ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੇ ਪ੍ਰੋਫ਼ੈਸਰ ਸੁਰੇਸ਼ ਵੀ. ਗਰਿਮੇਲਾ ਨੂੰ ਦੇਸ਼ ਦੇ ਵੱਕਾਰੀ ‘ਨੈਸ਼ਨਲ ਸਾਇੰਸ ਬੋਰਡ` ਦਾ ਮੈਂਬਰ ਨਿਯੁਕਤ ਕਰਨ ਦੀ ਇੱਛਾ ਪ੍ਰਗਟਾਈ ਹੈ।
ਸ੍ਰੀ ਸੁਰੇਸ਼ ਗਰਿਮੇਲਾ ਇੰਡੀਆਨਾ ਸੂਬੇ ਦੀ ਪਰਡਿਊ ਯੂਨੀਵਰਸਿਟੀ ਦੇ ਸਕੂਲ ਆਫ਼ ਮਕੈਨੀਕਲ ਇੰਜੀਨੀਅਰਿੰਗ ਦੇ ਪ੍ਰੋਫ਼ੈਸਰ ਹਨ। ਉਹ ਉਦਯੋਗ/ਯੂਨੀਵਰਸਿਟੀ ਕੋਆਪ੍ਰੇਟਿਵ ਰੀਸਰਚ ਸੈਂਟਰ ਆਫ਼ ਦਿ ਨੈਸ਼ਨਲ ਸਾਇੰਸ ਫ਼ਾਊਂਡੇਸ਼ਨ ਦੇ ‘ਕੂਲਿੰਗ ਟੈਕਨਾਲੋਜੀਸ ਰਿਸਰਚ ਸੈਂਟਰ` ਦੇ ਡਾਇਰੈਕਟਰ ਵੀ ਹਨ।
ਵ੍ਹਾਈਟ ਹਾਊਸ ਅਨੁਸਾਰ ਪ੍ਰੋ. ਸੁਰੇਸ਼ ਗਰਿਮੇਲਾ ਨੂੰ ਛੇ ਵਰ੍ਹਿਆਂ ਲਈ ਨੈਸ਼ਨਲ ਸਾਇੰਸ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਜਾਵੇਗਾ। ਇੰਝ ਉਹ 10 ਮਈ, 2024 ਤੱਕ ਇਸ ਅਹੁਦੇ `ਤੇ ਕਾਇਮ ਰਹਿਣਗੇ। ਉਨ੍ਹਾਂ ਥਰਮਲ ਸਾਇੰਸਜ਼ ਲਈ ਪਾਠਕ੍ਰਮ-ਵਿਕਾਸ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹੈ।
ਪ੍ਰੋ. ਸੁਰੇਸ਼ ਨੇ 1985 `ਚ ਆਈਆਈਟੀ ਚੇਨਈ ਤੋਂ ਮਕੈਨੀਕਲ ਇੰਜੀਨੀਅਰਿੰਗ `ਚ ਬੀ.ਟੈੱਕ ਦੀ ਡਿਗਰੀ ਹਾਸਲ ਕੀਤੀ ਹੈ।
ਸ੍ਰੀ ਟਰੰਪ ਨੇ ਪ੍ਰੋ. ਸੁਰੇਸ਼ ਤੋਂ ਇਲਾਵਾ ਛੇ ਨਿਯੁਕਤੀਆਂ ਹੋਰ ਕੀਤੀਆਂ ਹਨ।
‘ਨੈਸ਼ਨਲ ਸਾਇੰਸ ਫ਼ਾਊਂਡੇਸ਼ਨ` ਅਮਰੀਕਾ `ਚ ਖੋਜ ਤੇ ਤਕਨੀਕੀ ਕਾਢਾਂ ਕੱਢਣ `ਚ ਮੋਹਰੀ ਰਹਿੰਦੀ ਹੈ।