ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਗਲੈਂਡ ਦੀ ਨਵੀਂ ਸਰਕਾਰ ’ਚ ਪ੍ਰੀਤੀ ਪਟੇਲ ਬਣੇ ਗ੍ਰਹਿ ਮੰਤਰੀ

ਇੰਗਲੈਂਡ ਦੀ ਨਵੀਂ ਸਰਕਾਰ ’ਚ ਪ੍ਰੀਤੀ ਪਟੇਲ ਬਣੇ ਗ੍ਰਹਿ ਮੰਤਰੀ

UK ’ਚ ਪਹਿਲੀ ਵਾਰ ਮਿਲਿਆ ਕਿਸੇ ਭਾਰਤੀ ਨੂੰ ਇੰਨਾ ਉੱਚਾ ਅਹੁਦਾ

 

 

ਇੰਗਲੈਂਡ (UK) ਦੇ ਨਵੇਂ ਪ੍ਰਧਾਨ ਮੰਤਰੀ ਸ੍ਰੀ ਬੋਰਿਸ ਜੌਨਸਨ ਨੇ ਭਾਰਤੀ ਮੂਲ ਦੇ ਪ੍ਰੀਤੀ ਪਟੇਲ ਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਹੈ। ਇਸ ਤੋਂ ਪਹਿਲਾਂ ਕਦੇ ਕੋਈ ਭਾਰਤੀ ਹੁਣ ਤੱਕ ਇੰਗਲੈਂਡ ਦੇ ਇਤਿਹਾਸ ’ਚ ਇੰਨੇ ਉੱਚ ਅਹੁਦੇ ’ਤੇ ਨਹੀਂ ਪੁੱਜ ਸਕਿਆ। ਇੱਥੇ ਇਹ ਵੀ ਵਰਨਣਯੋਗ ਹੈ ਕਿ ਦੋ ਕੁ ਸਾਲ ਪਹਿਲਾਂ 2017 ’ਚ ਪ੍ਰੀਤੀ ਪਟੇਲ ਨੂੰ ਕੌਮਾਂਤਰੀ ਵਿਕਾਸ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਸੀ।

 

 

ਇਸ ਦੇ ਨਾਲ ਹੀ ਪਾਕਿਸਤਾਨੀ ਮੂਲ ਦੇ ਸਾਜਿਦ ਜਾਵੇਦ (49) ਨੂੰ ਵਿੱਤ ਮੰਤਰੀ ਬਣਾਇਆ ਗਿਆ ਹੈ। ਸ੍ਰੀ ਜਾਵੇਦ ਦੇ ਮਾਪੇ ਇੱਥੇ ਇੰਗਲੈਂਡ ਆ ਕੇ ਵੱਸ ਗਏ ਸਨ।

 

 

ਇੰਗਲੈਂਡ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥ–ਵਿਵਸਥਾ ਹੈ ਤੇ ਇਸ ਵੇਲੇ ਦੇਸ਼ ਦੀ ਆਰਥਿਕ ਹਾਲਤ ਕੋਈ ਬਹੁਤੀ ਵਧੀਆ ਨਹੀਂ ਹੈ, ਇਸੇ ਲਈ ਸ੍ਰੀ ਜਾਵੇਦ ਉੱਤੇ ਹੁਣ ਵੱਡੀ ਜ਼ਿੰਮੇਵਾਰੀ ਹੋਵੇਗੀ।

 

 

ਲੰਦਨ ’ਚ ਹੀ ਪੈਦਾ ਹੋਏ 47 ਸਾਲਾ ਸਾਲ 2010 ਤੋਂ ਈਸੈਕਸ ਸਥਿਤ ਵਿਟਹੈਮ ਤੋਂ ਐੱਮ ਹਨ। ਉਹ ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਮਾਰਗਰੇਟ ਥੈਚਰ ਦੇ ਪ੍ਰਸ਼ੰਸਕ ਹਨ। ਉਹ ਸਾਲ 2010–2015 ਦੌਰਾਨ ਦੀ ਡੇਵਿਡ ਕੇਮਰੌਨ ਸਰਕਾਰ ਦੇ ਕਾਰਜਕਾਲ ਦੌਰਾਨ ਪਹਿਲੀ ਵਾਰ ਦੁਨੀਆ ਸਾਹਵੇਂ ਆਏ ਸਨ।

 

 

ਸ੍ਰੀਮਤੀ ਪ੍ਰੀਤੀ ਪਟੇਲ ਉਦੋਂ ਵੀ ਕਾਫ਼ੀ ਚਰਚਾ ਦੇ ਕੇਂਦਰ ਬਣੇ ਰਹੇ ਸਨ, ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਲੰਦਨ ਦੌਰੇ ’ਤੇ ਆਏ ਸਨ; ਕਿਉਂਕਿ ਤਦ ਸ੍ਰੀ ਮੋਦੀ ਦੀ ਆਓ–ਭਗਤ ਕਰਨ ਵਾਲੀ ਸਰਕਾਰੀ ਟੀਮ ਦੀ ਜ਼ਿੰਮੇਵਾਰੀ UK ਸਰਕਾਰ ਨੇ ਉਨ੍ਹਾਂ ਨੂੰ ਹੀ ਸੌਂਪੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Preeti Patel becomes Home Secretary in UK s new Boris Johnson Govt