ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਂਗਕਾਂਗ: ਬੀਜਿੰਗ ਸਮਰੱਥਕ ਸੰਸਦ ਮੈਂਬਰ 'ਤੇ ਚਾਕੂ ਨਾਲ ਹਮਲਾ

ਹਾਂਗਕਾਂਗ ਵਿੱਚ ਬੀਜਿੰਗ ਸਮਰੱਥਕ ਇੱਕ ਨੇਤਾ ਉੱਤੇ ਬੁੱਧਵਾਰ ਨੂੰ ਚਾਕੂ ਨਾਲ ਹਮਲਾ ਹੋਇਆ ਹੈ। ਹਮਲਾ ਉਸ ਸਮੇਂ ਹੋਇਆ ਜਦੋਂ ਸਾਂਸਦ ਜੂਨਿਸ ਹੋ ਹਾਂਗਕਾਂਗ ਦੇ ਬਾਹਰੀ ਇਲਾਕੇ ਵਿੱਚ ਚੀਨ ਦੀ ਸਰਹੱਦ ਨਾਲ ਲੱਗਦੇ ਆਪਣੇ ਚੋਣ ਇਲਾਕੇ ਵਿੱਚ ਤੇਨ ਮੂਨ ਤੋਂ ਚੋਣ ਪ੍ਰਚਾਰ ਕਰ ਰਹੇ ਸਨ। ਹਮਲਾਵਰ ਉਨ੍ਹਾਂ ਕੋਲ ਫੁੱਲਾਂ ਦੇ ਗੁਲਦਸਤਾ ਲੈ ਕੇ ਆਇਆ ਸੀ।


 

ਆਨਲਾਈਨ ਮੌਜੂਦ ਫੁਟੇਜ ਵਿੱਚ ਹਮਲਾਵਰ ਵਿਅਕਤੀ ਨੇਤਾ ਤੋਂ ਇੱਕ ਤਸਵੀਰ ਖਿਚਵਾਉਣ ਦੀ ਅਪੀਲ ਕਰਦਾ ਦਿਖ ਰਿਹਾ ਹੈ ਅਤੇ ਤੁਰੰਤ ਹੀ ਉਹ ਆਪਣੇ ਬੈਗ ਤੋਂ ਚਾਕੂ ਕੱਢ ਕੇ ਨੇਤਾ ਉੱਤੇ ਹਮਲਾ ਕਰ ਦਿੰਦਾ ਹੈ। ਲੋਕਤੰਤਰ ਸਮਰੱਥਕਾਂ ਦੇ ਵਿਚਕਾਰ ਜੂਨਿਸ ਬਹੁਤ ਹਰਮਨਪਿਆਰੇ ਹਨ। ਪੁਲਿਸ ਨੇ ਕਿਹਾ ਕਿ ਹਮਲੇ ਵਿੱਚ ਤਿੰਨ ਲੋਕ ਜ਼ਖ਼ਮੀ ਹੋਏ ਹਨ।

 

ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਵਿਚਕਾਰ ਹਾਂਗਕਾਂਗ ਦੀ ਨੇਤਾ ਕੈਰੀ ਲੈਮ ਨੇ ਕਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਵਿਰੁਧ ਕਾਰਵਾਈ ਨੂੰ ਚੀਨ ਦੇ ਰਾਸ਼ਟਰਪਤੀ ਚਿਨਫਿੰਗ ਨੇ ਇੱਕ ਮੁਲਾਕਾਤ ਦੌਰਾਨ ਸਮਰੱਥਨ ਦਿੱਤਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਇੱਕ ਵਿਅਕਤੀ ਨੇ ਲੋਕਤੰਤਰ ਸਮਰੱਥਕ ਪ੍ਰਦਰਸ਼ਨਕਾਰੀਆਂ 'ਤੇ ਚਾਕੂ ਨਾਲ ਹਮਲਾ ਕੀਤਾ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pro Beijing MP attacked with knife in Hong Kong