ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਆਹ ਪੰਚਮੀ ਮੌਕੇ ਪ੍ਰਧਾਨ ਮੰਤਰੀ ਮੋਦੀ ਨੂੰ ਨੇਪਾਲ ਆਉਣ ਦਾ ਸੱਦਾ

ਵਿਆਹ ਪੰਚਮੀ ਮੌਕੇ ਪ੍ਰਧਾਨ ਮੰਤਰੀ ਮੋਦੀ ਨੂੰ ਨੇਪਾਲ ਆਉਣ ਦਾ ਸੱਦਾ

ਨੇਪਾਲ ਸਰਕਾਰ ਨੇ ਸੀਤਾ ਵਿਆਹ ਪੰਚਮੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਣ ਦਾ ਫੈਸਲਾ ਕੀਤਾ ਹੈ। ਨੇਪਾਲ `ਚ ਵਿਆਹ ਪੰਚਮੀ 12 ਦਸੰਬਰ ਨੂੰ ਮਨਾਈ ਜਾਵੇਗੀ। ਹਰ ਸਾਲ ਵਿਆਹ ਪੰਚਮੀ ਦੇ ਦਿਨ ਭਗਵਾਨ ਰਾਮ ਦੀ ਬਾਰਾਤ ਅਯੁੱਧਿਆ ਤੋਂ ਨੇਪਾਲ ਦੇ ਜਨਕਪੁਰ ਤੱਕ ਜਾਂਦੀ ਹੈ।


ਮੀਡੀਆ ਰਿਪੋਰਟ ਅਨੁਸਾਰ ਮੋਦੀ ਅਯੁੱਧਿਆ ਤੋਂ ਭਗਵਾਨ ਰਾਮ ਦੀ ਬਾਰਾਤ ਲੈ ਕੇ ਜਨਕਪੁਰ ਪਹੁੰਚਣਗੇ। ਜਿ਼ਕਰਯੋਗ ਹੈ ਕਿ ਹਿੰਦੂ ਮਾਨਤਾਵਾਂ ਅਨੁਸਾਰ, ਮਾਤਾ ਸੀਤਾ ਦਾ ਜਨਮ ਨੇਪਾਲ ਦੇ ਜਨਕਪੁਰ `ਚ ਹੋਇਆ ਸੀ। ਅਖਬਾਰਾਂ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੇ ਪ੍ਰੈਸ ਸਲਾਹਕਾਰ ਕੁੰਦਨ ਦੇ ਹਵਾਲੇ ਨਾਲ ਦੱਸਿਆ ਕਿ ਮੋਦੀ ਦੀ ਜਨਕਪੁਰ ਯਾਤਰਾ ਨੂੰ ਲੈ ਕੇ ਚਰਚਾ ਤੇ ਤਿਆਰੀਆਂ ਚਲ ਰਹੀਆਂ ਹਨ।

 

ਇਸ ਦੌਰਾਨ ਮੋਦੀ ਅਤੇ ਓਲੀ ਜਨਕਪੁਰ-ਜੈਨਗਰ ਰੇਲਵੇ ਲਾਈਨ ਦਾ ਉਦਘਾਟਨ ਵੀ ਕਰਨਗੇ। ਜਿ਼ਕਰਯੋਗ ਹੈ ਕਿ ਮੋਦੀ ਨੇ ਮਈ `ਚ ਜਨਕਪੁਰ ਦਾ ਦੌਰਾ ਕੀਤਾ ਸੀ। ਉਨ੍ਹਾਂ ਇਸ ਦੌਰਾਨ ਅਯੁੱਧਿਆ-ਜਨਕਪੁਰ ਵਿਚ ਬੱਸ ਸੇਵਾ ਦੀ ਸ਼ੁਰੂਆਤ ਕਰਨ ਨਾਲ ਹੀ ਜਨਕਪੁਰ ਲਈ 100 ਕਰੋੜ ਰੁਪਏ ਦਾ ਐਲਾਨ ਵੀ ਕੀਤਾ ਸੀ। ਮੋਦੀ ਦਾ ਇਹ ਪੰਜਵਾਂ ਨੇਪਾਲ ਦੌਰਾ ਹੋਵੇਗਾ। ਸਾਲ 1910 `ਚ ਜਨਕਪੁਰ `ਚ ਮਾਤਾ ਸੀਤਾ ਨੂੰ ਸਮਰਪਿਤ ਜਾਨਕੀ ਮੰਦਰ ਦਾ ਨਿਰਮਾਣ ਕੀਤਾ ਗਿਆ ਸੀ। ਇਹ ਮੰਦਰ 50 ਮੀਟਰ ਉਚਾ ਹੈ ਅਤੇ 4860 ਵਰਗ ਫੁੱਟ `ਚ ਫੈਲਿਆ ਹੋਇਆ ਹੈ। ਜਾਨਕੀ ਮੰਦਰ ਦਾ ਨਿਰਮਾਣ ਪੱਥਰ ਅਤੇ ਮਾਰਬਲ ਨਾਲ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prime Minister Modi invitation to visit Nepal on vivah Panchami