ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਂਗ ਕਾਂਗ ਅਦਾਲਤ ਸਹਿਮਤ ਕਿ ਰਮਨਜੀਤ ਸਿੰਘ ਰੋਮੀ ਨੇ ਹੀ ਨਾਭਾ ਜੇਲ੍ਹ ਕਾਂਡ ਕਰਵਾਇਆ

ਪੰਜਾਬ ਪੁਲਿਸ ਵੱਲੋਂ ਹਾਂਗ ਕਾਂਗ ਅਦਾਲਤ ’ਚ ਰਮਨਜੀਤ ਸਿੰਘ ਰੋਮੀ ਵਿਰੁੱਧ ਦਲੀਲਾਂ

ਹਾਂਗ ਕਾਂਗ ਦੀ ਅਦਾਲਤ ਨੂੰ ਆਖ਼ਰ ਭਾਰਤ ਸਰਕਾਰ ਦੀ ਉਹ ਦਲੀਲ ਜਚ ਗਈ ਹੈ ਕਿ ਸਾਲ 2016 ’ਚ ਜੇਲ੍ਹ ਤੋੜ ਕੇ ਕੈਦੀ ਭਜਾਉਣ ਦੇ ਮਾਮਲੇ ’ਚ ਗੈਂਗਸਟਰ ਰਮਨਜੀਤ ਸਿੰਘ ਰੋਮੀ ਦੀ ਮੁੱਖ ਭੂਮਿਕਾ ਸੀ। ਰੋਮੀ ਇਸ ਵੇਲੇ ਹਾਂਗ ਕਾਂਗ ਦੀ ਜੇਲ੍ਹ ਵਿੱਚ ਹੈ।

 

 

ਭਾਰਤ ਸਰਕਾਰ ਨੇ ਰੋਮੀ ਨੂੰ ਭਾਰਤ ਹਵਾਲੇ ਕਰਨ ਦੀ ਦਲੀਲ ਦਿੱਤੀ ਸੀ। ਰੋਮੀ ਨੇ ਭਾਰਤ ’ਚ ਜਿਹੜੀ ਕਾਰ ਚੋਰੀ ਕੀਤੀ ਸੀ; ਉਸ ਵਿੱਚੋਂ ਹਥਿਆਰ, ਜਾਅਲੀ ਕ੍ਰੈਡਿਟ ਕਾਰਡ, ਕੁਝ ਸੁਸਤ ਪਏ ਖਾਤਿਆਂ ਦੇ ਅੰਕੜੇ ਬਰਾਮਦ ਹੋਏ ਸਨ।

 

 

ਇਨ੍ਹਾਂ ਦੋ ਮਾਮਲਿਆਂ ਦੇ ਆਧਾਰ ’ਤੇ ਭਾਰਤ ਸਰਕਾਰ ਨੇ ਰੋਮੀ ਦੀ ਹਵਾਲਗੀ ਲਈ ਹਾਂਗ ਕਾਂਗ ਦੀ ਅਦਾਲਤ ਸਾਹਮਣੇ ਆਪਣੀ ਚਾਰਜਸ਼ੀਟ ’ਚ 28 ਰਾਸ਼ਟਰੀ ਅਪਰਾਧ ਦਰਜ ਕੀਤੇ ਸਨ।

 

 

ਉੱਧਰ ਰੋਮੀ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਪੰਜਾਬ ਪੁਲਿਸ ਗੈਂਗਸਟਰ ਰੋਮੀ ਨੂੰ ਐਂਵੇਂ ਝੂਠੇ ਮਾਮਲੇ ਵਿੱਚ ਫਸਾ ਰਹੀ ਹੈ। ਵਕੀਲਾਂ ਨੇ ਕਿਹਾ ਕਿ ਰੋਮੀ ਅਸਲ ’ਚ ਕੁਝ ਖ਼ਾਲਿਸਤਾਨੀ ਸਮਰਥਕਾਂ ਦੇ ਹੱਕ ਵਿੱਚ ਹੈ, ਇਸ ਲੀ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

 

 

ਪਰ ਹਾਂਗ ਕਾਂਗ ਦੀ ਅਦਾਲਤ ਨੂੰ ਭਾਰਤ ਸਰਕਾਰ ਦੀ ਉਹ ਦਲੀਲ ਜਚ ਗਈ ਕਿ ਪੰਜਾਬ ਦੇ ਬਠਿੰਡਾ ਜ਼ਿਲ੍ਹੇ ’ਚ ਤਲਵੰਡੀ ਸਾਬੋ ਲਾਗਲੇ ਪਿੰਡ ਰੁਲਦੂ ਦੇ ਜੰਮਪਲ ਰੋਮੀ ਨੇ 27 ਨਵੰਬਰ, 2016 ਨੂੰ ਦੋ ਦਹਿਸ਼ਤਗਰਦਾਂ ਸਮੇਤ ਛੇ ਖ਼ਤਰਨਾਕ ਅਪਰਾਧੀਆਂ ਨੂੰ ਨਾਭਾ ਜੇਲ੍ਹ ’ਚੋਂ ਭਜਾਉਣ ਲਈ ਧਨ ਮੁਹੱਈਆ ਕਰਵਾਇਆ ਸੀ।

 

 

ਪੰਜਾਬ ਪੁਲਿਸ ਨੇ ਆਪਣੀ ਦਲੀਲ ਦੇ ਨਾਲ ਨਾਭਾ ਜੇਲ੍ਹ ਵਿੱਚ ਬੰਦ ਇੱਕ ਕੈਦੀ ਦੇ ਹਲਫ਼ੀਆ ਬਿਆਨ ਨੂੰ ਵੀ ਜੋੜਿਆ ਸੀ; ਜਿਸ ਨੇ ਰੋਮੀ ਤੇ ਹੋਰ ਕੈਦੀਆਂ ਦੀਆਂ ਗੱਲਾਂ ਸੁਣ ਲਈਆਂ ਸਨ।

 

 

ਰੋਮੀ ਕਾਰ ਚੋਰੀ ਤੇ ਹਥਿਆਰਾਂ ਦੀ ਬਰਾਮਦਗੀ ਦੇ ਮਾਮਲਿਆਂ ’ਚ ਜੂਨ 2016 ਤੱਕ ਨਾਭਾ ਜੇਲ੍ਹ ’ਚ ਸੀ। ਉਹ ਜ਼ਮਾਨਤ ’ਤੇ ਰਿਹਾਅ ਹੋਇਆ ਸੀ ਪਰ ਫਿਰ ਉਹ ਭਾਰਤ ਤੋਂ ਫਰਾਰ ਹੋ ਕੇ ਹਾਂਗ ਕਾਂਗ ਚਲਾ ਗਿਆ ਸੀ।

 

 

ਪੰਜਾਬ ਪੁਲਿਸ ਨੇ ਇੱਕ ਹੋਰ ਵੱਡਾ ਸਬੂਤ ਵੀ ਪੇਸ਼ ਕੀਤਾ ਸੀ। ਇਹ ਦੂਜਾ ਸਬੂਤ ਰੋਮੀ ਦੇ ਚਚੇਰੇ ਭਰਾ ਰਾਜਵੀਰ ਸਿੰਘ ਵੱਲੋਂ ਜੇਲ੍ਹ ’ਚੋਂ ਭਜੇ ਇੱਕ ਹੋਰ ਕੈਦੀ ਗੁਰਪ੍ਰੀਤ ਸਿੰ ਸੇਖੋਂ ਦੇ ਭਰਾ ਮਨੀ ਸੇਖੋਂ ਦੇ ਖਾਤੇ ਵਿੱਚ ਧਨ ਜਮ੍ਹਾ ਕਰਵਾਉਣ ਨਾਲ ਸਬੰਧਤ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Police pleads against Ramanjit Singh Romi in Hong Kong Court