ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਇਲਟ ਦੇ ਰੋਣ ਕਰਕੇ ਹੋਇਆ ਸੀ ਭਿਆਨਕ ਨੇਪਾਲ ਜਹਾਜ਼ ਹਾਦਸਾ: ਜਾਂਚ ਕਮੇਟੀ

ਨੇਪਾਲ ਜਹਾਜ਼ ਹਾਦਸਾ

ਇਸ ਸਾਲ ਮਾਰਚ ਵਿੱਚ 'ਯੂਐਸ-ਬਾਂਗਲਾ' ਜਹਾਜ਼ ਇਸ ਲਈ ਹਾਦਸੇ ਦਾ ਸ਼ਿਕਾਰ ਹੋੋਇਆ ਸੀ ਕਿਉਂਕਿ ਜਹਾਜ਼ ਦਾ ਪਾਇਲਟ ਉਡਾਣ ਦੇ ਦੌਰਾਨ ਭਾਵਨਾਵਾਂ ਵਿੱਚ ਬਹਿ ਕੇ ਰੋ ਪਿਆ ਸੀ। ਇਸ ਹਾਦਸੇ ਵਿਚ 51 ਲੋਕ ਮਾਰੇ ਗਏ ਸਨ। ਨੇਪਾਲ ਦੇ ਜਾਂਚਕਰਤਾਵਾਂ ਦੀ ਇਕ ਰਿਪੋਰਟ ਅਨੁਸਾਰ ਢਾਕਾ ਤੋਂ ਕਾਠਮੰਡੂ ਜਾ ਰਹੇ  'ਯੂਐਸ-ਬਾਂਗਲਾ' ਏਅਰਲਾਈਨਜ਼ ਵਿੱਚ 67 ਲੋਕ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ। 12 ਮਾਰਚ ਨੂੰ ਇਹ ਜਹਾਜ਼ ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਹਵਾਈ ਪੱਟੀ ਤੋਂ ਫਿਸਲ ਗਿਆ ਅਤੇ ਫੁੱਟਬਾਲ ਦੇ ਮੈਦਾਨ ਵਿਚ ਪਹੁੰਚ ਗਿਆ, ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ।

 

 

ਜਾਂਚ ਅਧਿਕਾਰੀਆਂ ਨੂੰ ਨੇਪਾਲ ਸਰਕਾਰ ਦੀ ਅਗਵਾਈ ਹੇਠ ਨਿਯੁਕਤ ਕੀਤਾ ਗਿਆ ਸੀ।  ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਕਾਠਮੰਡੂ ਪੋਸਟ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਪਾਇਲਟ ਕੈਪਟਨ ਆਬਿਦ ਸੁਲਤਾਨ ਜ਼ਬਰਦਸਤ ਮਾਨਸਿਕ ਤਣਾਅ ਵਿਚ ਸੀ ਅਤੇ ਬਹੁਤ ਪਰੇਸ਼ਾਨ ਸੀ। ਇਸਦੇ ਕਾਰਨ  ਉਸਨੇ ਬਹੁਤ ਸਾਰੇ ਗਲਤ ਫੈਸਲੇ ਕੀਤੇ ਅਤੇ  ਜਹਾਜ਼ ਹਾਦਸੇ ਦਾ ਸ਼ਿਕਾਰ ਬਣ ਗਿਆ। ਨੇਪਾਲੀ ਜਾਂਚਕਾਰਾਂ ਨੇ ਇਸ ਰਿਪੋਰਟ ਵਿੱਚ ਦੱਸਿਆ ਕਿ ਸੁਲਤਾਨ ਦਾ ਵਿਹਾਰ ਪੂਰੇ ਸਫ਼ਰ ਦੇ ਦੌਰਾਨ ਅਸੰਤੁਲਿਤ ਸੀ।

 

ਜਾਂਚਕਰਤਾਵਾਂ ਨੇ ਕਿਹਾ ਕਿ ਸੁਲਤਾਨ ਨੇ ਢਾਕਾ ਤੋਂ ਕਾਠਮੰਡੂ ਤੱਕ ਇੱਕ ਘੰਟਾ ਲੰਬੀ ਫਲਾਇਟ ਵਿੱਚ ਲਗਾਤਾਰ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ ਸੀ। "ਜਦੋਂ ਅਸੀਂ ਕਾਕਪਿਟ ਵਾਇਸ ਰਿਕਾਰਡਰ ਤੇ ਗੱਲਬਾਤ ਦਾ ਵਿਸ਼ਲੇਸ਼ਣ ਕੀਤਾ ਤਾਂ ਸਪੱਸ਼ਟ ਤੌਰ ਤੇ ਇਹ ਪਤਾ ਲੱਗਾ ਕਿ ਉਹ ਗੰਭੀਰ ਮਾਨਸਿਕ ਤਣਾਅ ਵਿੱਚ ਸੀ ਅਤੇ ਉਹ ਨੀਂਦ ਦੀ ਘਾਟ ਕਾਰਨ ਥੱਕ ਗਿਆ ਸੀ।ਰਿਪੋਰਟ ਵਿਚ ਕਿਹਾ ਗਿਆ ਹੈ ਕਿ "ਕਈ ਵਾਰ ਉਹ ਰੋ ਰਿਹਾ ਸੀ।"

 

ਰਿਪੋਰਟ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਸੀ ਕਿ ਸੁਲਤਾਨ ਨੇ ਵਾਰ-ਵਾਰ ਆਪਣੀ ਮਹਿਲਾ ਸਹਿਯੋਗੀ (ਕੰਪਨੀ ਦਾ ਇਕ ਸਹਾਇਕ ਸਹਾਇਕ ਪਾਇਲਟ) ਨਾਲ ਦੁਰਵਿਹਾਰ ਵੀ ਕੀਤਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:proble reveals nepal aircraft crash happened due to pilot crying and being emotional in march