ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਗਿਆ ਯੂਐਨ ਦਾ ‘ਚੈਂਪੀਅਨ ਆਫ਼ ਦ ਅਰਥ ਅਵਾਰਡ’

1 / 5ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਗਿਆ ਯੂਐਨ ਦਾ ‘ਚੈਂਪੀਅਨ ਆਫ਼ ਦ ਅਰਥ ਅਵਾਰਡ’

2 / 5ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਗਿਆ ਯੂਐਨ ਦਾ ‘ਚੈਂਪੀਅਨ ਆਫ਼ ਦ ਅਰਥ ਅਵਾਰਡ’

3 / 5ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਗਿਆ ਯੂਐਨ ਦਾ ‘ਚੈਂਪੀਅਨ ਆਫ਼ ਦ ਅਰਥ ਅਵਾਰਡ’

4 / 5ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਗਿਆ ਯੂਐਨ ਦਾ ‘ਚੈਂਪੀਅਨ ਆਫ਼ ਦ ਅਰਥ ਅਵਾਰਡ’

5 / 5ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਗਿਆ ਯੂਐਨ ਦਾ ‘ਚੈਂਪੀਅਨ ਆਫ਼ ਦ ਅਰਥ ਅਵਾਰਡ’

PreviousNext

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਯੁਕਤ ਰਾਸ਼ਟਰ (ਯੂਐਨ) ਦੇ ਸਰਵਉੱਚ ‘ਚੈਂਪੀਅਨ ਆਫ਼ ਦ ਅਰਥ’ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦੇ ਨਾਲ ਹੀ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੂੰ ਵੀ ਇਸ ਅਵਾਰਡ ਨਾਲ ਨਵਾਜਿ਼ਆ ਗਿਆ ਹੈ। ਦੋਨਾਂ ਨੇਤਾਵਾਂ ਨੂੰ ਅੰਤਰਰਾਜੀ ਸੌਰ ਗਠਜੋੜ ਸਬੰਧੀ ਉਨ੍ਹਾਂ ਦੀਆਂ ਕੋਸਿ਼ਸ਼ਾਂ ਅਤੇ ਵਾਤਾਵਰਨ ਕਾਰਵਾਈ ਤੇ ਯੋਗਦਾਨ ਵਧਾਉਣ ਲਈ ਨੀਤੀ ਅਗਵਾਈ ਵਰਗ ਤਹਿਤ ਇਹ ਅਵਾਰਡ ਮਿਲਿਆ ਹੈ। 

 

 

 

 

ਇਸਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਦੀ 2020 ਤੱਕ ਭਾਰਤ ਤੋਂ ਇੱਕੋ ਵਾਰ ਵਰਤੀ ਜਾਣ ਵਾਲੀ ਪਲਾਸਟਿਕ ਨੂੰ ਖਤਮ ਕਰਨ ਦੀ ਵਚਨਬੱਧਤਾ ਨੂੰ ਮਹੱਤਵਪੂਰਨ ਮੰਨਿਆ ਗਿਆ ਹੈ। ਵਾਤਾਵਰਣ ਲਈ ਵਿਸ਼ਵ ਪੱਧਰੀ ਸਮਝੌਤੇ ਤੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਦੀ ਵੀ ਸ਼ਲਾਘਾ ਕੀਤੀ ਗਈ ਹੈ। ਦੱਸਣਯੋਗ ਹੈ ਕਿ ਚੈਂਪੀਅਨ ਆਫ਼ ਦ ਅਰਥ ਸੰਯੁਕਤ ਰਾਸ਼ਟਰ ਦਾ ਸਰਵਉੱਚ ਵਾਤਾਵਰਣੀ ਅਵਾਰਡ ਹੈ।

 

 

 

ਹਰੇਕ ਭਾਰਤੀ ਲਈ ਮਾਣ ਦੀ ਗੱਲ: ਅਮਿਤ ਸ਼ਾਹ

 

ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਇਸ ਕਾਮਯਾਬੀ ਤੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਹਰੇਕ ਭਾਰਤੀ ਲਈ ਬੇਹੱਦ ਮਾਣ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਲਸੀ ਲੀਡਰਸਿ਼ੱਪ ਵਰਗ ਚ ਉਨ੍ਹਾਂ ਨੂੰ ਯੂਐਨ ਚੈਂਪੀਅਨਸ ਆਫ਼ ਦ ਅਰਥ ਅਵਾਰਡ ਲਈ ਚੁਣਿਆ ਗਿਆ। ਭਾਜਪਾ ਮੁਖੀ ਨੇ ਕਿਹਾ ਕਿ ਇਹ ਸੰਯੁਕਤ ਰਾਸ਼ਟਰ ਵੱਲੋਂ ਵਾਤਾਵਰਣ ਦੇ ਖੇਤਰ ਚ ਮਹੱਤਵਪੂਰਨ ਯੋਗਦਾਨ ਦੇਣ ਵਾਲਿਆਂ ਨੂੰ ਸਭ ਤੋਂ ਵੱਡਾ ਸਤਿਕਾਰ ਹੈ।  

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prime Minister Modi has been given the UNs Champion of the Earth Award