ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅਫ਼ਗ਼ਾਨਿਸਤਾਨ ’ਚ ਉੱਘੀ TV ਪੱਤਰਕਾਰ ਮੀਨਾ ਮੰਗਲ ਦਾ ਕਤਲ

​​​​​​​ਅਫ਼ਗ਼ਾਨਿਸਤਾਨ ’ਚ ਉੱਘੀ TV ਪੱਤਰਕਾਰ ਮੀਨਾ ਮੰਗਲ ਦਾ ਕਤਲ

ਅਫ਼ਗ਼ਾਨਿਸਤਾਨ ਦੀ ਇੱਕ ਉੱਘੀ ਟੀ.ਵੀ. (TV) ਪੱਤਰਕਾਰ ਮੀਨਾ ਮੰਗਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

ਮੀਨਾ ਮੰਗਲ ਭਾਵੇਂ ਇਸ ਵੇਲੇ ਪੱਤਰਕਾਰ ਵਜੋਂ ਕੰਮ ਨਹੀਂ ਕਰਦੀ ਸੀ ਪਰ ਉਹ ਪੱਤਰਕਾਰੀ ਹਲਕਿਆਂ ਵਿੱਚ ਚਰਚਿਤ ਜ਼ਰੂਰ ਸੀ। ਇਹ ਜਾਣਕਾਰੀ ਅੱਜ ਅਫ਼ਗ਼ਾਨਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਨਾਸਰਤ ਰਾਇਮੀ ਨੇ ਦਿੱਤੀ।

 

 

ਮੀਨਾ ਮੰਗਲ ਦਾ ਕਤਲ ਅੱਜ ਸਨਿੱਚਰਵਾਰ ਸਵੇਰੇ 7:20 ਵਜੇ ਕਾਬੁਲ ਦੇ 8ਵੇਂ ਜ਼ਿਲ੍ਹੇ ਵਿੱਚ ਹੋਇਆ। ਕਾਬੁਲ ਦੀ ਕਾਰਤੇ ਨਾਅ ਮਾਰਕਿਟ ’ਚ ਕਤਲ ਦੀ ਇਸ ਘਟਨਾ ਨੂੰ ਵਾਪਰਦਿਆਂ ਆਪਣੇ ਅੱਖੀਂ ਤੱਕਿਆ। ਹਮਲਾਵਰ ਇੱਕ ਮੋਟਰਸਾਇਕਲ ਉੱਤੇ ਆਏ ਸਨ, ਜਦ ਕਿ ਮੀਨਾ ਮੰਗਲ ਇੱਕ ਕਾਰ ਦੀ ਉਡੀਕ ਕਰ ਰਹੀ ਸੀ। ਮੀਨਾ ਮੰਗਲ ਇਸ ਵੇਲੇ ਅਫ਼ਗ਼ਾਨਿਸਤਾਨ ਦੀ ਸੰਸਦ ਦੇ ਹੇਠਲੇ ਚੈਂਬਰ ‘ਵੋਲੇਸੀ ਜਿਰਗਾ’ ਵਿੱਚ ਸਭਿਆਚਾਰਕ ਸਲਾਹਕਾਰ ਵਜੋਂ ਕੰਮ ਕਰਦੀ ਸੀ।

 

 

ਚਸ਼ਮਦੀਦ ਗਵਾਹਾਂ ਅਨੁਸਾਰ ਦੋ ਮੋਟਰਸਾਇਕਲ ਸਵਾਰਾਂ ਵਿੱਚੋਂ ਇੱਕ ਨੇ ਪਹਿਲਾਂ ਬਾਜ਼ਾਰ ਵਿੱਚ ਲੋਕਾਂ ਨੂੰ ਖਿੰਡਾਉਣ ਲਈ ਹਵਾ ਵਿੱਚ ਚਾਰ ਗੋਲੀਆਂ ਚਲਾਈਆਂ। ਫਿਰ ਉਸ ਨੇ ਮੀਨਾ ਮੰਗਲ ਉੱਤੇ ਗੋਲੀਆਂ ਚਲਾਈਆਂ। ਮੀਨਾ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

 

 

ਮੀਨਾ ਮੰਗਲ ਨੇ ਪ੍ਰਾਈਵੇਟ ਏਰੀਆਨਾ ਟੀਵੀ ਲਈ ਇੱਕ ਪੇਸ਼ਕਾਰ ਵਜੋਂ ਲਗਭਗ ਇੱਕ ਦਹਾਕੇ ਤੱਕ ਕੰਮ ਕੀਤਾ ਸੀ। ਉਹ ਸੋਸ਼ਲ ਮੀਡੀਆ ਪੰਨਿਆਂ ਉੱਤੇ ਅਕਸਰ ਅਫ਼ਗ਼ਾਨਿਸਤਾਨ ਦੀਆਂ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰਦੀ ਸੀ ਤੇ ਦੇਸ਼ ਦੀਆਂ ਕੁੜੀਆਂ ਨੂੰ ਸਕੂਲ ਜਾਣ ਲਈ ਪ੍ਰੇਰਦੀ ਸੀ।

 

 

ਮੀਨਾ ਮੰਗਲ ਤਲਾਕਸ਼ੁਦਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prominent TV Journalist Mena Mangal murdered in Afghanistan