ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਲਦੀਵ ਦੇ ਬਾਅਦ ਸ੍ਰੀਲੰਕਾ ਦੇ ਇਕ ਰੋਜ਼ਾ ਦੌਰੇ ਉਤੇ ਪਹੁੰਚੇ ਹਨ ਅਤੇ ਇਥੇ ਉਹ ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰਿਸੇਨਾ ਨਾਲ ਗੱਲਬਾਤ ਕਰਨਗੇ। ਸ੍ਰੀਲੰਕਾ ਪੁੱਜਣ ਉਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵੱਲੋਂ ਸਵਾਗਤ ਕੀਤਾ ਗਿਆ। ਮੋਦੀ ਈਸਟਰ ਮੌਕੇ ਹੋਏ ਧਮਾਕਿਆਂ ਦੇ ਬਾਅਦ ਸ੍ਰੀਲੰਕਾ ਦੀ ਯਾਤਰਾ ਕਰਨ ਵਾਲੇ ਕਿਸੇ ਹੋਰ ਦੇਸ਼ ਦੇ ਪਹਿਲੇ ਆਗੂ ਹਨ।
ਇਸ ਤੋਂ ਪਹਿਲਾਂ ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਰਾਸਦੀ ਵਿਚੋਂ ਉਭਰਨ ਵਿਚ ਸ੍ਰੀਲੰਕਾ ਸਰਕਾਰ ਉਤੇ ਆਪਣੇ ਭਰੋਸੇ ਦਾ ਸੰਕੇਤ ਦੇਣ ਅਤੇ ਇਕਜੁਟਤਾ ਦਾ ਸਪੱਸ਼ਟ ਸੰਦੇਸ਼ ਦੇਣ ਲਈ ਉਥੋਂ ਦੀ ਯਾਤਰਾ ਕਰਨਗੇ। ਈਸਟਰ ਹਮਲੇ ਵਿਚ 250 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿਚ 11 ਭਾਰਤੀ ਵੀ ਸ਼ਾਮਲ ਸਨ। ਇਹ ਸ੍ਰੀਲੰਕਾ ਵਿਚ ਮੋਦੀ ਦੀ ਤੀਜੀ ਯਾਤਰਾ ਹੋਵੇਗੀ। ਇਸ ਤੋਂ ਪਹਿਲਾਂ, ਉਨ੍ਹਾਂ 2015 ਅਤੇ 2017 ਵਿਚ ਸ੍ਰੀਲੰਕਾ ਦੀ ਯਾਤਰਾ ਕੀਤੀ ਸੀ।