ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਚੋਣਾਂ: ਭਾਰਤ ਦੇ ਹਿੱਤਾਂ ਦੀ ਰਾਖੀ ਲਈ ਨਵਾਜ਼ ਸ਼ਰੀਫ ਚਾਹੁੰਦਾ ਹੈ ਪਾਕਿਸਤਾਨ 'ਚ ਕਮਜ਼ੋਰ ਸਰਕਾਰ - ਇਮਰਾਨ ਖਾਨ

ਨਵਾਜ਼ ਸ਼ਰੀਫ਼-

ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖਾਨ ਨੇ ਜੇਲ੍ਹ 'ਚ ਬੰਦ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ 'ਤੇ ਭਾਰਤ ਦੇ ਹਿੱਤਾਂ ਦੀ ਰਾਖੀ ਕਰਨ ਅਤੇ 25 ਜੁਲਾਈ ਦੀਆਂ ਆਮ ਚੋਣਾਂ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਦੇ ਦੋਸ਼ ਲਾਏ ਹਨ।  

 

ਕਰਾਚੀ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ 65 ਸਾਲਾ ਕ੍ਰਿਕਟਰ ਤੋਂ ਰਾਜਨੇਤਾ ਬਣੇ ਇਮਰਾਨ ਨੇ ਦਾਅਵਾ ਕੀਤਾ ਕਿ ਕਿ ਆਮ ਚੋਣਾਂ ਦੀ ਭਰੋਸੇਯੋਗਤਾ ਨੂੰ ਠੇਸ ਪਹੁੰਚਾਉਣ ਲਈ ਇਕ "ਵੱਡੀ ਖੇਡ" ਖੇਡੀ ਜਾ ਰਹੀ ਹੈ ਅਤੇ ਕੁਝ ਸ਼ਰੀਫ਼ ਸਮੇਤ ਕਈ ਲੋਕ ਇਸ "ਸਾਜ਼ਿਸ਼" ਪਿੱਛੇ ਹਨ। 

 

ਇਮਰਾਨ ਨੇ ਕਿਹਾ ਕਿ ਹੁਣ ਜਦੋਂ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਉਨ੍ਹਾਂ ( ਨਵਾਜ਼ ਸ਼ਰੀਫ਼) ਦੀ ਪਾਰਟੀ ਚੋਣਾਂ 'ਚ ਹਾਰ ਦਾ ਸਾਹਮਣਾ ਕਰ ਰਹੀ ਹੈ ਤਾਂ ਉਹ ਕਹਿ ਰਹੇ ਹਨ ਕਿ ਚੋਣਾਂ ਵਿਚ ਧਾਂਦਲੀ ਹੋ ਰਹੀ ਹੈ।  ਭਾਰਤੀ ਮੀਡੀਆ ਵੀ ਮੰਨ ਰਹੀ ਹੈ ਕਿ ਚੋਣ ਨਤੀਜਿਆਂ ਨੂੰ ਬਦਲਿਆ ਜਾਵੇਗਾ. ਇਹ ਪਾਕਿਸਤਾਨ ਦੇ ਖ਼ਿਲਾਫ਼ ਵੱਡੀ ਸਾਜ਼ਿਸ਼ ਹੈ। "

 

ਖਾਨ ਨੇ ਦੋਸ਼ ਲਗਾਇਆ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿਚ 10 ਸਾਲ ਦੀ ਕੈਦ ਦੀ ਸਜ਼ਾ ਭੁਗਤ ਰਹੇ ਸ਼ਰੀਫ ਨੇ ਹਮੇਸ਼ਾ ਪਾਕਿਸਤਾਨ ਦੀਆਂ ਫ਼ੌਜਾਂ ਅਤੇ ਸੰਸਥਾਵਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ।  ਨਵਾਜ਼ ਨੇ ਦਾਅਵਾ ਕੀਤਾ ਸੀ ਕਿ ਮੁੰਬਈ ਹਮਲਿਆਂ ਦੇ ਪਿੱਛੇ ਪਾਕਿਸਤਾਨੀ ਹੱਥ ਸੀ।  ਭਾਰਤ ਸਮੇਤ ਅੰਤਰਰਾਸ਼ਟਰੀ ਸਥਾਪਤੀ ਪਾਕਿਸਤਾਨ ਵਿਚ ਇਕ ਕਮਜ਼ੋਰ ਸਰਕਾਰ ਚਾਹੁੰਦੀ ਹੈ। "

 

ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸਥਾਪਤੀ ਜੋ ਚੋਣਾਂ ਬਾਰੇ ਸ਼ੱਕ ਪੈਦਾ ਕਰ ਰਹੀ ਹੈ, ਇਕ ਕਮਜ਼ੋਰ ਸਰਕਾਰ ਚਾਹੁੰਦੀ ਹੈ।  ਜਿਸਨੂੰ ਰੋਬੋਟ ਵਾਂਗ ਕਾਬੂ ਕੀਤਾ ਜਾ ਸਕੇ।  ਪਰ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਪਾਕਿਸਤਾਨ ਦੇ ਲੋਕ ਸੱਚਾ ਲੋਕਤੰਤਰ ਚਾਹੁੰਦੇ ਹਨ ਅਤੇ ਬਦਲਾਅ ਦੀ ਲਹਿਰ ਚੋਣਾਂ ਵਿਚ ਨਜ਼ਰ ਆਵੇਗੀ। 

 

ਚੋਣਾਂ ਤੋਂ ਪਹਿਲਾਂ ਖਾਨ ਦੀ ਕਰਾਚੀ 'ਚ ਇਹ ਆਖਰੀ ਚੋਣ ਰੈਲੀ ਸੀ। 

 

(ਇਹ ਕਹਾਣੀ ਵਾਈਰ ਫੀਲਡ ਤੋਂ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਦੇ ਪਾਠ ਵਿੱਚ ਕੋਈ ਬਦਲਾਵ ਨਹੀਂ ਕੀਤਾ ਗਿਆ, ਸਿਰਫ ਸਿਰਲੇਖ ਬਦਲਿਆ ਗਿਆ ਹੈ)

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pti head imran khan accused india and nawaz sharif of conspiracy in general elections