ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਧਾਨ ਮੰਤਰੀ ਮੋਦੀ 'ਸਿਓਲ ਸ਼ਾਂਤੀ ਪੁਰਸਕਾਰ' ਨਾਲ ਸਨਮਾਨਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੰਤਰਰਾਜੀ ਮਦਦ ਚ ਯੋਗਦਾਨ ਦੇਣ ਅਤੇ ਵਿਸ਼ਵ ਪੱਧਰੀ ਆਰਥਿਕ ਵਾਧੇ ਨੂੰ ਉਤਸ਼ਾਹਤ ਕਰਨ ਲਈ ਦੱਖਣੀ ਕੋਰੀਆ ਦੇ ਸਿਓਲ ਚ ਸ਼ੁੱਕਰਵਾਰ ਨੂੰ ਸਾਲ 2018 ਦਾ ਸਰਵਉੱਚ ‘ਸਿਓਲ ਸ਼ਾਂਤੀ ਪੁਰਸਕਾਰ’ ਪ੍ਰਦਾਨ ਕੀਤਾ ਗਿਆ। ਇੱਥੇ ਕਰਵਾਏ ਇੱਕ ਸਮਾਗਮ ਚ ਮੋਦੀ ਨੂੰ ਇਹ ਪੁਰਸਕਾਰ ਸਿਓਲ ਸ਼ਾਂਤੀ ਪ੍ਰਾਈਜ਼ ਫ਼ਾਊਂਡੇਸ਼ਨ ਨੇ ਭੇਟ ਕੀਤਾ ਹੈ। ਇਸ ਮੌਕੇ ਮੋਦੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਇੱਕ ਛੋਟੀ ਫ਼ਿਲਮ ਵੀ ਦਿਖਾਈ ਗਈ।
 

 

 
 
ਇਸ ਪੁਰਸਕਾਰ ਤੋਂ ਇਲਾਵਾ ਮੋਦੀ ਨੂੰ ਅਮੀਰ–ਗਰੀਬ ਵਿਚਾਲੇ ਸਮਾਜਿਕ ਅਤੇ ਆਰਥਿਕ ਡੂੰਘਾਈ ਨੂੰ ਘਟਾਉਣ ਲਈ ਕੀਤੇ ਗਏ ਯਤਨਾਂ ਸਦਕਾ ‘ਮੋਦੀਨਾਮਿਕਸ’ ਦਾ ਦਰਜਾ ਵੀ ਦਿੱਤਾ ਗਿਆ। ਨਾਲ ਹੀ ਕਮੇਟੀ ਨੇ ਹੋਰਨਾਂ ਦੇਸ਼ਾਂ ਨਾਲ ਸਰਗਰਮ ਨੀਤੀ ਦੁਆਰਾ ਖੇਤਰੀ ਅਤੇ ਵਿਸ਼ਵ ਪੱਧਰੀ ਸ਼ਾਂਤੀ ਦੇ ਖੇਤਰ ਚ ਉਨ੍ਹਾਂ ਦੇ ਯੋਗਦਾਨ ਨੂੰ ਵੀ ਸਰਾਹਿਆ।
 

ਇਹ ਸਨਮਾਨ ਪਾਉਣ ਵਾਲੇ ਮੋਦੀ 14ਵੇਂ ਵਿਅਕਤੀ ਹਨ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਸਾਬਕਾ ਜਨਰਲ ਸਕੱਤਰ ਕੋਫ਼ੀ ਅੰਨਾਨ, ਜਰਮਨੀ ਦੀ ਚਾਂਸਲਰ ਏਂਜੇਲਾ ਮਾਰਕਲ ਵਰਗੀਆਂ ਸਖ਼ਸ਼ੀਅਤਾਂ ਸਮੇਤ ਖ਼ਾਸ ਸੰਗਠਨ ਇਹ ਪੁਰਸਕਾਰ ਪ੍ਰਾਪਤ ਕਰ ਚੁੱਕੇ ਹਨ। ਇਸ ਪੁਰਸਕਾਰ ਦੀ ਸਥਾਪਨਾ ਸਿਓਲ ਚ ਕਰਵਾਏ 24ਵੇਂ ਓਲੰਪਿਕ ਖੇਡਾਂ ਦੀ ਸਫ਼ਲਤਾ ਦੇ ਜਸ਼ਨ ਚ 1990 ਚ ਕੀਤੀ ਗਈ ਸੀ।
 
 
ਸਿਓਲ ਸ਼ਾਂਤੀ ਪੁਰਸਕਾਰ ਮਿਲਣ ਮਗਰੋਂ ਮੋਦੀ ਨੇ ਕਿਹਾ, ਇਹ ਪੁਰਸਕਾਰ ਮੈਨੂੰ ਨਿਜੀ ਤੌਰ ਤੇ ਨਹੀਂ ਬਲਕਿ ਭਾਰਤ ਦੇ ਲੋਕਾਂ ਨੂੰ ਮਿਲਿਆ ਹੈ, ਉਸ ਸਫ਼ਲਤਾ ਨੂੰ ਮਿਲਿਆ ਹੈ ਜਿਹੜੀ ਭਾਰਤ ਨੇ ਪਿਛਲੇ 5 ਸਾਲਾਂ ਚ ਕਮਾਈ ਹੈ ਅਤੇ ਇਸ ਸਫ਼ਲਤਾ ਪਿੱਛੇ ਦੇਸ਼ ਦੇ 130 ਕਰੋੜ ਲੋਕਾਂ ਦਾ ਅਹਿਮ ਯੋਗਦਾਨ ਹੈ। ਮੋਦੀ ਨੇ ਕਿਹਾ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥਵਿਵਸਥਾ ਹੈ।
 

ਮੋਦੀ ਨੇ ਕਿਹਾ ਕਿ ਇਹ ਪੁਰਸਕਾਰ ਨਾਲ ਮਿਲੀ 1 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਨੂੰ ਨਮਾਮਿ ਗੰਗੇ ਯੋਜਨਾ ਨੂੰ ਸਮਰਪਿਤ ਕਰ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਗਾਂਧੀ ਜੀ ਦੀ ਸਿੱਖਿਆ ਤੇ ਅੱਗੇ ਵੱਧ ਰਹੇ ਹਾਂ।
 

ਭਾਰਤ ਦਾ ਆਰਥਕ ਵਿਕਾਸ ਦੁਨੀਆ ਲਈ ਬੇਹਤਰ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਪੁਰਸਕਾਰ ਮੈਨੂੰ ਉਸ ਸਾਲ ਮਿਲ ਰਿਹ ਹੈ ਜਿਸ ਸਾਲ ਅਸੀਂ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਮਨਾ ਰਹੇ ਹਾਂ।
 

ਪੀਐਮ ਮੋਦੀ ਨੇ ਕਿਹਾ, 1988 ਚ ਸਿਓਲ ਓਲੰਪਿਕਸ ਤੋਂ ਕੁੱਝ ਹਫ਼ਤੇ ਪਹਿਲਾਂ ਇੱਕ ਸੰਗਠਨ ਅਲਕਾਇਦਾ ਦਾ ਗਠਨ ਹੋਇਆ ਸੀ। ਅੱਜ ਕੱਟੜਵਾਦ ਅਤੇ ਅੱਤਵਾਦ ਵਿਸ਼ਵ ਪੱਧਰੀ ਮੁੱਦੇ ਬਣ ਗਏ ਹਨ ਅਤੇ ਇਹ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਬਣ ਗਏ ਹਨ। ਅੱਤਵਾਦੀ ਸੰਗਠਨਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਹੱਥ ਮਿਲਾਉਣ ਅਤੇ ਇੱਕਜੁੱਟ ਹੋਣ ਦਾ ਸਮਾਂ ਆ ਗਿਆ ਹੈ।  ਸਿਰਫ ਅਜਿਹਾ ਕਰਨ ਨਾਲ ਹੀ ਨਫ਼ਰਤ ਨੂੰ ਸਦਭਾਵਨਾ ਚ ਬਦਲ ਸਕਦੇ ਹਾਂ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prime Minister Modi honored with the Seoul Peace Prize