ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੂਪ `ਚੋਂ ਨਿਕਲਿਆ ਮਰਿਆ ਚੂਹਾ

ਸੂਪ `ਚੋਂ ਨਿਕਲਿਆ ਮਰਿਆ ਚੂਹਾ

ਚੀਨ ਦੇ ਸ਼ੇਂਡੋਂਗ ਪ੍ਰਾਂਤ `ਚ ਇਕ ਮਸ਼ਹੂਰ ਰੈਸਟੋਰੈਂਟ `ਚ ਇਕ ਗਰਭਵਤੀ ਮਹਿਲਾ ਨੂੰ ਪਰੋਸੇ ਗਏ ਸੂਪ `ਚ ਇਕ ਮਰਿਆ ਹੋਇਆ ਚੂਹਾ ਨਿਕਲਿਆ। ਇਸਦੇ ਬਾਅਦ ਰੈਸਟੋਰੈਂਟ ਨੂੰ ਬੰਦ ਕਰ ਦਿੱਤਾ ਗਿਆ। ਮੀਡੀਆ ਰਿਪੋਰਟਾਂ `ਚ ਇਹ ਜਾਣਕਾਰੀ ਦਿੱਤੀ ਗਈ ਹੈ। ਗਰਭਵਤੀ ਮਹਿਲਾ ਆਪਣੇ ਪਰਿਵਾਰ ਨਾਲ 6 ਸਤੰਬਰ ਨੂੰ ਸਿ਼ਯਾਬੂ-ਸਿ਼ਯਾਬੂ ਨਾਮ ਦੀ ਹਾਂਟਪਾਂਟ ਰੈਸਟੋਰੈਂਟ `ਚ ਗਈ ਸੀ। ਸੂਪ `ਚ ਮਰੇ ਹੋਏ ਚੂਹੇ ਨੂੰ ਦੇਖਣ ਤੋਂ ਪਹਿਲਾਂ ਉਹ ਥੋੜ੍ਹਾ ਜਾ ਸੂਪ ਪੀ ਚੁੱਕੀ ਸੀ।


ਸੂਪ `ਚ ਮਰੇ ਚੂਹੇ ਨੂੰ ਕੱਢਣ ਵਾਲਾ ਵੀਡੀਓ ਚੀਨੀ ਸੋਸ਼ਲ ਮੀਡੀਆ ਸਾਈਟ `ਤੇ ਵੇਬੋ `ਤੇ ਤੇਜੀ ਨਾਲ ਵਾਇਰਲ ਹੋ ਗਿਆ। ਇਹ ਰੈਸਟੋਰੈਂਟ ਆਪਣੇ ਹਾਟਪਾਟ ਡਿਸ਼ ਦੇ ਲਈ ਕਾਫੀ ਮਸ਼ਹੂਰ ਹੈ। ਇਸ ਹਾਦਸੇ ਦੇ ਬਾਅਦ ਰੈਸਟੋਰੈਂਟ ਨੇ ਉਸ ਮਹਿਲਾਂ ਨੂੰ ਹਰਜ਼ਾਨੇ ਦੇ ਤੌਰ `ਤੇ 5,000 ਯੁਆਨ (729 ਅਮਰੀਕੀ ਡਾਲਰ) ਦੀ ਰਕਮ ਦੇਣ ਦੀ ਪੇਸ਼ਕਸ਼ ਕੀਤੀ ਸੀ। ਘਟਨਾ ਦੇ ਬਾਅਦ ਇਸ ਰੈਸਟੋਰੈਂਟ ਨੂੰ ਅਸਥਾਈ ਤੌਰ `ਤੇ ਬੰਦ ਕਰ ਦਿੱਤਾ ਗਿਆ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pregnant woman in china found dead rat in soup