ਅਗਲੀ ਕਹਾਣੀ

ਆਸੀਆ ਬੀਬੀ ਬਰੀ, SC ਫ਼ੈਸਲੇ ਵਿਰੁੱਧ ਪਾਕਿਸਤਾਨ `ਚ ਜ਼ਬਰਦਸਤ ਰੋਸ ਮੁਜ਼ਾਹਰੇ

ਆਸੀਆ ਬੀਬੀ ਬਰੀ, SC ਫ਼ੈਸਲੇ ਵਿਰੁੱਧ ਪਾਕਿਸਤਾਨ `ਚ ਜ਼ਬਰਦਸਤ ਰੋਸ ਮੁਜ਼ਾਹਰੇ

ਪਾਕਿਸਤਾਨ ਦੀ ਸੁਪਰੀਮ ਕੋਰਟ (SC) ਨੇ ਅੱਜ ਇੱਕ ਇਤਿਹਾਸਕ ਫ਼ੈਸਲਾ ਸੁਣਾਉਂਦਿਆਂ ਇੱਕ ਈਸਾਈ ਔਰਤ ਆਸੀਆ ਬੀਬੀ (47) ਨੂੰ ਈਸ਼-ਨਿੰਦਾ ਦੇ ਮਾਮਲੇ `ਚੋਂ ਬਰੀ ਕਰ ਦਿੱਤਾ। ਪਾਕਿਸਤਾਨ ਜਿਹੇ ਮੂਲਵਾਦੀ ਦੇਸ਼ `ਚ ਸੁਪਰੀਮ ਕੋਰਟ ਦਾ ਇਹ ਇੱਕ ਬੇਹੱਦ ਅਹਿਮ ਫ਼ੈਸਲਾ ਹੈ। ਇੱਕ ਅਦਾਲਤ ਪਹਿਲਾਂ ਆਸੀਆ ਬੀਬੀ ਨੂੰ ਮੌਤ ਦੀ ਸਜ਼ਾ ਸੁਣੀ ਚੁੱਕੀ ਸੀ।


ਦੇਸ਼ ਦੀ ਸਰਬਉੱਚ ਦੇ ਇਸ ਫ਼ੈਸਲੇ ਤੋਂ ਬਾਅਦ ਦੇਸ਼ ਦੇ ਬਹੁਤ ਸਾਰੇ ਹਿੱਸਿਆਂ `ਚ ਅਨੇਕ ਰੋਸ ਮੁਜ਼ਾਹਰਾਕਾਰੀ ਸੜਕਾਂ `ਤੇ ਉੱਤਰ ਆਏ। ਉਨ੍ਹਾਂ ਰਾਜਧਾਨੀ ਇਸਲਾਮਾਬਾਦ ਨੂੰ ਜੋੜਨ ਵਾਲਾ ਇੱਕ ਹਾਈਵੇਅ ਬੰਦ ਕਰ ਦਿੱਤਾ। ਸੁਪਰੀਮ ਕੋਰਟ ਨੂੰ ਜਾਣ ਵਾਲੇ ਸਾਰੇ ਰਾਹ ਵੀ ਸੀਲ ਕਰ ਦਿੱਤੇ ਗਏ ਹਨ। ਇੰਝ ਰਾਜਧਾਨੀ ਸਮੇਤ ਦੇਸ਼ ਦੇ ਸਾਰੇ ਹੀ ਪ੍ਰਮੁੱਖ ਸ਼ਹਿਰਾਂ ਵਿੱਚ ਸੁਰੱਖਿਆ ਚੌਕਸੀ ਬਹੁਤ ਸਖ਼ਤ ਕਰ ਦਿੱਤੀ ਗਈ ਹੈ।


ਪੰਜਾਬ ਸੂਬੇ `ਚ ਲੋਕਾਂ ਦੇ ਇਕੱਠੇ ਹੋਣ `ਤੇ ਆਉਂਦੀ 10 ਨਵੰਬਰ ਤੱਕ ਪਾਬੰਦੀ ਲਾ ਦਿੱਤੀ ਗਈ ਹੈ। ਕਰਾਚੀ ਤੇ ਹੋਰ ਸ਼ਹਿਰਾਂ ਵਿੱਚ ਵੀ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ।


ਉੱਧਰ ਕਰਾਚੀ `ਚ ਵੀ ਅੱਜ ਜ਼ਬਰਦਸਤ ਰੋਸ ਮੁਜ਼ਾਹਰੇ ਹੋਏ ਤੇ ਮੁੱਖ ਸੜਕਾਂ ਮੁਜ਼ਾਹਰਾਕਾਰੀਆਂ ਨੇ ਬੰਦ ਕਰ ਦਿੱਤੀਆਂ। ਮੂਲਵਾਦੀਆਂ ਨੇ ਸਮੁੱਚੇ ਪਾਕਿਸਤਾਨ ਨੂੰ ਇੱਕ ਤਰ੍ਹਾਂ ਨਾਲ ਜਾਮ ਕਰਨ ਦਾ ਜਤਨ ਕੀਤਾ।


ਪਰ ਸੋਸ਼ਲ ਮੀਡੀਆ `ਤੇ ਪਾਕਿਸਤਾਨੀ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਸ਼ਲਾਘਾ ਹੋ ਰਹੀ ਹੈ। ਆਸੀਆ ਬੀਬੀ ਦੇ ਵਕੀਲ ਸੈਫ਼ੁਲ ਮਲੂਕ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਜਿ਼ੰਦਗੀ ਦਾ ਸਭ ਤੋਂ ਵਧੀਆ ਤੇ ਖ਼ੁਸ਼ ਦਿਨ ਹੈ।


ਚੀਫ਼ ਜਸਟਿਸ ਸਾਕਿਬ ਨਿਸਾਰ ਦੀ ਅਗਵਾਈ ਹੇਠਲੇ ਤਿੰਨ ਜੱਜਾਂ ਦੇ ਬੈਂਚ ਨੇ ਅੱਜ ਬੁੱਧਵਾਰ ਨੂੰ ਆਸੀਆ ਬੀਬੀ ਦੇ ਹੱਕ ਵਿੰਚ ਫ਼ੈਸਲਾ ਸੁਣਾਇਆ। ਚੀਫ਼ ਜਸਟਿਸ ਨੇ ਕਿਹਾ ਕਿ ਸਹਿਣਸ਼ੀਲਤਾ ਹੀ ਇਸਲਾਮ ਦਾ ਬੁਨਿਆਦੀ ਸਿਧਾਂਤ ਹੈ।

ਆਸੀਆ ਬੀਬੀ ਬਰੀ, SC ਫ਼ੈਸਲੇ ਵਿਰੁੱਧ ਪਾਕਿਸਤਾਨ `ਚ ਜ਼ਬਰਦਸਤ ਰੋਸ ਮੁਜ਼ਾਹਰੇ


ਚਾਰ ਬੱਚਿਆਂ ਦੀ ਮਾਂ ਆਸੀਆ ਬੀਬੀ ਨੂੰ ਸਾਲ 2010 `ਚ ਇਸਲਾਮ ਧਰਮ ਦਾ ਅਪਮਾਨ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ। ਉਸ ਦਾ ਆਪਣੇ ਗੁਆਂਢੀਆਂ ਨਾਲ ਪਹਿਲਾਂ ਤੋਂ ਝਗੜਾ ਚੱਲਦਾ ਸੀ ਤੇ ਉਨ੍ਹਾਂ ਨੇ ਹੀ ਉਸ `ਤੇ ਈਸ਼-ਨਿੰਦਾ ਦੇ ਦੋਸ਼ ਲਾਏ ਸਨ। ਆਸੀਆ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਵਿਰੁੱਧ ਪਾਕਿਸਤਾਨ ਵਿੱਚ ਕਈ ਵਾਰ ਵਿਸ਼ਾਲ ਰੋਸ ਮੁਜ਼ਾਹਰੇ ਵੀ ਹੁੰਦੇ ਰਹੇ ਹਨ।


ਆਸੀਆ ਬੀਬੀ ਨੇ ਸਦਾ ਖ਼ੁਦ ਨੂੰ ਨਿਰਦੋਸ਼ ਹੀ ਦੱਸਿਆ ਹੈ ਪਰ ਇਸ ਦੇ ਬਾਵਜੂਦ ਉਸ ਨੂੰ ਪਿਛਲੇ 8 ਵਰ੍ਹੇ ਜੇਲ੍ਹ `ਚ ਬਿਤਾਉਣੇ ਪਏ ਹਨ। ਪਾਕਿਸਤਾਨ ਜਿਹੇ ਦੇਸ਼ ਵਿੱਚ ਈਸ਼-ਨਿੰਦਾ ਲਈ ਸਜ਼ਾ-ਏ-ਮੌਤ ਦੀ ਵਿਵਸਥਾ ਹੈ। ਈਸ਼-ਨਿੰਦਾ ਨਾਲ ਸਬੰਧਤ ਅਜਿਹੇ ਕਾਨੂੰਨ 1980ਵਿਆਂ ਦੌਰਾਨ ਸਾਬਕਾ ਫ਼ੌਜੀ ਤਾਨਾਸ਼ਾਹ ਜਿ਼ਆ-ਉਲ-ਹੱਕ ਦੇ ਕਾਰਜਕਾਲ ਦੌਰਾਨ ਲਾਗੂ ਹੋਏ ਸਨ।


ਈਸ਼-ਨਿੰਦਾ ਕਾਨੂੰਨ ਦੀ ਦੁਰਵਰਤੋਂ ਦੇ ਮਾਮਲੇ ਪਾਕਿਸਤਾਨ `ਚ ਆਮ ਹੀ ਵੇਖਣ ਨੂੰ ਮਿਲਦੇ ਹਨ। ਬਹੁ-ਗਿਣਤੀ ਵੱਲੋਂ ਇਸ ਕਾਨੂੰਨ ਨੂੰ ਜਿ਼ਆਦਾਤਰ ਘੱਟ-ਗਿਣਤੀਆਂ ਨੂੰ ਤੰਗ ਕਰਨ ਲਈ ਵਰਤਿਆ ਜਾਂਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Protests in Pak after Asia Bibi acquittal