ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸੂਦ ਅਜ਼ਹਰ ਨੂੰ ਅੱਤਵਾਦੀ ਐਲਾਨੇ ਜਾਣ ’ਤੇ ਚੀਨ ਦਾ ਆਇਆ ਬਿਆਨ

ਪਾਕਿਤਸਾਨੀ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਸਰਗਨਾ ਸਸੂਦ ਅਜ਼ਹਰ ਨੂੰ ਆਲਮੀ ਅੱਤਵਾਦੀ ਐਲਾਨੇ ਜਾਣ ਦੇ ਪ੍ਰਸਤਾਵ ਨੂੰ ਲੈ ਕੇ ਚੀਨ ਨੇ ਹੁਣ ਨਰਮੀ ਦੇ ਸੰਕੇਤ ਦਿੱਤ ਹਨ। ਆਪਣੇ ਪਿਛਲੇ ਖੱਪ ਦੇ ਉਲਟ ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਮਸਲੇ ਨੂੰ ਸਹੀ ਢੰਗ ਨਾਲ ਹੱਕ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਹਾਲਾਂਕਿ ਚੀਨ ਨੇ ਇਸ ਬਾਰੇ ਕੋਈ ਸਮਾ-ਸੀਮਾ ਤੈਅ ਨਹੀਂ ਕੀਤੀ ਹੈ।

 

ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਗੈਂਗ ਸ਼ੁਆਂਗ ਨੇ ਕਿਹ, ਮੈਂ ਸਿਰਫ ਇੰਨਾ ਕਹਾਂਗਾ ਕਿ ਮੇਰਾ ਵਿਸ਼ਵਾਸ ਹੈ ਕਿ ਇਸ ਦਾ ਸਹੀ ਹੱਲ ਲੱਭਿਆ ਜਾਵੇਗਾ। ਅਸੀਂ ਇਸ ਮਾਮਲੇ ਤੇ ਕਈ ਵਾਰ ਆਪਣਾ ਪੱਖ ਸਪੱਸ਼ਟ ਕਰ ਚੁੱਕੇ ਹਨ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਦੋ ਬਿੰਦੂਆਂ ਤੇ ਜ਼ੋਰ ਦੇਣਾ ਚਾਹੁੰਦੇ ਹਾਂ। ਪਹਿਲਾਂ ਇਹ ਕਿ ਇਸ ਮਾਮਲੇ ਤੇ ਵਧੇਰੇ ਮੈਂਬਰਾਂ ਦੀ ਸਹਿਮਤੀ ਅਤੇ ਗੱਲਬਾਤ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ। ਦੂਜਾ ਇਹ ਕਿ ਇਸ ਮਾਮਲੇ ਸਬੰਧੀ ਗੱਲਬਾਤ ਚੱਲ ਰਹੀ ਹੈ ਤੇ ਕੁਝ ਵਾਧਾ ਵੀ ਹੋਇਆ ਹੈ। ਸਾਨੂੰ ਵਿਸ਼ਵਾਸ ਹੈ ਕਿ ਸਾਰੇ ਪੱਖਾਂ ਦੀ ਸਹਿਮਤੀ ਮਗਰੋਂ ਇਸ ਮਾਮਲੇ ਤੇ ਅੱਗੇ ਵਧਿਆ ਜਾ ਸਕਦਾ ਹੈ।

 

ਦੱਸਣਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਚੀਨ ਦੌਰੇ ਮਗਰੋਂ ਭਾਰਤ ਦੇ ਗੁਆਂਢੀ ਮੁਲਕ ਚੀਨ ਦੀ ਇਹ ਸਲਾਹ ਅਹਿਮ ਹੈ। ਮਸੂਦਰ ਅਜ਼ਹਰ ਨੂੰ ਅੱਤਵਾਦੀ ਐਲਾਨੇ ਜਾਣ ਖਿਲਾਫ਼ ਚੀਨ ਸੰਯੁਕਤ ਰਾਸ਼ਟਰ ਸੁਰਖਿਆ ਕੌਂਸਲ ਚ ਹੁਣ ਤਕ ਚੌਥੀ ਵਾਰ ਰੋਕ ਲਗਾ ਚੁਕਿਆ ਹੈ। ਚੀਨ ਦੀ ਇਸ ਹਰਕਤ ਮਗਰੋਂ ਅਮਰੀਕਾ ਸਮੇਤ ਤਿੰਨ ਦੇਸ਼ਾਂ ਨੇ ਉਸ ਤੇ ਦਬਾਅ ਬਣਾਉਂਦਿਆਂ ਹੋਰਨਾਂ ਰਸਤਿਆਂ ਤੇ ਵਿਚਾਰ ਕਰਨ ਦੀ ਗੱਲ ਕਹੀ ਸੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Positive progress made China on listing Masood Azhar as global terrorist