ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਮਰਤਾ ਦੀ ਭੇਤ ਭਰੀ ਮੌਤ ਵਿਰੁੱਧ ਕਰਾਚੀ ’ਚ ਜ਼ਬਰਦਸਤ ਰੋਸ ਮੁਜ਼ਾਹਰੇ

ਨਮਰਤਾ ਦੀ ਭੇਤ ਭਰੀ ਮੌਤ ਵਿਰੁੱਧ ਕਰਾਚੀ ’ਚ ਜ਼ਬਰਦਸਤ ਰੋਸ ਮੁਜ਼ਾਹਰੇ

ਪਾਕਿਸਤਾਨੀ ਸੂਬੇ ਸਿੰਧ ਵਿੱਚ ਹਿੰਦੂ ਕੁੜੀ ਨਮਰਤਾ ਦੀ ਭੇਤ ਭਰੀ ਮੌਤ ਤੋਂ ਬਾਅਦ ਆਮ ਜਨਤਾ ਭੜਕ ਗਈ ਹੈ। ਲੋਕ ਸੜਕਾਂ ’ਤੇ ਉੱਤਰ ਆਏ ਹਨ।

 

 

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਕਰਾਚੀ ਦੀਆਂ ਸੜਕਾਂ ਉੱਤੇ ਕੱਲ੍ਹ ਦੇਰ ਰਾਤ ਤੱਕ ਇਸ ਕਥਿਤ ਕਤਲ ਵਿਰੁੱਧ ਰੋਸ ਮੁਜ਼ਾਹਰੇ ਹੁੰਦੇ ਰਹੇ। ਚੇਤੇ ਰਹੇ ਕਿ ਨਮਰਤਾ ਦੀ ਲਾਸ਼ ਸਿੰਧ ਸੁਬੇ ਦੇ ਸ਼ਹਿਰ ਲੜਕਾਨਾ ਦੇ ਇੱਕ ਕਾਲਜ ’ਚ ਹੋਸਟਲ ਦੇ ਇੱਕ ਕਮਰੇ ਵਿੱਚ ਪਈ ਮਿਲੀ ਸੀ। ਉਸ ਦੀ ਗਰਦਨ ਉੱਤੇ ਰੱਸੀ ਬੰਨ੍ਹੀ ਹੋਈ ਸੀ।

 

 

ਨਮਰਤਾ ਚਾਂਦਨੀ ਨਾਂਅ ਦੀ ਇਹ ਕੁੜੀ ਲੜਕਾਨਾ ਜ਼ਿਲ੍ਹੇ ’ਚ ਬੀਬੀ ਆਸਿਫ਼ਾ ਡੈਂਟਲ ਕਾਲਜ ਵਿੱਚ ਫ਼ਾਈਨਲ ਵਰ੍ਹੇ ਦੀ ਵਿਦਿਆਰਥਣ ਸੀ। ਉਸ ਦੀਆਂ ਸਹੇਲੀਆਂ ਨੇ ਉਸ ਦੀ ਲਾਸ਼ ਮੰਜੀ ਉੱਤੇ ਪਈ ਵੇਖੀ ਸੀ ਤੇ ਉਸ ਦੇ ਗਲ਼ੇ ਦੁਆਲੇ ਰੱਸੀ ਬੰਨ੍ਹੀ ਹੋਈ ਸੀ। ਉਸ ਦਾ ਕਮਰਾ ਅੰਦਰੋਂ ਬੰਦ ਸੀ।

ਨਮਰਤਾ ਦੀ ਭੇਤ ਭਰੀ ਮੌਤ ਵਿਰੁੱਧ ਕਰਾਚੀ ’ਚ ਜ਼ਬਰਦਸਤ ਰੋਸ ਮੁਜ਼ਾਹਰੇ

 

ਨਮਰਤਾ ਚਾਂਦਨੀ ਉਂਝ ਘੋਤਕੀ ਜ਼ਿਲ੍ਹੇ ਦੀ ਜੰਮਪਲ਼ ਸੀ। ਇਸੇ ਘੋਤਕੀ ਜ਼ਿਲ੍ਹੇ ਵਿੱਚ ਐਤਵਾਰ ਨੂੰ ਦੰਗੇ ਭੜਕੇ ਸਨ ਉੱਥੇ ਕੁਝ ਸ਼ਰਾਰਤੀ ਅਨਸਰਾਂ ਨੇ ਤਿੰਨ ਮੰਦਰਾਂ ਦੀ ਭੰਨ–ਤੋੜ ਕੀਤੀ ਸੀ।

 

 

ਘੋਤਕੀ ਜ਼ਿਲ੍ਹੇ ਵਿੱਚ ਇੱਕ ਵਿਦਿਆਰਥੀ ਦੇ ਪਿਤਾ ਅਬਦੁਲ ਅਜ਼ੀਜ਼ ਰਾਜਪੂਤ ਨੇ ਸ਼ਿਕਾਇਤ ਕੀਤੀ ਸੀ ਕਿ ਸਿੰਧ ਪਬਲਿਕ ਸਕੂਲ ਦੇ ਪ੍ਰਿੰਸੀਪਲ ਨੇ ਇਸਲਾਮ ਵਿਰੋਧੀ ਟਿੱਪਣੀਆਂ ਕੀਤੀਆਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Protests in Karachi against Namrata s alleged murder