ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਵਾਮਾ ਹਮਲਾ :  ਸਬੂਤ ਸਾਂਝੇ ਕਰਨ ’ਤੇ ਭਾਰਤ ਨਾਲ ਸਹਿਯੋਗ ਕਰਾਂਗੇ : ਪਾਕਿ

ਪੁਲਵਾਮਾ ਹਮਲਾ :  ਸਬੂਤ ਸਾਂਝੇ ਕਰਨ ’ਤੇ ਭਾਰਤ ਨਾਲ ਸਹਿਯੋਗ ਕਰਾਂਗੇ : ਪਾਕਿ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸ਼ਨੀਵਾਰ ਨੂੰ ਕਿਹਾ ਕਿ ਪੁਲਵਾਮਾ ਹਮਲੇ ਸਬੰਧੀ ਭਾਰਤ ਜੇਕਰ ਕੋਈ ਸਬੂਤ ਸਾਂਝਾ ਕਰਦਾ ਹੈ ਤਾਂ ਪਾਕਿਸਤਾਨ ਜਾਂਚ ਵਿਚ ਪੂਰਾ ਸਹਿਯੋਗ ਕਰੇਗਾ। ਇਸ ਘਟਨਾ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਹਿੰਸਾ ਨਾ ਸਾਡੀ ਨੀਤੀ ਸੀ ਅਤੇ ਨਾ ਹੈ।

 

ਮਿਊਨਿਖ ਸੁਰੱਖਿਆ ਸੰਮੇਲਨ ਵਿਚ ਹਿੱਸਾ ਲੈਣ ਜਰਮਨੀ ਗਏ ਕੁਰੈਸ਼ੀ ਨੇ ਇਕ ਰਿਕਾਰਡ ਵੀਡੀਓ ਸੰਦੇਸ਼ ਵਿਚ ਦਾਅਵਾ ਕੀਤਾ ਕਿ ਬਿਨਾਂ ਜਾਂਚ ਦੇ ਭਾਰਤ ਨੇ ਬਗੈਰ ਸੋਚੇ ਵਿਚਾਰੇ ਤੁਰੰਤ ਇਸ ਹਮਲੇ ਦਾ ਠੀਕਰਾ ਪਾਕਿਸਤਾਨ ਉਤੇ ਭੰਨ ਦਿੱਤਾ। ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਣਾ ਆਸਾਨ ਹੈ, ਪ੍ਰੰਤੂ ਇਸ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਵਿਸ਼ਵ ਵੀ ਮੰਨਣ ਨੂੰ ਤਿਆਰ ਨਹੀਂ ਹੋਵੇਗਾ। ਕੁਰੈਸ਼ੀ ਦਾ ਇਹ ਸੰਦੇਸ਼ ਪਾਕਿਸਤਾਨ ਦੇ ਸੱਤਾਧਾਰੀ ਦਲ ਪਾਕਿਸਤਾਨ ਤਹਿਰੀਕ ਏ ਇਨਸਾਫ ਨੇ ਆਪਣੇ ਟਵੀਟਰ ਅਕਾਊਂਟ ਉਤੇ ਜਾਰੀ ਕੀਤਾ।

 

ਕੁਰੈਸ਼ੀ ਨੇ ਕਿਹਾ ਕਿ ਜੇਕਰ ਭਾਰਤ ਕੋਲ (ਪੁਲਵਾਮਾ ਹਮਲੇ ਵਿਚ ਪਾਕਿਸਤਾਨ ਦੇ ਤੱਤਾਂ ਦੇ ਸ਼ਾਮਲ ਬਾਰੇ) ਕੋਈ ਸਬੂਤ ਹੈ, ਤਾਂ ਉਸ ਨੂੰ ਸਾਡੇ ਨਾਲ ਸਾਂਝਾ ਕਰਨਾ ਚਾਹੀਦਾ। ਅਸੀਂ ਪੂਰੀ ਇਮਾਨਦਾਰੀ ਨਾਲ ਜਾਂਚ ਕਰਾਂਗੇ। ਦੇਖਾਂਗੇ ਕਿ ਕੀ ਇਹ ਸਬੂਤ ਸਹੀ ਹਨ। ਮੈਂ ਪੂਰੇ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਅਸੀਂ ਸਹਿਯੋਗ ਕਰਾਂਗੇ। ਕਿਉਂਕਿ ਅਸੀਂ ਕੋਈ ਅਸ਼ਾਂਤੀ ਨਹੀਂ ਚਾਹੁੰਦੇ ਹਾਂ।

(ਇਨਪੁਟ ਭਾਸ਼ਾ ਨਿਊਜ਼ ਏਜੰਸੀ ਨਾਲ)

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PULWAMA TERROR ATTACK Pakistan said will cooperate with India on sharing the evidence