ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊਜ਼ਲੈਂਡ ’ਚ ਸਾਰੇ ਸੈਮੀ–ਆਟੋਮੈਟਿਕ ਹਥਿਆਰਾਂ ਉਤੇ ਪਾਬੰਦੀ

ਨਿਊਜ਼ਲੈਂਡ ’ਚ ਸਾਰੀਆਂ ਸੇਮੀ–ਆਟੋਮੈਟਿਕ ਹਥਿਆਰਾਂ ਉਤੇ ਪਾਬੰਦੀ

ਨਿਊਜ਼ਲੈਂਡ ਦੀ ਪ੍ਰਧਾਨ ਮੰਤਰੀ ਜੇਸਿਕਾ ਅਰਡਰਨ ਨੇ ਦੇਸ਼ ਵਿਚ ਹਥਿਆਰਾਂ ਨਾਲ ਜੁੜੀ ਇਕ ਮਹੱਤਵਪੂਰਨ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਫੌਜ ਸ਼ੈਲੀ ਦੀ ਸੈਮੀ–ਆਟੋਮੈਟਿਕ ਹਥਿਆਰਾਂ (ਐਮਐਸਐਸਏ) ਅਤੇ ਅਸਾਲਟ ਰਾਈਫਲਾਂ ਦੀ ਵਿਕਰੀ ਉਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਕ ਹਫਤਾ ਪਹਿਲਾਂ ਹੀ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ਵਿਚ ਇਕ ਆਸਟਰੇਲੀਆਈ ਵਿਅਕਤੀ ਵੱਲੋਂ ਕੀਤੀ ਗਈ ਅੰਧਾਧੁੰਦ ਗੋਲੀਬਾਰੀ ਵਿਚ ਹਮਲੇ ਵਿਚ 50 ਲੋਕਾਂ ਦੀ ਮੌਤ ਹੋ ਗਈ ਸੀ।

 

ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਮੁਤਾਬਕ ਨਿਊਜ਼ਲੈਂਡ ਸਰਕਾਰ ਨੇ ਅਜਿਹੀਆਂ ਕਈ ਸਮੱਗਰੀਆਂ ਉਤੇ ਵੀ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ ਕਿ ਜੋ ਨਿਮਨ ਸਮਰਥਾ ਦੇ ਸੈਮੀ ਆਟੋਮੇਟਿਕ ਹਥਿਆਰਾਂ ਦੇ ਨਿਰਮਾਣ ਵਿਚ ਸਮਰਥ ਹੈ ਅਤੇ ਜਿਸ ਨਾਲ ਨਰਸੰਹਾਰ ਕੀਤਾ ਜਾ ਸਕਦਾ ਹੈ। ਸਾਰੇ ਉਚ ਸਮਰਥਾ ਵਾਅ ਮੈਗਜੀਨਾਂ ਤੋਂ ਇਲਾਵਾ ਐਮਐਸਐਸਏ ਬਣਾ ਸਕਣ ਵਾਲੇ ਸਾਰੇ ਫਲਪੁਰਜ਼ਿਆਂ ਦੀ ਵਿਕਰੀ ਉਤੇ ਵੀ ਪਾਬੰਦੀ ਲਗਾ ਦਿੱਤੀ ਹੈ। ਅਰਡਰਨ ਨੇ ਭਰੋਸਾ ਪ੍ਰਗਟਾਇਆ ਕਿ ਨਿਊਜ਼ਲੈਂਡ ਦੀ ਵੱਡੀ ਆਬਾਦੀ ਇਸ ਬਦਲਾਅ ਦਾ ਸਮਰਥਨ ਕਰੇਗੀ।

 

ਨਿਊਜ਼ਲੈਂਡ ਦੀ ਵਿਰੋਧੀ ਪਾਰਟੀਆਂ ਨੇ ਕੀਤਾ ਇਸ ਪਾਬੰਦੀ ਦਾ ਸਵਾਗਤ :

 

ਇਹ ਪਾਬੰਦੀ ਨੂੰ ਸਥਾਨਕ ਸਮੇਂ ਅਨੁਸਾਰ 3 ਵਜੇ ਲਗਾਈ ਗਈ। ਵਿਰੋਧੀ ਨੈਸ਼ਨਲ ਪਾਰਟੀ ਨੇ ਐਮਐਸਐਸਏ ਹਥਿਆਰਾਂ ਉਤੇ ਪਾਬੰਦੀ ਦੀ ਪ੍ਰਸ਼ੰਸ਼ਾ ਕੀਤੀ ਹੈ। ਆਗੂ ਸਿਮੋਨ ਬ੍ਰਿਜ ਨੇ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਕਿ ਲੋਕਾਂ ਨੂੰ ਫੌਜ ਸ਼ੈਲੀ ਦੀ ਆਟੋਮੈਟਿਕ ਹਥਿਆਰਾਂ ਦਾ ਵਰਤੋਂ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।  ਹਥਿਆਰ ਏਜੰਸੀ ਏਫੇ ਦੀ ਰਿਪੋਰਟ ਮੁਤਾਬਕ, ਸਰਕਾਰ ਸੋਸ਼ਲ ਮੀਡੀਆ ਉਤੇ ਨਫਰਤ ਨਾਲ ਜੁੜੇ ਸੰਦੇਸ਼ਾਂ ਨੂੰ ਰੋਕਣ ਲਈ ਵੀ ਕਦਮ ਚੁੱਕੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prime Minister of New Zealand Jacinda Ardern announces complete ban on Semi Automated Weapons in the Country