ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਲਫੋਰਨੀਆ ਗੁਰੂਘਰ ’ਚ ਗ੍ਰੰਥੀ ਉਤੇ ਨਸਲੀ ਹਮਲਾ

ਕੈਲਫੋਰਨੀਆ ਗੁਰੂਘਰ ’ਚ ਗ੍ਰੰਥੀ ਉਤੇ ਨਸਲੀ ਹਮਲਾ

ਅਮਰੀਕਾ ਦੇ ਕੈਲਫੋਰਨੀਆਂ ਵਿਚ ਇਕ ਸਿੱਖ ਭਾਈਚਾਰੇ ਦੇ ਵਿਅਕਤੀ ਦੇ ਘਰ ਹਮਲਾਵਾਰ ਨੇ ਨਸਲੀ ਨਫਰਤ ਦਾ ਹਮਲਾ ਕੀਤਾ।  ਹਮਲਾਵਾਰ ਘਰ ਦੀਆਂ ਖਿੜਕੀਆਂ ਤੋੜਕੇ ਦਾਖਲ ਹੋਇਆ।

 

ਸ੍ਰੀ ਗੁਰਦੁਆਰਾ ਸਾਹਿਬ ਅੰਦਰ ਬਣੇ ਹੋਏ ਸਿੱਖ ਵਿਅਕਤੀ ਦੇ ਘਰ ਵਿਚ ਹਮਲਾਵਰ ਵੱਲੋਂ ਹਮਲਾ ਕੀਤਾ ਗਿਆ।  ਹਮਲੇ ਸਬੰਧੀ ਸਥਾਨਕ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਨੇ ਕਿਹਾ ਕਿ ਹਮਲਾਵਰ ਖਿੜਕੀਆਂ ਤੋੜਕੇ ਅੰਦਰ ਦਾਖਲ ਹੋਇਆ। ਉਨ੍ਹਾਂ ਕਿਹਾ ਕਿ ਉਸਦੇ ਹੱਥ ਵਿਚ ਹਥਿਆਰ ਫੜ੍ਹਿਆ ਹੋਇਆ ਸੀ। ਉਸਨੇ ਉਸਦੀ ਗਰਦਨ ਉਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਹਮਲਾਵਰ ਨੇ ਉਸ ਨੂੰ ਬੁਰਾ ਭੱਲਾ ਬੋਲਦਾ ਹੋਇਆ ਉਸ ਅਸ਼ਲੀਲ ਇਸ਼ਾਰੇ ਵੀ ਕੀਤੇ। ਉਨ੍ਹਾਂ ਕਿਹਾ ਹਮਲਾਵਰ ਉਚੀ ਉਚੀ ਚੀਕੇ ਉਸ ਨੂੰ ਦੇਸ਼ ਵਾਪਸ ਜਾਣ ਲਈ ਕਹਿ ਰਿਹਾ ਸੀ। ਉਸਨੇ ਦੱਸਿਆ ਕਿ ਹਮਲਾਵਰ ਨੇ ਨਕਾਬ ਪਾਇਆ ਹੋਇਆ ਸੀ।

 

ਮੋਡੇਸਟੋ ਸਿਟੀ ਕੌਂਸਲਰ ਅਤੇ ਗੁਰਦੁਆਰਾ ਸਾਹਿਬ ਦੇ ਮੈਂਬਰ ਮਨੀ ਗਰੇਵਾਲ ਨੇ ਕਿਹਾ ਕਿ ਇਹ ਨਸਲੀ ਨਫਰਤ ਦਾ ਹਮਲਾ ਦੱਸਿਆ ਅਤੇ ਧਾਰਮਿਕ ਕੱਟੜਤਾ ਤੋਂ ਪ੍ਰੇਰਿਤ ਸੀ। ਉਨ੍ਹਾਂ ਕਿਹਾ ਲਗਾਤਾਰ ਪਿਛਲੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।

 

ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਥਾਨਕ ਐਮਪੀ ਜੌਸ ਹਾਰਡਰ ਨੇ ਕਿਹਾ ਕਿ ਮੈਂ ਸਿੱਖ ਭਾਈਚਾਰ ਦੇ ਲੋਕਾਂ ਨਾਲ ਹਾਂ। ਉਨ੍ਹਾਂ ਕਿਹਾ ਕਿ ਹਰ ਅਮਰੀਕੀ ਨਾਗਰਿਕ ਨੂੰ ਭੇਦਭਾਵ ਰਹਿਤ, ਧਰਮਿਕ ਆਜ਼ਾਦੀ ਵਾਲਾ ਵਰਤਾਓ ਕਰਨਾ ਚਾਹੀਦਾ।

ਉਨ੍ਹਾਂ ਕਿਹਾ ਕਿ ਸੈਂਟਰਲ ਵੈਲੀ ਵਿਚ ਘੱਟ ਗਿਣਤੀ ਭਾਈਚਾਰੇ ਖਿਲਾਫ ਹਿੰਸਾ ਅਪਰਾਧ ਦਾ ਇਕ ਹਿੱਸਾ ਹੈ। ਇਹ ਸਿਰਫ ਇਕ ਘੱਟ ਗਿਣਤੀ ਭਾਈਚਾਰੇ ਉਤੇ ਹਮਲਾ ਨਹੀਂ ਸਗੋਂ ਸਾਰੇ ਘੱਟ ਗਿਣਤੀਆਂ ਸਿੱਖ, ਲੈਟਿਨ, ਮੁਸਲਿਮ ਅਤੇ ਹੋਰ ਖਿਲਾਫ ਵੀ ਹਮਲਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:priest of a gurdwara in California allegedly assault