ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਆਟੋ ’ਚ ਪੁੱਜੇ ਕਰਾਚੀ ਦੇ ਅਜਾਇਬਘਰ

ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਆਟੋ ’ਚ ਪੁੱਜੇ ਕਰਾਚੀ ਦੇ ਅਜਾਇਬਘਰ

ਪਾਕਿਸਤਾਨ ਦੇ ਪੰਜ ਦਿਨਾ ਦੌਰੇ ’ਤੇ ਸੋਮਵਾਰ ਨੂੰ ਇਸਲਾਮਾਬਾਦ ਪੁੱਜੇ ਇੰਗਲੈਂਡ ਦੇ ਪ੍ਰਿੰਸ ਵਿਲੀਅਮ ਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਮੰਗਲਵਾਰ ਰਾਤੀਂ ਰਾਸ਼ਟਰੀ ਅਜਾਇਬਘਰ ਵਿੱਚ ਰਾਤ ਦੇ ਭੋਜਨ ਲਈ ਸਜੇ ਟੁਕ–ਟੁਕ (ਆਟੋ ਰਿਕਸ਼ਾ) ਰਾਹੀਂ ਪੁੱਜੇ।

 

 

ਇਸ ਭੋਜਨ ਦਾ ਇਹ ਪ੍ਰੋਗਰਾਮ ਬ੍ਰਿਟਿਸ਼ ਹਾਈ ਕਮਿਸ਼ਨਰ ਥਾਮਸ ਡਿਊ ਨੇ ਸ਼ਾਹੀ ਜੋੜੇ ਦੇ ਸਤਿਕਾਰ ਵਿੱਚ ਰੱਖਿਆ ਸੀ। ਭੋਜਨ ਲਈ ਪੁੱਜੇ ਪ੍ਰਿੰਸ ਵਿਲੀਅਮ ਨੇ ਰਵਾਇਤੀ ਸ਼ੇਰਵਾਨੀ ਪਹਿਨੀ ਹੋਈ ਸੀ; ਜਿਸ ਨੂੰ ਕਰਾਚੀ ਦੇ ਡਿਜ਼ਾਇਨਰ ਨੌਸ਼ੇਮੀਆਂ ਨੇ ਡਿਜ਼ਾਇਨ ਕੀਤਾ ਸੀ।

 

 

ਕੇਟ ਮਿਡਲਟਨ ਨੇ ਈਵਨਿੰਗ ਗਾਊਨ ਪਾਇਆ ਹੋਇਆ ਸੀ; ਜਿਸ ਨੂੰ ਬ੍ਰਿਟਿਸ਼ ਡਿਜ਼ਾਇਨਰ ਜੈਨੀ ਪੈਕਹੈਮ ਨੇ ਤਿਆਰ ਕੀਤਾ ਹੈ। ਇੰਗਲੈਂਡ ਦੇ ਸ਼ਾਹੀ ਪਰਿਵਾਰ ਦਾ ਕੋਈ ਮੈਂਬਰ 13 ਸਾਲਾਂ ਬਾਅਦ ਪਾਕਿਸਤਾਨ ਪੁੱਜਾ ਹੈ। ਆਖ਼ਰੀ ਵਾਰ ਸਾਲ 2005 ਦੌਰਾਨ ਬ੍ਰਿਟਿਸ਼ ਸ਼ਾਹੀ ਪਰਿਵਾਰ ਨੇ ਪਾਕਿਸਤਾਨ ਦਾ ਦੌਰਾ ਕੀਤਾ ਸੀ।

 

 

ਅਕਤੂਬਰ 2005 ’ਚ ਪਾਕਿਸਤਾਨ ਵਿੱਚ ਆਏ ਭੂਚਾਲ ਤੋਂ ਬਾਅਦ ਬਰਬਾਦ ਹੋਏ ਖੇਤਰਾਂ ਦੇ ਦੌਰੇ ਲਈ ਪ੍ਰਿੰਸ ਵਿਲੀਅਮ ਦੇ ਪਿਤਾ ਪ੍ਰਿੰਸ ਆੱਫ਼ ਵੇਲਜ਼ ਭਾਵ ਸ਼ਹਿਜ਼ਾਦਾ ਚਾਰਲਸ ਤੇ ਦਿ ਡਚੇਜ਼ ਆੱਫ਼ ਕਾਰਨਵਾਲ ਭਾਵ ਕੈਮਿਲਾ ਪਾਰਕਰ ਪਾਕਿਸਤਾਨ ਪੁੱਜੇ ਸਨ।

 

 

ਰਾਤ ਦੇ ਇਸ ਭੋਜਨ ਵਿੱਚ ਪਾਕਿਸਤਾਨ ਦੇ ਵਪਾਰੀ, ਫ਼ਿਲਮੀ ਦੁਨੀਆ ਦੇ ਤਾਰੇ ਤੇ ਸਰਕਾਰ ਦੇ ਮੰਤਰੀ ਵੀ ਸ਼ਾਮਲ ਹੋਏ। ਇਸ ਤੋਂ ਪਹਿਲਾਂ ਸ਼ਾਹੀ ਜੋੜੇ ਨੇ ਸਕੂਲੀ ਬੱਚਿਆਂ ਨਾਲ ਮੁਲਾਕਾਤ ਕੀਤੀ ਸੀ।

 

 

ਉਸ ਤੋਂ ਪਹਿਲਾਂ ਸ਼ਾਹੀ ਜੋੜੇ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਦੁਪਹਿਰ ਦਾ ਭੋਜਨ ਵੀ ਖਾਧਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prince William and Kate Middleton reach Karachi s Museum in Karachi