ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੁਰਕੀ ਚ ਰਾਸ਼ਟਰਪਤੀ ਅਰਡੋਗਨ ਦੀ ਮੁੜ ਹੂੰਝਾ-ਫੇਰੂ ਜਿੱਤ

ਤੁਰਕੀ `ਚ ਰਾਸ਼ਟਰਪਤੀ ਅਰਡੋਗਨ ਦੀ ਮੁੜ ਹੂੰਝਾ-ਫੇਰੂ ਜਿੱਤ

ਆਧੁਨਿਕ ਤੁਰਕੀ `ਤੇ ਸਭ ਤੋਂ ਵੱਧ ਸਮਾਂ ਹਕੂਮਤ ਕਰਨ ਵਾਲੇ ਰਾਸ਼ਟਰਪਤੀ ਰੀਸਿਪ ਤਯਿਪ ਅਰਡੋਗਨ ਨੇ ਚੋਣਾਂ `ਚ ਇੱਕ ਵਾਰ ਫਿਰ ਹੂੰਝਾ-ਫੇਰੂ ਜਿੱਤ ਹਾਸਲ ਕਰ ਲਈ ਹੈ। ਉਨ੍ਹਾਂ ਨੇ ਨਾ ਸਿਰਫ਼ ਰਾਸ਼ਟਰਪਤੀ ਚੋਣ ਜਿੱਤੀ ਹੈ, ਸਗੋਂ ਉਨ੍ਹਾਂ ਨੇ ਸੰਸਦੀ ਚੋਣਾਂ ਵਿੱਚ ਵੀ ਫ਼ਤਿਹ ਪਾਈ ਹੈ। ਇੰਝ ਉਨ੍ਹਾਂ ਨੂੰ ਦੋਹਰੀ ਜਿੱਤ ਹਾਸਲ ਹੋਈ ਹੈ।

ਰਾਸ਼ਟਰਪਤੀ ਦੀ ਚੋਣ ਲਈ ਪਈਆਂ ਵੋਟਾਂ `ਚ ਉਨ੍ਹਾਂ ਨੇ ਨੇੜਲੇ ਵਿਰੋਧੀ ਉਮੀਦਵਾਰ ਧਰਮ-ਨਿਰਪੇਖ ਰੀਪਬਲਿਕਨ ਪੀਪਲ`ਜ਼ ਪਾਰਟੀ ਦੇ ਮੁਹੱਰੇਮ ਇੰਸ ਨੂੰ ਸਿਰਫ਼ 31 ਫ਼ੀ ਸਦੀ ਵੋਟਾਂ ਮਿਲ ਸਕੀਆਂ, ਜਦ ਕਿ ਅਰਡੋਗਨ 53 ਫ਼ੀ ਸਦੀ ਵੋਟਾਂ ਲੈ ਗਏ। ਸਰਕਾਰੀ ਖ਼ਬਰ ਏਜੰਸੀ ਐਨਾਡੋਲੂ ਅਨੁਸਾਰ ਦੇਸ਼ ਦੇ ਚੋਣ ਬੋਰਡ ਨੇ ਹਾਲੇ ਅਧਿਕਾਰਤ ਤੌਰ `ਤੇ ਨਤੀਜਿਆਂ ਦਾ ਐਲਾਨ ਨਹੀਂ ਕੀਤਾ ਪਰ ਉਸ ਨੇ ਅਰਡੋਗਨ ਦੀ ਜਿੱਤ ਦੀ ਪੁਸ਼ਟੀ ਕਰ ਦਿੱਤੀ ਹੈ। ਚੋਣ ਨਤੀਜਿਆਂ ਦਾ ਇਹ ਰਸਮੀ ਐਲਾਨ ਆਉਂਦੀ 5 ਜੁਲਾਈ ਨੂੰ ਕੀਤਾ ਜਾਵੇਗਾ।

ਇਸਤਨਾਬੁਲ ਵਿਖੇ ਖ਼ੁਸ਼ੀ `ਚ ਖੀਵੇ ਹੋਏ ਆਪਣੇ ਹਮਾਇਤੀਆਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਅਰਡੋਗਨ ਨੇ ਕਿਹਾ ਕਿ ਹੁਣ ਚੋਣਾਂ ਦੇ ਤਣਾਅ ਪਿਛਾਂਹ ਛੱਡ ਦੇਣੇ ਚਾਹੀਦੇ ਹਨ। ਫਿਰ ਉਹ ਅੰਕਾਰਾ ਗਏ ਤੇ ਉੱਥੇ ਵੀ ਆਪਣਾ ਜੇਤੂ ਭਾਸ਼ਣ ਦਿੱਤਾ। ਉੱਥੇ ਉਨ੍ਹਾਂ ਕਿਹਾ ਕਿ ਦੇਸ਼ ਨੇ ਵਿਕਾਸ ਤੇ ਨਿਵੇਸ਼ ਲਹੀ ਵੋਟਾਂ ਪਾਈਆਂ ਹਨ।

ਇੱਥੇ ਵਰਨਣਯੋਗ ਹੈ ਕਿ ਅਰਡੋਗਨ ਸਾਲ 2003 ਤੋਂ ਤੁਰਕੀ `ਤੇ ਹਕੂਮਤ ਕਰ ਰਹੇ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:President Erdogan wins Elections in Turkey