ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਸ਼ਟਰਪਤੀ ਗਨੀ ਨੇ ਤਾਲਿਬਾਨੀ ਕੈਦੀਆਂ ਦੀ ਰਿਹਾਈ ਲਈ ਹੁਕਮ 'ਤੇ ਕੀਤੇ ਦਸਤਖਤ

ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਤਾਲਿਬਾਨ ਕੈਦੀਆਂ ਦੀ ਰਿਹਾਈ ਦੇ ਆਦੇਸ਼ ‘ਤੇ ਦਸਤਖਤ ਕਰ ਦਿੱਤੇ ਹਨ। ਇਸ ਆਰਡਰ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਕੈਦੀਆਂ ਦੀ ਰਿਹਾਈ ਪਿਛਲੇ ਮਹੀਨੇ ਹੋਏ ਯੂਐਸ-ਤਾਲਿਬਾਨ ਦੇ ਸ਼ਾਂਤੀ ਸੌਦੇ ਦਾ ਹਿੱਸਾ ਸੀ।

 

ਮੰਗਲਵਾਰ ਨੂੰ ਇਸ ਆਦੇਸ਼ ਦੀ ਘੋਸ਼ਣਾ ਕਰਦਿਆਂ ਗਨੀ ਦੇ ਬੁਲਾਰੇ ਸੇਦਿਕ ਸਿਦੀਕੀ ਨੇ ਕਿਹਾ ਕਿ ਇਸ ਦੀ ਵਿਸਥਾਰਪੂਰਣ ਜਾਣਕਾਰੀ ਅੱਜ ਸਾਂਝੀ ਕੀਤੀ ਜਾਏਗੀ। ਦੱਸ ਦੇਈਏ ਕਿ ਗਨੀ ਨੇ ਸੋਮਵਾਰ ਨੂੰ ਅਫਗਾਨਿਸਤਾਨ ਦੇ ਅਹੁਦੇ ਦੀ ਸਹੁੰ ਚੁੱਕੀ ਸੀ।

 

ਦੱਸ ਦੇਈਏ ਕਿ 29 ਫਰਵਰੀ ਨੂੰ ਅਮਰੀਕਾ ਅਤੇ ਤਾਲਿਬਾਨ ਨੇ ਸ਼ਾਂਤੀ ਸਮਝੌਤੇ 'ਤੇ ਦਸਤਖਤ ਕੀਤੇ ਸਨ। ਇਸ ਸਮਝੌਤੇ ਦੇ ਤਹਿਤ ਅਫਗਾਨਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ 5000 ਤਾਲਿਬਾਨ ਕੈਦੀਆਂ ਨੂੰ 10 ਮਾਰਚ ਤੱਕ ਰਿਹਾ ਕੀਤਾ ਜਾਣਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:President Ghani signs order for release of Taliban prisoners