ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸੂਦ ਅਜ਼ਹਰ ਨੂੰ ‘ਵਿਸ਼ਵ–ਅੱਤਵਾਦੀ’ ਐਲਾਨਣ ਦੇ ਮੁੱਦੇ ’ਤੇ ਪ੍ਰਗਤੀ: ਚੀਨ

ਮਸੂਦ ਅਜ਼ਹਰ ਨੂੰ ‘ਵਿਸ਼ਵ–ਅੱਤਵਾਦੀ’ ਐਲਾਨਣ ਦੇ ਮੁੱਦੇ ’ਤੇ ਪ੍ਰਗਤੀ: ਚੀਨ

ਚੀਨ ਨੇ ਅੱਜ ਦਾਅਵਾ ਕੀਤਾ ਕਿ ਪਾਕਿਸਤਾਨ ਤੋਂ ਸੰਚਾਲਿਤ ਅੱਤਵਾਦੀ ਸੰਗਠਨ ਜੈਸ਼–ਏ–ਮੁਹੰਮਦ ਦੇ ਸਰਗਨੇ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵੱਲੋਂ ‘ਵਿਸ਼ਵ–ਅੱਤਵਾਦੀ’ ਐਲਾਨੇ ਜਾਣ ਦਾ ਮੁੱਦਾ ਸੁਲਝਾਉਣ ਵਿੱਚ ‘ਹਾਂ–ਪੱਖੀ ਪ੍ਰਗਤੀ’ ਹੋਈ ਹੈ। ਨਾਲ ਹੀ ਉਸ ਨੇ ਅਮਰੀਕਾ ਉੱਤੇ ਮੁੱਦੇ ਨੂੰ ਸਿੱਧੇ ਸੁਰੱਖਿਆ ਪ੍ਰੀਸ਼ਦ (ਸਕਿਓਰਿਟੀ ਕੌਂਸਲ) ਵਿੱਚ ਲਿਜਾ ਕੇ ਗ਼ਲਤ ਉਦਾਹਰਣ ਪੇਸ਼ ਕਰਦਿਆਂ ਉਸ ਦੇ ਜਤਨਾਂ ਨੂੰ ਬਰਬਾਦ ਕਰਨ ਦਾ ਦੋਸ਼ ਲਾਇਆ।

 

 

ਨਾਲ ਹੀ ਉਸ ਨੇ ਅਮਰੀਕਾ ਉੱਤੇ ਮੁੱਦੇ ਨੂੰ ਸਿੱਧੇ ਸਲਾਮਤੀ ਕੌਂਸਲ ਵਿੱਚ ਲਿਜਾ ਕੇ ਗ਼ਲਤ ਉਦਾਹਰਣ ਪੇਸ਼ ਕਰਦਿਆਂ ਉਸ ਦੇ ਜਤਨਾਂ ਨੂੰ ਬਰਬਾਦ ਕਰਨ ਦਾ ਦੋਸ਼ ਲਾਇਆ। ਸਲਾਮਤੀ ਕੌਂਸਲ ਦੀ 1267 ਅਲ–ਕਾਇਦਾ ਪਾਬੰਦੀ ਕਮੇਟੀ ਅਧੀਨ ਮਸੂਦ ਅਜ਼ਹਰ ਨੂੰ ਸੂਚੀਬੱਧ ਕਰਨ ਦੇ ਫ਼ਰਾਂਸ ਦੇ ਪ੍ਰਸਤਾਵ ਉੱਤੇ ਚੀਨ ਵੱਲੋਂ ਰੋਕ ਲਾਉਣ ਦੇ ਦੋ ਹਫ਼ਤਿਆਂ ਬਾਅਦ ਅਮਰੀਕਾ ਨੇ ਅਜ਼ਹਰ ਨੂੰ ਕਾਲੀ ਸੂਚੀ ਵਿੱਚ ਪਾਉਣ, ਉਸ ਦੀ ਯਾਤਰਾ ਉੱਤੇ ਪਾਬੰਦੀ ਲਾਉਣ, ਉਸ ਦੀ ਸੰਪਤੀ ਦੀ ਖ਼ਰੀਦ–ਵਿਕਰੀ ਉੱਤੇ ਰੋਕ ਅਤੇ ਹਥਿਆਰ ਰੱਖਣ ਉੱਤੇ ਰੋਕ ਲਾਉਣ ਲਈ 27 ਮਾਰਚ ਨੂੰ 15 ਦੇਸ਼ਾਂ ਵਾਲੀ ਸ਼ਕਤੀਸ਼ਾਲੀ ਕੌਂਸਲ ਵਿੱਚ ਖਰੜਾ–ਪ੍ਰਸਤਾਵ ਪੇਸ਼ ਕੀਤਾ ਸੀ।

 

 

ਚੀਨ ਨੇ ਜੈਸ਼ ਮੁਖੀ ਮਸੂਦ ਅਜ਼ਹਰ ਨੂੰ ਵਿਸ਼ਵ–ਅੱਤਵਾਦੀ ਵਜੋਂ ਸੂਚੀਬੱਧ ਕਰਨ ਵਿੱਚਰੁਕਾਵਟ ਪਾਉਣ ਦੇ ਆਪਣੇ ਵਾਰ–ਵਾਰ ਦੇ ਜਤਨਾਂ ਦਾ ਪਿਛਲੇ ਹਫ਼ਤੇ ਬਚਾਅ ਕੀਤਾ ਸੀ ਤੇ ਅਮਰੀਕਾ ਦੇ ਉਸ ਦੋਸ਼ ਤੋਂ ਇਨਕਾਰ ਕੀਤਾ ਸੀ ਕਿ ਉਸ ਦੀ ਕਾਰਵਾਈ ਹਿੰਸਕ ਇਸਲਾਮਿਕ ਸਮੂਹਾਂ ਨੂੰ ਰੋਕਾਂ ਤੋਂ ਬਚਾਉਣ ਜਿਹੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੇਂਗ ਸ਼ੁਆਂਗ ਨੇ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਮਸੂਦ ਅਜ਼ਹਰ ਦੇ ਮਾਮਲੇ ਉੱਤੇ ਪ੍ਰਸਤਾਵ ਰੱਖਣ ਤੋਂ ਬਾਅਦ ਚੀਨ ਵੱਖੋ–ਵੱਖਰੀਆਂ ਧਿਰਾਂ ਨਾਲ ਨੇੜਿਓਂ ਸੰਪਰਕ ਤੇ ਤਾਲਮੇਲ ਬਿਠਾ ਰਿਹਾ ਹੈ ਤੇ ਉਸ ਨੇ ਹਾਂ–ਪੱਖੀ ਪ੍ਰਗਤੀ ਕੀਤੀ ਹੈ। ਅਮਰੀਕਾ ਇਹ ਬਹੁਤ ਵਧੀਆ ਤਰੀਕੇ ਜਾਣਦਾ ਹੈ।

 

 

ਇੱਥੇ ਵਰਨਣਯੋਗ ਹੈ ਕਿ ਚੀਨ ਇਸ ਤੋਂ ਪਹਿਲਾਂ ਚਾਰ ਵਾਰ ਇਸ ਕਦਮ ਵਿੱਚ ਅੜਿੱਕੇ ਡਾਹ ਚੁੱਕਾ ਹੈ। ਚੀਨ ਨੇ 13 ਮਾਰਚ ਨੂੰ 1267 ਅਲਕਾਇਦਾ ਪਾਬੰਦੀ ਕਮੇਟੀ ਵਿੱਚ ਅਮਰੀਕਾ, ਬ੍ਰਿਟੇਨ ਦੀ ਹਮਾਇਤ–ਪ੍ਰਾਪਤ ਫ਼ਰਾਂਸ ਦੇ ਇੱਕ ਪ੍ਰਸਤਾਵ ਨੂੰ ਇਹ ਆਖਾਦਿਆਂ ਵੀਟੋ ਕਰ ਦਿੱਤਾ ਸੀ ਕਿ ਉਸ ਨੂੰ ਇਸ ਮਾਮਲੇ ਦੇ ਅਧਿਐਨ ਲਈ ਹੋਰ ਵਕਤ ਚਾਹੀਦਾ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਪ੍ਰਸਤਾਵ ਉੱਤੇ ਰੋਕ ਇਹ ਧਿਆਨ ਵਿੱਚ ਰੱਖਦਿਆਂ ਲਾਈ ਗਈ ਸੀ ਕਿ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਸਬੰਧਤ ਧਿਰ ਨੂੰ ਗੱਲਬਾਤ ਕਰਨ ਦਾ ਸਮਾਂ ਮਿਲ ਸਕੇ।

 

 

ਇਸ ਤੋਂ ਬਾਅਦ ਅਮਰੀਕਾ ਨੇ ਮਸੂਦ ਅਜ਼ਹਰ ਨੂੰ ਕਾਲੀ ਸੂਚੀ ਵਿੱਚ ਪਾਉਣ ਲਈ 27 ਮਾਰਚ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਸਿੱਧਾ ਇੱਕ ਪ੍ਰਸਤਾਵ ਪੇਸ਼ ਕਰ ਦਿੱਤਾ ਸੀ, ਜਿਸ ਬਾਰੇ ਚੀਨ ਨੇ ਕਿਹਾ ਸੀ ਕਿ ਇਹ 1267 ਕਮੇਟੀ ਨੂੰ ਘਟਾ ਕੇ ਵੇਖਣ ਸਮਾਨ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Progress in announcing Global Terrorist to Masood Azhar China