ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੂਜੇ ਕਾਰਜਕਾਲ ਦੇ ਪਹਿਲੇ ਵਿਦੇਸ਼ੀ ਦੌਰੇ 'ਤੇ ਮਾਲਦੀਵ ਪੁੱਜੇ ਪੀਐਮ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਤਾ 'ਚ ਮੁੜ ਵਾਪਸ ਆਉਣ ਤੋਂ ਬਾਅਦ ਨਵੀਂ ਦਿੱਲੀ ਅਤੇ ਮਾਲਦੀਵ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸ਼ਨੀਵਾਰ ਦੀ ਦੁਪਹਿਰ ਨੂੰ ਮਾਲਦੀਵ ਪਹੁੰਚ ਗਏ। ਉਹ ਰਾਸ਼ਟਰਪਤੀ ਇਬ੍ਰਾਹਿਮ ਮੁਹੰਮਦ ਸੋਲਿਹ ਨਾਲ ਗੱਲਬਾਤ ਕਰਨਗੇ।

 

 


ਮਾਲਦੀਵ ਲਈ ਰਵਾਨਾ ਹੋਣ ਤੋਂ ਪਹਿਲਾਂ ਇਕ ਬਿਆਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਮਾਲਦੀਵ ਨੂੰ ਇਕ ਮਹੱਤਵਪੂਰਨ ਸਾਂਝੇਦਾਰ ਸਮਝਦੇ ਹਾਂ ਜਿਸ ਨਾਲ ਸਾਡੀ ਸੰਸਕ੍ਰਿਤੀ ਅਤੇ ਸੱਭਿਆਚਾਰ ਜੁੜਿਆ ਹੋਇਆ ਹੈ। ਹਾਲ ਹੀ ਦੇ ਦਿਨਾਂ ਵਿੱਚ ਮਾਲਦੀਵ ਨਾਲ ਸਾਡੇ ਸੰਬੰਧ ਬਹੁਤ ਮਜ਼ਬੂਤ ਹੋਏ ਹਨ। ਮੈਨੂੰ ਭਰੋਸਾ ਹੈ ਕਿ ਮੇਰੀ ਮੁਲਾਕਾਤ ਦੋਵਾਂ ਮੁਲਕਾਂ ਵਿਚਾਲੇ ਭਾਈਵਾਲੀ ਅਤੇ ਹੋਰ ਮਜ਼ਬੂਤ ਕਰੇਗੀ।

 

 

 

 


ਮਾਲਦੀਵ ਨੇ ਕੀਤਾ ਪੀਐਮ ਮੋਦੀ ਨੂੰ ਸਰਵੋਤਮ ਸਨਮਾਨ ਦੇਣ ਦਾ ਐਲਾਨ


ਮਾਲਦੀਵ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਸਰਵੋਤਮ ਨਾਗਰਿਕ ਸਨਮਾਨ 'ਨਿਸ਼ਾਨ ਇਜ਼ੂਦੀਨ' ਦੇਣ ਦਾ ਐਲਾਨ ਕੀਤਾ ਹੈ। ਮਾਲਦੀਵ ਦੇ ਰਾਸ਼ਟਰਪਤੀ ਇਬ੍ਰਾਹਿਮ ਮੁਹੰਮਦ ਸੋਲਿਹ ਨੇ ਸ਼ਨਿੱਚਰਵਾਰ ਨੂੰ ਇਹ ਐਲਾਨ ਕੀਤਾ। 

 

ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਇਕ ਟਵੀਟ 'ਚ ਕਿਹਾ, ''ਰਾਸ਼ਟਰਪਤੀ ਸੋਲਿਹ ਨੇ ਵਿਦੇਸ਼ੀ ਉੱਚ ਪੱਧਰੀ ਲੋਕਾਂ ਨੂੰ ਦਿੱਤੇ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੂੰ ਸ਼ਨੀਵਾਰ ਨੂੰ 'ਨਿਸ਼ਾਨ ਇਜ਼ੂਦੀਨ' ਨਾਲ ਸਨਮਾਨਤ ਕੀਤਾ ਜਾਵੇਗਾ। ਨਮਸਕਾਰ, ਸਵਾਗਤਮ।''
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prime Minister Narendra Modi arrived in Maldives on his foreign trip after getting second term