ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ–370 ਦੇ ਮੁੱਦੇ ’ਤੇ ਖ਼ਾਲਿਸਤਾਨੀ ਸਿੱਖਾਂ ਦਾ UN ਸਾਹਵੇਂ ਰੋਸ ਮੁਜ਼ਾਹਰਾ

ਧਾਰਾ–370 ਦੇ ਮੁੱਦੇ ’ਤੇ ਖ਼ਾਲਿਸਤਾਨੀ ਸਿੱਖਾਂ ਦਾ UN ਸਾਹਵੇਂ ਰੋਸ ਮੁਜ਼ਾਹਰਾ

ਜੰਮੂ–ਕਸ਼ਮੀਰ ’ਚੋਂ ਧਾਰਾ–370 ਖ਼ਤਮ ਕਰਨ ਵਿਰੁੱਧ ਖ਼ਾਲਿਸਤਾਨ–ਪੱਖੀ ਸਿੱਖਾਂ ਨੇ ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਹੈ। ਇਹ ਮੁਜ਼ਾਹਰਾ ਨਿਊ ਯਾਰਕ ਸਥਿਤ ਸੰਯੁਕਤ ਰਾਸ਼ਟਰ ਹੈੱਡਕੁਆਰਟਰਜ਼ ਲਾਗੇ ਸਥਿਤ ਭਾਰਤੀ ਮਿਸ਼ਨ ਦੇ ਸਾਹਮਣੇ ਕੀਤਾ ਗਿਆ ਹੈ।

 

 

ਆਈਏਐੱਨਐੱਸ ਦੀ ਰਿਪੋਰਟ ਮੁਤਾਬਕ 400 ਦੇ ਲਗਭਗ ਸਿੱਖਾਂ ਨੇ ਭਾਰਤੀ UN ਮਿਸ਼ਨ ਨੂੰ ਘੇਰਾ ਪਾ ਲਿਆ। ਇਹ ਮੌਕਾ ਸੀ 15 ਅਗਸਤ ਭਾਰਤ ਦੇ ਆਜ਼ਾਦੀ ਦਿਵਸ ਦਾ। ਮੁਜ਼ਾਹਰਾਕਾਰੀਆਂ ਨੇ ਖ਼ਾਲਿਸਤਾਨ ਤੇ ਕਸ਼ਮੀਰ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਰੈਫ਼ਰੈਂਡਮ ਦੇ ਬੈਨਰ ਵੀ ਚੁੱਕੇ ਹੋਏ ਸਨ।

 

 

ਬਹੁਤੇ ਪ੍ਰਦਰਸ਼ਨਕਾਰੀ ਸਿੱਖ ਸਨ। ਉਸ ਵੇਲੇ ਉੱਥੇ ਕੁਝ ਪਾਕਿਸਤਾਨੀ ਤੇ ਕਸ਼ਮੀਰੀ ਵੀ ਮੌਜੂਦ ਸਨ। ਇਸ ਰੋਸ ਮੁਜ਼ਾਹਰੇ ਦੇ ਪ੍ਰਬੰਧਕਾਂ ਨੇ ਇਸ ਨੂੰ ‘ਕਸ਼ਮੀਰੀਆਂ ਤੇ ਖ਼ਾਲਿਸਤਾਨ–ਪੱਖੀ ਸਿੱਖਾਂ’ ਦਾ ਪ੍ਰਦਰਸ਼ਨ ਦੱਸਿਆ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਸਥਾਨਕ ਗੁਰਦੁਆਰਾ ਸਾਹਿਬਾਨ ਦਾ ਸਮਰਥਨ ਹਾਸਲ ਹੈ।

 

 

ਇਹ ਰੋਸ ਮੁਜ਼ਾਹਰਾ ‘ਸਿੱਖਸ ਫ਼ਾਰ ਜਸਟਿਸ’ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਨੇ ਕਰਵਾਇਆ ਹੈ। ਉੱਥੇ ਪ੍ਰਦਰਸ਼ਨ ਦੌਰਾਨ ਇਹ ਵੀ ਐਲਾਨ ਕੀਤਾ ਗਿਆ ਕਿ ਅਗਲੇ ਸਾਲ ਉਸ ਜੱਥੇਬੰਦੀ ਵੱਲੋਂ ਖ਼ਾਲਿਸਤਾਨ ਉੱਥੇ ਵੀ ਰਾਇਸ਼ੁਮਾਰੀ ਕਰਵਾਈ ਜਾ ਰਹੀ ਹੈ।
 

 

ਗੁਰਪਤਵੰਤ ਸਿੰਘ ਪਨੂੰ ਨੇ ਦੱਸਿਆ ਕਿ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਅਧਿਕਾਰੀ ਨੂੰ ਇੱਕ ਮੈਮੋਰੈਂਡਮ ਵੀ ਦਿੱਤਾ ਹੈ।

 

 

ਉੱਧਰ ਨਿਊ ਯਾਰਕ ਸਥਿਤ ਸਿੱਖ ਕਲਚਰਲ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਢਿਲੋਂ ਨੇ ਕਿਹਾ ਹੈ ਕਿ ਉਹ ਇਸ ਵੇਲੇ ਸਮੂਹ ਕਸ਼ਮੀਰੀਆਂ ਦੇ ਨਾਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pro-Khalistani Sikhs protest before UN over Article 370