ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਪੇਨ 'ਚ ਗਲੋਰੀਆ ਤੂਫਾਨ ਨੇ 11 ਲੋਕਾਂ ਦੀ ਜਾਨ ਲਈ

ਸਪੇਨ 'ਚ ਗਲੋਰੀਆ ਤੂਫਾਨ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 5 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ। ਇਸ ਕੁਦਰਤੀ ਆਫਤ ਨਾਲ ਨਦੀਆਂ ਦੇ ਬੰਨ੍ਹ ਟੁੱਟਦੇ ਜਾ ਰਹੇ ਹਨ ਅਤੇ ਪੂਰਬੀ ਸਪੇਨ ਦੇ ਵੱਡੇ ਖੇਤੀ ਇਲਾਕੇ 'ਚ ਪਾਣੀ ਭਰਦਾ ਜਾ ਰਿਹਾ ਹੈ।
 

ਉੱਤਰ-ਪੂਰਬੀ ਕਾਤਾਲੋਨੀਆ ਖੇਤਰ 'ਚ ਨਾਗਰਿਕ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਤਟੀ ਅਮੇਟਲਾ ਦੇ ਮਾਰ 'ਚ ਮੱਛੀ ਫੜ ਰਹੇ 50 ਸਾਲਾ ਵਿਅਕਤੀ ਦੀ ਮੌਤ ਨਾਲ ਹੁਣ ਤੱਕ ਮਾਰੇ ਗਏ ਲੋਕਾਂ ਦੀ ਗਿਣਤੀ ਵੱਧ ਕੇ 11 ਹੋ ਚੁੱਕੀ ਹੈ।  ਇਸ ਤੋਂ ਪਹਿਲਾਂ ਕਾਬਾਸੇਸ 'ਚ ਇੱਕ ਗੱਡੀ ਦੇ ਅੰਦਰ ਇੱਕ ਵਿਅਕਤੀ ਦੀ ਲਾਸ਼ ਮਿਲੀ ਸੀ ਅਤੇ ਪੂਰਬੀ ਐਲੀਕੇਂਟ ਖੇਤਰ ਦੇ ਅਲਕੋਈ 'ਚ ਭਾਰੀ ਮੀਂਹ ਦੇ ਕਾਰਨ ਇੱਕ ਘਰ ਢਹਿ-ਢੇਰੀ ਹੋ ਗਿਆ ਸੀ, ਜਿਸ ਕਾਰਨ 75 ਸਾਲਾ ਔਰਤ ਦੀ ਮੌਤ ਹੋ ਗਈ ਸੀ।

 

 

ਤੂਫਾਨ ਕਾਰਨ ਤੇਜ਼ ਹਵਾਵਾਂ, ਭਾਰੀ ਮੀਂਹ ਅਤੇ ਬਰਫਬਾਰੀ ਹੋ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਹੋ ਸਕਦਾ ਹੈ ਕਿਉਂਕਿ ਕਾਤਾਲੋਨੀਆ ਅਤੇ ਬਾਲੇਰਿਕ ਟਾਪੂ ਸਮੂਹ 'ਤੇ 4 ਲੋਕ ਹਾਲੇ ਵੀ ਲਾਪਤਾ ਹਨ।
 

ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸੈਂਚੇਜ ਨੇ ਵੀਰਵਾਰ ਨੂੰ ਤੂਫਾਨ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਕੁਝ ਇਲਾਕਿਆਂ ਦਾ ਹਵਾਈ ਦੌਰਾ ਕੀਤਾ। ਤੂਫਾਨ ਗਲੋਰੀਆ ਨਾਲ ਦੱਖਣੀ ਫਰਾਂਸ ਦੇ ਕੁਝ ਹਿੱਸੇ ਵੀ ਪ੍ਰਭਾਵਿਤ ਹੋਏ ਹਨ। ਪਾਇਰੇਨੀਸ-ਓਰੀਏਂਟੇਲਸ ਖੇਤਰ ਵਿਚੋਂ 1500 ਲੋਕਾਂ ਨੂੰ ਕੱਢਣਾ ਪਿਆ ਹੈ। ਹੜ੍ਹ ਕਾਰਨ ਦੇਸ਼ ਦੀ ਸੱਭ ਤੋਂ ਲੰਬੀ ਨਦੀ ਐਬਰੋ ਦਾ ਪਾਣੀ ਤਟੀ ਬੰਨ੍ਹ ਨੂੰ ਤੋੜ ਕੇ ਖੇਤਾਂ 'ਚ ਪਹੁੰਚ ਗਿਆ ਹੈ। ਸਮੁੰਦਰੀ ਪਾਣੀ 3 ਕਿਲੋਮੀਟਰ ਅੰਦਰ ਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Powerful Storm Gloria in Spain Kills at Least 11