ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿੰਸ ਹੈਰੀ ਨੇ ਛੱਡ ਦਿੱਤਾ UK, ਕੈਨੇਡਾ 'ਚ ਪਤਨੀ ਮੇਗਨ ਅਤੇ ਬੇਟੇ ਨਾਲ ਰਹਿਣਗੇ

ਬ੍ਰਿਟੇਨ ਦੇ ਸ਼ਾਹੀ ਪਰਿਵਾਰ 'ਚ ਛਿੜੇ ਘਰੇਲੂ ਵਿਵਾਦ ਵਿਚਕਾਰ ਪ੍ਰਿੰਸ ਹੈਰੀ ਦੇ ਯੂਕੇ ਛੱਡਣ ਦੀਆਂ ਖਬਰਾਂ ਹਨ। ਦੱਸਿਆ ਜਾ ਰਿਹਾ ਹੈ ਕਿ ਹੈਰੀ ਆਪਣੀ ਪਤਨੀ ਮੇਗਨ ਮਰਕੇਲ ਅਤੇ ਬੇਟੇ ਆਰਚੀ ਨਾਲ ਕੈਨੇਡਾ ਚਲੇ ਗਏ ਸਨ। ਹੈਰੀ ਅਤੇ ਮੇਗਨ ਨੇ ਪਿਛਲੇ ਦਿਨੀਂ ਇੱਕ ਆਮ ਜੋੜੇ ਦੀ ਤਰ੍ਹਾਂ ਜ਼ਿੰਦਗੀ ਜੀਉਣ ਦੀ ਇੱਛਾ ਪ੍ਰਗਟਾਈ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਸ਼ਾਹੀ ਪਰਿਵਾਰ ਛੱਡਣ ਦਾ ਐਲਾਨ ਕੀਤਾ ਸੀ। ਬ੍ਰਿਟਿਸ਼ ਮੀਡੀਆ ਦੇ ਅਨੁਸਾਰ ਹੈਰੀ ਦਾ ਇਸ ਤਰੀਕੇ ਨਾਲ ਜਾਣਾ ਬ੍ਰਿਟਿਸ਼ ਸ਼ਾਹੀ ਪਰਿਵਾਰ ਲਈ ਇੱਕ ਹੋਰ ਨਵਾਂ ਝਟਕਾ ਹੈ।
 

 

ਬ੍ਰਿਟੇਨ ਦੇ ਡੇਲੀ ਟੈਲੀਗ੍ਰਾਫ ਨੇ ਦੱਸਿਆ, “ਡਿਊਕ ਆਫ ਸਸੈਕਸ ਸੋਮਵਾਰ ਨੂੰ ਯੂਕੇ ਛੱਡ ਕੇ ਕੈਨੇਡਾ ਲਈ ਰਵਾਨਾ ਹੋ ਗਏ ਹਨ।" ਦੱਸਿਆ ਜਾ ਰਿਹਾ ਹੈ ਕਿ ਪ੍ਰਿੰਸ ਹੈਰੀ ਆਖਰੀ ਵਾਰ ਆਪਣੀ ਸ਼ਾਹੀ ਡਿਊਟੀ ਨੂੰ ਪੂਰਾ ਕਰਕੇ ਕੈਨੇਡਾ ਲਈ ਰਵਾਨਾ ਹੋ ਗਏ ਹਨ। ਅਖਬਾਰ 'ਦੀ ਸਨ' ਵੱਲੋਂ ਦੱਸਿਆ ਗਿਆ ਹੈ ਕਿ ਪ੍ਰਿੰਸ ਹੈਰੀ ਨੇ ਸ਼ਾਮ 5:30 ਵਜੇ ਲੰਦਨ ਦੇ ਹੀਥਰੋ ਹਵਾਈ ਅੱਡੇ ਤੋਂ ਕੈਨੇਡੇ ਦੇ ਵੈਨਕੂਵਰ ਲਈ ਜਹਾਜ਼ ਫੜਿਆ। ਹੈਰੀ ਦੀ ਪਤਨੀ ਮੇਗਨ ਅਤੇ ਉਸ ਦਾ ਬੇਟਾ ਆਰਚੀ ਇਸ ਸਮੇਂ ਵੈਨਕੂਵਰ 'ਚ ਹਨ। ਇਹ ਕਿਹਾ ਜਾ ਰਿਹਾ ਹੈ ਕਿ ਦੋਵੇਂ ਵੈਨਕੂਵਰ 'ਚ ਰਹਿਣਾ ਚਾਹੁੰਦੇ ਹਨ।

 


 

ਟੈਲੀਗ੍ਰਾਫ ਦੇ ਅਨੁਸਾਰ ਪ੍ਰਿੰਸ ਹੈਰੀ ਦਾ ਕੈਨੇਡਾ ਲਈ ਰਵਾਨਾ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਉਹ ਹੁਣ ਸਸੈਕਸ ਨਾਲ ਆਪਣੇ ਰਿਸ਼ਤੇ ਤੋੜ ਰਹੇ ਹਨ। ਬਕਿੰਘਮ ਪੈਲੇਸ ਵੱਲੋਂ ਦੋ ਦਿਨ ਪਹਿਲਾਂ ਹੀ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਸੀ ਕਿ ਪ੍ਰਿੰਸ ਹੈਰੀ ਅਤੇ ਉਸ ਦੀ ਪਤਨੀ ਨੂੰ ਹੁਣ ਮਹਾਰਾਜ ਅਤੇ ਮਹਾਰਾਣੀ ਵਜੋਂ ਸੰਬੋਧਤ ਨਹੀਂ ਕੀਤਾ ਜਾਵੇਗਾ।
 

ਕੈਨੇਡਾ ਰਵਾਨਾ ਹੋਣ ਤੋਂ ਪਹਿਲਾਂ ਹੈਰੀ ਨੇ ਆਪਣੀ ਦਾਦੀ ਮਹਾਰਾਣੀ ਐਲੀਜ਼ਾਬੇਥ ਨਾਲ ਲੰਦਨ 'ਚ ਯੂਕੇ-ਅਫਰੀਕਾ ਨਿਵੇਸ਼ ਸੰਮੇਲਨ 'ਚ ਹਿੱਸਾ ਲਿਆ ਸੀ। ਉਨ੍ਹਾਂ ਨੇ ਇੱਥੇ ਮਲਾਵੀ ਅਤੇ ਮੋਜ਼ਾਂਬਿਕ ਦੇ ਰਾਸ਼ਟਰਪਤੀਆਂ ਨਾਲ ਗੱਲਬਾਤ ਕੀਤੀ ਅਤੇ ਕੁਝ ਸਮੇਂ ਲਈ ਮੋਰੱਕੋ ਦੇ ਪ੍ਰਧਾਨ ਮੰਤਰੀ ਨਾਲ ਵਿਚਾਰ ਵਟਾਂਦਰਾ ਵੀ ਕੀਤੀ ਸੀ। ਹੈਰੀ ਇਸ ਸੰਮੇਲਨ 'ਚ ਬਹੁਤ ਖੁਸ਼ ਨਜ਼ਰ ਆਏ ਸਨ। ਹੈਰੀ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਨਾਲ 20 ਮਿੰਟ ਤਕ ਇਕੱਲੇ 'ਚ ਕੁਝ ਗੱਲਬਾਤ ਵੀ ਕੀਤੀ ਸੀ।
 

ਹੈਰੀ ਬਕਿੰਘਮ ਪੈਲੇਸ ਵਿਖੇ ਅਫਰੀਕੀ ਨੇਤਾਵਾਂ ਲਈ ਰੱਖੇ ਰਾਤ ਦੇ ਖਾਣੇ 'ਚ ਸ਼ਾਮਲ ਨਹੀਂ ਹੋਏ ਸਨ। ਇਸ ਡਿਨਰ ਦੀ ਮੇਜ਼ਬਾਨੀ ਪ੍ਰਿੰਸ ਵਿਲੀਅਮ ਨੇ ਕੀਤੀ ਸੀ। ਹੈਰੀ ਅਤੇ ਮੇਗਨ ਨੂੰ ਡਿਊਫ ਆਫ ਡਚੇਸ ਦਾ ਖਿਤਾਬ ਮਿਲਿਆ ਹੋਇਆ ਹੈ। ਬ੍ਰਿਟਿਸ਼ ਸ਼ਾਹੀ ਪਰਿਵਾਰ 'ਚ ਇਹ ਕਈ ਸਦੀਆਂ ਬਾਅਦ ਹੋਇਆ ਹੈ ਜਦੋਂ ਕਿਸੇ ਨੇ ਰਾਜਸ਼ਾਹੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪ੍ਰਿੰਸ ਹੈਰੀ ਛੇਵੇਂ ਨੰਬਰ 'ਤੇ ਗੱਦੀ ਦੇ ਹੱਕਦਾਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prince Harry leaves UK to rejoin Meghan and Archie in Canada: reports