ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਤਾਰਪੁਰ ਸਾਹਿਬ ’ਚ ਸਿੱਖ ਸੰਗਤਾਂ ਦੇ ਸੁਆਗਤ ਲਈ ਪੂਰੀ ਤਿਆਰੀ: ਇਮਰਾਨ ਖ਼ਾਨ

ਕਰਤਾਰਪੁਰ ਸਾਹਿਬ ’ਚ ਸਿੱਖ ਸੰਗਤਾਂ ਦੇ ਸੁਆਗਤ ਲਈ ਪੂਰੀ ਤਿਆਰੀ: ਇਮਰਾਨ ਖ਼ਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਨੇ ਅੱਜ ਆਪਣੇ ਟਵਿਟਰ ਅਕਾਊਂਟ ਤੋਂ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਸ਼ੇਅਰ ਕਰਦਿਆਂ ਸ੍ਰੀ ਇਮਰਾਨ ਖ਼ਾਨ ਨੇ ਕਿਹਾ ਕਿ ਇਹ ਪਵਿੱਤਰ ਅਸਥਾਨ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਗਤਾਂ ਦਾ ਸੁਆਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

 

 

ਚੇਤੇ ਰਹੇ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਸ੍ਰੀ ਇਮਰਾਨ ਖ਼ਾਨ ਲੇ ਆਉਂਦੀ 9 ਨਵੰਬਰ ਨੂੰ ਕਰਨਾ ਹੈ।

 

 

ਪੀਟੀਆਈ ਮੁਤਾਬਕ ਇੱਕ ਹੋਰ ਟਵੀਟ ਰਾਹੀਂ ਸ੍ਰੀ ਇਮਰਾਨ ਖ਼ਾਨ ਨੇ ਕਰਤਾਰਪੁਰ ਸਾਹਿਬ ਵਿਖੇ ਕੰਮ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਆਪਣੀ ਹੀ ਸਰਕਾਰ ਨੂੰ ਮੁਬਾਰਕਾਂ ਵੀ ਦਿੱਤੀਆਂ ਹਨ। ਉਨ੍ਹਾਂ ਕਿਹਾ ਹੈ ਕਿ ਇੱਥੇ ਉਸਾਰੀ ਦੇ ਕੰਮ ਰਿਕਾਰਡ ਸਮੇਂ ਅੰਦਰ ਨਿਬੇੜੇ ਗਏ ਹਨ।

ਕਰਤਾਰਪੁਰ ਸਾਹਿਬ ’ਚ ਸਿੱਖ ਸੰਗਤਾਂ ਦੇ ਸੁਆਗਤ ਲਈ ਪੂਰੀ ਤਿਆਰੀ: ਇਮਰਾਨ ਖ਼ਾਨ

 

ਇਸ ਤੋਂ ਪਹਿਲਾਂ ਸ੍ਰੀ ਇਮਰਾਨ ਖ਼ਾਨ ਨੇ ਐਲਾਨ ਕੀਤਾ ਸੀ ਕਿ ਭਾਰਤੀ ਸਿੱਖ ਤੀਰਥ–ਯਾਤਰੀਆਂ ਨੂੰ ਕਰਤਾਰਪੁਰ ਸਾਹਿਬ ਆਉਣ ਲਈ ਹੁਣ ਪਾਸਪੋਰਟ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ; ਸਗੋਂ ਸਿਰਫ਼ ਕਿਸੇ ਵੀ ਫ਼ੋਟੋ ਸ਼ਨਾਖ਼ਤੀ ਕਾਰਡ ਨਾਲ ਕੰਮ ਚੱਲ ਜਾਇਆ ਕਰੇਗਾ।

 

 

ਜਿਸ ਦਿਨ ਸ੍ਰੀ ਖ਼ਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਕਰਨਾ ਹੈ, ਉਸੇ ਦਿਨ ਮੌਲਾਨਾ ਫ਼ਜ਼ਲੁਰ ਰਹਿਮਾਨ ਦੀ ਅਗਵਾਈ ਹੇਠ ਹਜ਼ਾਰਾਂ ਲੋਕਾਂ ਨੇ ਇਸਲਾਮਾਬਾਦ ’ਚ ਰੋਸ ਮੁਜ਼ਾਹਰੇ ਵੀ ਕਰਨੇ ਹਨ। ਸ੍ਰੀ ਰਹਿਮਾਨ ਦਰਅਸਲ ਸ੍ਰੀ ਇਮਰਾਨ ਖ਼ਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।

 

 

ਉੱਧਰ ਪਾਕਿਸਤਾਨ ਮੁਸਲਿਮ ਲੀਗ–ਐੱਨ ਦੇ ਆਗੂ ਅਹਿਸਾਨ ਇਕਬਾਲ ਨੇ ਕੱਲ੍ਹ ਸ੍ਰੀ ਇਮਰਾਨ ਖ਼ਾਨ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਸੀ ਕਿ – ‘ਧਾਰਮਿਕ ਅਸਥਾਨ ਦੇ ਦਰਸ਼ਨਾਂ ਲਈ ਇਜਾਜ਼ਤ ਦੇਣੀ ਹੋਰ ਗੱਲ ਹੈ ਪਰ ਭਾਰਤੀਆਂ ਜਿਹੇ ਵਿਦੇਸ਼ੀਆਂ ਨੂੰ ਬਿਨਾ ਪਾਸਪੋਰਟ ਦੇ ਆਉਣ ਦੀ ਇਜਾਜ਼ਤ ਦੇਣਾ ਇਮਰਾਨ ਖ਼ਾਨ ਦੀ ਇੱਕ ਵੱਡੀ ਭੁੱਲ ਹੈ।’

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Preparations complete at Kartarpur Sahib to welcome Sikhs Imran Khan