ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਵਾਮਾ ਹਮਲਾ: ਪਾਕਿ ਨੇ ਜੈਸ਼–ਏ–ਮੁਹੰਮਦ ਬਾਰੇ ਭਾਰਤ ਤੋਂ ਹੋਰ ਮੰਗੇ ਸਬੂਤ

ਪਾਕਿਸਤਾਨ ਨੇ ਪੁਲਵਾਮਾ ਅੱਤਵਾਦੀ ਹਮਲੇ ਚ ਜੈਸ਼ ਏ ਮੁਹੰਮਦ ਦੇ ਸ਼ਾਮਲ ਹੋਣ ਅਤੇ ਸੰਯੁਕਤ ਰਾਸ਼ਟਰ ਦੁਆਰਾ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦੇ ਦੇਸ਼ ਚ ਕੈਂਪਾਂ ਦੀ ਮੌਜੂਦਗੀ ਦੇ ਸਬੰਧ ਚ ਬੁੱਧਵਾਰ ਨੂੰ ਭਾਰਤ ਤੋਂ ਹੋਰ ਸਬੂਤਾਂ ਦੀ ਮੰਗ ਕੀਤੀ ਹੈ।

 

ਪੁਲਵਾਮਾ ਅੱਤਵਾਦੀ ਹਮਲੇ ਨੂੰ ਘਟਨਾ ਦੱਸਦਿਆਂ ਹੋਇਆ ਪਾਕਿ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਵਿਦੇਸ਼ ਸਕੱਤਰ ਤਹਮਿਨਾ ਜੰਜੂਆਂ ਦੁਆਰਾ ਭਾਰਤੀ ਹਾਈ ਕਮਿਸ਼ਨ ਅਜੇ ਬਿਸਾਰੀਆ ਨੂੰ ਵਿਦੇਸ਼ ਮੰਤਰਾਲਾ ਚ ਸੱਦਿਆ ਗਿਆ ਤੇ ਪੁਲਵਾਮਾ ਘਟਨਾ ਸਬੰਧੀ ਸ਼ੁਰੂਆਤੀ ਸਿੱਟੇ ਸਾਂਝੇ ਕੀਤੇ ਗਏ।

 

 

ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਨੇ ਕਿਹਾ, ਅਸੀਂ ਇਸ ਪ੍ਰਕਿਰਿਆ ਚ ਅੱਗ ਵੱਧਣ ਲਈ ਭਾਰਤ ਤੋਂ ਹੋਰ ਜਾਣਕਾਰੀ ਅਤੇ ਸਬੂਤਾਂ ਦੀ ਮੰਗ ਕਰਦੇ ਹਾਂ।

 

ਦੱਸਣਯੋਗ ਹੈ ਕਿ ਲੰਘੀ 14 ਫ਼ਰਵਰੀ ਨੂੰ ਜੰਮੂ–ਕਸ਼ਮੀਰ ਦੇ ਪੁਲਵਾਮਾ ਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ਼) ਦੇ ਇਕ ਕਾਫਲੇ ਤੇ ਹੋਏ ਆਤਮਘਾਤੀ ਹਮਲੇ ਚ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਨੇ ਲਈ ਸੀ, ਜਿਸਦਾ ਸਰਗਨਾ ਮਸੂਦ ਅਜ਼ਹਰ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pulwama terror attack Probe Pakistan Seeks More Evidance From India