਹੀ ਹੈ। ਫ਼ੌਜ ਨੇ ਉਸ ਨੂੰ ਇੱਕ ਪ੍ਰਸ਼ੰਸਾ–ਪੱਤਰ ਵੀ ਦਿੱਤਾ ਹੈ।

 

 

ਫ਼ੈਯਾਜ਼ ਦਾ ਦਰਅਸਲ ਬਚਪਨ ਵਿੱਚ ਇੱਕ ਸੁਫ਼ਨਾ ਹੁੰਦਾ ਸੀ ਕਿ ਉਹ ਹਵਾਈ ਫ਼ੌਜ ਵਿੱਚ ਭਰਤੀ ਹੋਵੇ ਪਰ ਜਦੋਂ ਉਹ ਹਾਲੇ ਸਕੂਲ ’ਚ ਹੀ ਪੜ੍ਹਦਾ ਸੀ, ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਇਸੇ ਕਾਰਨ ਉਸ ਨੂੰ 8ਵੀਂ ਜਮਾਤ ਤੋਂ ਬਾਅਦ ਆਪਣੀ ਪੜ੍ਹਾਈ ਅਧਵਾਟੇ ਹੀ ਛੱਡਣੀ ਪਈ ਸੀ ਤੇ ਆਪਣੀ ਮਾਂ ਤੇ ਪੰਜ ਹੋਰ ਛੋਟੇ ਭਰਾਵਾਂ–ਭੈਣਾਂ ਦਾ ਢਿੱਡ ਪਾਲਣ ਲਈ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਸੀ।

 

 

ਹੁਣ ਉਹ ਦਿਨੇ ਪੌਪਕੌਰਨ ਵੇਚਦਾ ਹੈ ਤੇ ਰਾਤੀਂ ਚੌਕੀਦਾਰਾ ਕਰਦਾ ਹੈ। ਉਸ ਨੇ ਇਹ ਹਵਾਈ ਜਹਾਜ਼ ਬਣਾ ਕੇ ਹੁਣ ਹਵਾ ’ਚ ਤਾਰੀਆਂ ਲਾਉਣ ਦਾ ਸੁਫ਼ਨਾ ਸਾਕਾਰ ਕਰ ਲਿਆ ਹੈ।

 

 

ਫ਼ੈਯਾਜ਼ ਨੇ ਇੱਕ ਤਰ੍ਹਾਂ ਸਕੂਟਰ ਵਿੱਚ ਆਪਣਾ ਹਵਾਈ ਜਹਾਜ਼ ਬਣਾ ਲਿਆ ਹੈ। ਉਸ ਦੇ ਇੱਕ ਦੋਸਤ ਨੇ ਦਾਅਵਾ ਕੀਤਾ ਕਿ ਉਸ ਨੇ ਆਪਣਾ ਹਵਾਈ ਜਹਾਜ਼ ਉਸ ਦੇ ਸਾਹਮਣੇ ਦੋ ਕਿਲੋਮੀਟਰ ਤੱਕ ਢਾਈ ਕੁ ਫੁੱਟ ਦੀ ਉਚਾਈ ’ਤੇ ਉਡਾਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Popcorn Seller in Pakistan made his own aircraft