ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊ ਯਾਰਕ `ਚ ਪ੍ਰਦੀਪ ਕੁਮਾਰ ਨੇ ਜਿੱਤਿਆ 10 ਲੱਖ ਡਾਲਰ ਦਾ ਜੈਕਪੌਟ

ਨਿਊ ਜਰਸੀ ਦਾ ਉਹ ਸਟੋਰ, ਜਿੱਥੋਂ ਪ੍ਰਦੀਪ ਕੁਮਾਰ ਨੇ ਲਾਟਰੀ ਦਾ ਜੇਤੂ ਟਿਕਟ ਖ਼ਰੀਦਿਆ, ਇਸ ਸਟੋਰ ਦੇ ਮਾਲਕ ਨੂੰ ਵੀ ਮਿਲੇਗ

ਐਸਟੋਰੀਆ, ਨਿਊ ਯਾਰਕ ਦੇ ਪ੍ਰਦੀਪ ਕੁਮਾਰ ਨੇ 10 ਲੱਖ ਡਾਲਰ (ਲਗਭਗ 7 ਕਰੋੜ ਭਾਰਤੀ ਰੁਪਏ) ਦੀ ਲਾਟਰੀ ਜਿੱਤੀ ਹੈ। ਉਸ ਨੇ ਇਹ ਇਹ ਟਿਕਟ ਨਿਊ ਜਰਸੀ ਸੂਬੇ ਦੀ ਬਰਜਨ ਕਾਊਂਟੀ ਦੇ ਕਸਬੇ ਬਰਜਨਫ਼ੀਲਡ `ਚ ਵਾਸਿ਼ੰਗਟਨ ਐਵੇਨਿਊ ਸਥਿਤ ਇੱਕ ਸੈਵਨ-ਇਲੈਵਨ ਸਟੋਰ ਤੋਂ ਖ਼ਰੀਦੀ ਸੀ। ਉਹ ਉੱਥੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਏ ਸਨ। ਅਮਰੀਕੀ ਮੀਡੀਆ ਦੇ ਵੱਡੇ ਵਰਗ ਨੇ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸਿ਼ਤ ਕੀਤਾ ਹੈ।

 

ਜਿਵੇਂ ਹੀ ਪ੍ਰਦੀਪ ਕੁਮਾਰ ਨੂੰ ਪਤਾ ਲੱਗਾ ਕਿ ਉਸ ਨੇ ਜੈਕਪੌਟ ਇਨਾਮ ਜਿੱਤ ਲਿਆ ਹੈ, ਤਾਂ ਪਹਿਲਾਂ ਤਾਂ ਉਨ੍ਹਾਂ ਨੂੰ ਯਕੀਨ ਹੀ ਨਾ ਹੋਇਆ। ਫਿਰ ਬਾਅਦ `ਚ ਉਹ ਆਪਣੇ ਦੋ ਭਰਾਵਾਂ ਸਮੇਤ ਉਹ ਨਿਊ ਜਰਸੀ ਦੇ ਟ੍ਰੈਂਟਨ ਸ਼ਹਿਰ `ਚ ਗਏ ਤੇ ਉੱਥੇ ਆਪਣੇ ਟਿਕਟ ਦੀ ਚੈਕਿੰਗ ਕਰਵਾ ਕੇ ਰਕਮ ਹਾਸਲ ਕੀਤੀ।

 

ਬਾਅਦ `ਚ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਲਾਟਰੀ ਦੀ ਇਸ ਰਕਮ ਨਾਲ ਉਹ ਇੱਕ ਘਰ ਖ਼ਰੀਦਣ ਦੀ ਯੋਜਨਾ ਉਲੀਕ ਰਹੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pradeep Kumar of Astoria New York wins 1 million Dollar jackpot