ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਰਜ ਫ਼ਲਾਇਡ ਦੀ ਮੌਤ 'ਤੇ ਲਗਾਤਾਰ 12ਵੇਂ ਦਿਨ ਅਮਰੀਕਾ 'ਚ ਰੋਸ ਪ੍ਰਦਰਸ਼ਨ

ਅਮਰੀਕਾ 'ਚ ਨਸਲਵਾਦ ਅਤੇ ਪੁਲਿਸ ਦੀਆਂ ਵਧੀਕੀਆਂ ਵਿਰੁੱਧ ਦੇਸ਼ ਭਰ 'ਚ ਚੱਲ ਰਹੇ ਰੋਸ ਪ੍ਰਦਰਸ਼ਨਾਂ ਦੇ ਸਿਲਸਿਲੇ 'ਚ ਹਜ਼ਾਰਾਂ ਲੋਕਾਂ ਨੇ 12ਵੇਂ ਦਿਨ ਵੀ ਸ਼ਾਂਤਮਈ ਢੰਗ ਨਾਲ ਮਾਰਚ ਕੀਤਾ। ਮਾਸਕ ਪਹਿਨੇ ਅਤੇ ਪੁਲਿਸ ਸੁਧਾਰਾਂ ਦੀ ਮੰਗ ਕਰਦਿਆਂ ਸਨਿੱਚਰਵਾਰ ਨੂੰ ਪ੍ਰਦਰਸ਼ਨਕਾਰੀ ਸੈਂਕੜੇ ਥਾਵਾਂ 'ਤੇ ਇਕੱਤਰ ਹੋਏ। ਉੱਤਰੀ ਕੈਰੋਲਿਨਾ 'ਚ ਲੋਕ ਜਾਰਜ ਫ਼ਲੋਇਡ ਦੀ ਲਾਸ਼ ਵਾਲੇ ਤਾਬੂਤ ਦੀ ਇੱਕ ਝਲਕ ਪਾਉਣ ਲਈ ਘੰਟਿਆਂ ਬੱਧੀ ਉਡੀਕ ਕਰਦੇ ਰਹੇ। 
 

ਵ੍ਹਾਈਟ ਹਾਊਸ ਸਮੇਤ ਅਟਲਾਂਟਾ, ਲਾਸ ਏਂਜਲਸ, ਮਿਨੀਪੋਲਿਸ, ਮਿਆਮੀ, ਨਿਊਯਾਰਕ ਅਤੇ ਡੇਨਵਰ ਸਮੇਤ ਹੋਰਨਾਂ ਸਥਾਨਾਂ 'ਤੇ ਰਾਤ ਨੂੰ ਹੋਏ ਪ੍ਰਦਰਸ਼ਨ ਸ਼ਾਂਤੀਪੂਰਨ ਤਾਂ ਰਹੇ, ਪਰ ਪ੍ਰਦਰਸ਼ਨਕਾਰੀਆਂ ਨੇ ਬਦਲਾਅ ਆਉਣ ਤਕ ਸੰਘਰਸ਼ ਜਾਰੀ ਰੱਖਣ ਦੀ ਗੱਲ ਕਹੀ। ਉੱਧਰ, ਵਾਸ਼ਿੰਗਟਨ ਦੀ ਡੈਮੋਕ੍ਰੇਟ ਸਿਆਹਫਾਮ ਮੇਅਰ ਮਿਊਰੀਅਲ ਬਾਊਜ਼ਰ ਨੇ ਵ੍ਹਾਈਟ ਹਾਊਸ ਦੇ ਬਾਹਰ ਦੀ ਇੱਕ ਸੜਕ ਦਾ ਨਾਂ 'ਬਲੈਕ ਲਾਈਵਜ਼ ਮੈਟਰ ਪਲਾਜ਼ਾ' ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਇਸ ਕਦਮ ਨਾਲ ਟਰੰਪ ਪ੍ਰਸ਼ਾਸਨ ਨਾਲ ਉਨ੍ਹਾਂ ਦੀ ਤਲਖ਼ੀ ਵਧਣੀ ਤੈਅ ਹੈ।
 

ਦੱਸਣਯੋਗ ਹੈ ਕਿ ਅਮਰੀਕਾ ਦੇ 100 ਵੱਡੇ ਸ਼ਹਿਰਾਂ 'ਚ 7 ਵਿੱਚ ਸਿਆਹਫਾਮ ਮੇਅਰ ਹਨ। ਅਮਰੀਕਾ ਦੇ ਹੋਰਨਾਂ ਸ਼ਹਿਰਾਂ ਸਮੇਤ ਸ਼ਨਿਚਰਵਾਰ ਨੂੰ ਵਾਸ਼ਿੰਗਟਨ 'ਚ ਇੱਕ ਵੱਡਾ ਪ੍ਰਦਰਸ਼ਨ ਕੀਤਾ ਗਿਆ। ਕੁਝ ਨਾਗਰਿਕ ਅਧਿਕਾਰ ਵਰਕਰਾਂ ਨੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ 10 ਲੱਖ ਲੋਕਾਂ ਨੂੰ ਇਸ ਪ੍ਰਦਰਸ਼ਨ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ।
 

ਉੱਤਰੀ ਕੈਰੋਲਿਨਾ ਦੇ ਗਵਰਨਰ ਰੌਏ ਕੂਪਰ ਨੇ ਸ਼ਨਿਚਰਵਾਰ ਨੂੰ ਸਾਰੀਆਂ ਸਰਕਾਰੀ ਇਮਾਰਤਾਂ ਵਿਚ ਸੂਰਜ ਚੜ੍ਹਨ ਤੋਂ ਅਸਤ ਹੋਣ ਤਕ ਕੌਮੀ ਝੰਡੇ ਨੂੰ ਅੱਧਾ ਝੁਕਾਉਣ ਦਾ ਆਦੇਸ਼ ਦਿੱਤਾ ਸੀ। ਦੱਸਣਯੋਗ ਹੈ ਕਿ ਫਲਾਇਡ ਮੂਲ ਰੂਪ ਨਾਲ ਨਾਰਥ ਕੈਰੋਲਿਨਾ ਦੇ ਫੇਏਟਵਿਲੇ ਸ਼ਹਿਰ ਦੇ ਰਹਿਣ ਵਾਲੇ ਸਨ। ਇੱਥੇ ਹੀ ਸ਼ਨਿਚਰਵਾਰ ਨੂੰ ਫ਼ਲਾਇਡ ਦੀ ਯਾਦ 'ਚ ਦੂਜੀ ਸ਼ਰਧਾਂਜਲੀ ਸਭਾ ਵੀ ਕਰਵਾਈ ਗਈ।
 

ਡੇਨਵਰ 'ਚ ਸੰਘੀ ਜੱਜ ਨੇ ਸਿਟੀ ਪੁਲਿਸ ਨੂੰ ਪ੍ਰਦਰਸ਼ਨਕਾਰੀਆਂ 'ਤੇ ਅੱਥਰੂ ਗੈਸ, ਪਲਾਸਟਿਕ ਦੀਆਂ ਗੋਲ਼ੀਆਂ ਅਤੇ ਫਲੈਸ਼ ਗ੍ਨੇਡ ਵਰਗੀਆਂ ਚੀਜ਼ਾਂ ਦੀ ਵਰਤੋਂ ਨਾ ਕਰਨ ਦਾ ਆਦੇਸ਼ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Protests continues in United States 12th day over death of George Floyd