ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਤੇ ਪਾਕਿ ਵਿਚ ਬਹੁਤ ਖਤਰਨਾਕ ਸਥਿਤੀ : ਟਰੰਪ

ਭਾਰਤ ਤੇ ਪਾਕਿ ਵਿਚ ਬਹੁਤ ਖਤਰਨਾਕ ਸਥਿਤੀ : ਟਰੰਪ

ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਸੀਆਰਪੀਐਫ ਦੀ ਬੱਸ ਉਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਕ ਵੱਡਾ ਬਿਆਨ ਆਇਆ ਹੈ। ਟਰੰਪ ਨੇ ਕਿਹਾ ਕਿ ਭਾਰਤ ਕੁਝ ਵੱਡਾ ਕਰਨ ਦੀ ਸੋਚ ਰਿਹਾ ਹੈ।

 

ਏਐਨਆਈ ਅਨੁਸਾਰ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚ ਬਹੁਤ ਖਤਰਨਾਕ ਸਥਿਤੀ ਚਲ ਰਹੀ ਹੈ।  ਅਸੀਂ ਇਸ ਨੁੰ ਰੋਕਣਾ ਚਾਹਾਂਗੇ। ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਟਰੰਪ ਨੇ ਕਿਹਾ ਕਿ ਭਾਰਤ ਨੇ ਤਕਰੀਬਨ 50 ਲੋਕ ਗੁਆਏ ਹਨ।

 

ਅਮਰੀਕਾ ਰਾਸ਼ਟਰਪਤੀ ਨੇ ਕਿਹਾ ਕਿ ਲੋਕ ਇਸ ਬਾਰੇ ਗੱਲਬਾਤ ਕਰ ਰਹੇ ਹਨ। ਜੋ ਕਸ਼ਮੀਰ ਵਿਚ ਹੋਇਆ, ਉਸ ਕਾਰਨ ਵਰਤਮਾਨ ਸਮੇਂ ਵਿਚ ਭਾਰਤ ਅਤੇ ਪਾਕਿਸਤਾਨ ਵਿਚ ਕਾਫੀ ਤਣਾਅ ਦੀ ਸਥਿਤੀ ਹੈ। ਇਹ ਬਹੁਤ ਖਤਰਨਾਕ ਹੈ।

 

ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ  ਨੂੰ 1.3 ਬਿਲੀਅਨ ਦੀ ਮਦਦ ਦੇਣ ਉਤੇ ਰੋਕ ਲਗਾਈ ਹੈ। ਅਸੀਂ ਪਾਕਿ ਨਾਲ ਕੁਝ ਮੀਟਿੰਗਾਂ ਕਰ ਸਕਦੇ ਹਾਂ। ਅਮਰੀਕਾ ਦਾ ਪਾਕਿਸਾਤਨ ਵੱਡਾ ਲਾਭ ਉਠਾ ਰਿਹਾ ਸੀ। ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਪੁਲਵਾਮਾ ਅੱਤਵਾਦੀ ਹਮਲੇ ਨੂੰ ਡਰਾਉਣਾ ਦੱਸਿਆ ਸੀ। ਟਰੰਪ ਨੇ ਕਿਹਾ ਕਿ ਉਹ ਇਸ ਉਤੇ ਰਿਪੋਰਟ ਪ੍ਰਾਪਤ ਕਰ ਰਹੇ ਹਨ ਅਤੇ ਬਿਆਨ ਜਾਰੀ ਕਰਨਗੇ।

 

ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਦੇ ਉਪ ਬੁਲਾਰੇ ਰਾਬਰਟ ਪੈਲਾਡਿਨੋ ਨੇ ਭਾਰਤ ਪ੍ਰਤੀ ਪੁਰਜ਼ੋਰ ਸਮਰਥਨ ਦਿਖਾਉਂਦੇ ਹੋਏ ਪਾਕਿਸਤਾਨ ਨੂੰ 14 ਫਰਵਰੀ ਨੂੰ ਹੋਏ ਹਮਲੇ ਲਈ ਜ਼ਿੰਮੇਵਾਰ ਨੂੰ ਸਜਾ ਦੇਣ ਲਈ ਕਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pulwama terror attack us president donald trump says india is looking at something very strong