ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਗਲੈਂਡ `ਚ ‘ਗ਼ੁਲਾਮ ਰੱਖਣ` ਦੇ ਦੋਸ਼ ਹੇਠ ਪੰਜਾਬੀ ਜੋੜੀ ਗ੍ਰਿਫ਼ਤਾਰ

ਇੰਗਲੈਂਡ `ਚ ‘ਗ਼ੁਲਾਮ ਰੱਖਣ` ਦੇ ਦੋਸ਼ ਹੇਠ ਪੰਜਾਬੀ ਜੋੜੀ ਗ੍ਰਿਫ਼ਤਾਰ

ਦੱਖਣੀ ਇੰਗਲੈਂਡ `ਚ ਰਹਿੰਦੀ ਇੱਕ ਪੰਜਾਬੀ ਜੋੜੀ `ਤੇ ਅੱਜ ਦੇ ਆਧੁਨਿਕ ਜੁੱਗ ਵਿੱਚ ਵੀ ਇੱਕ ‘ਗ਼ੁਲਾਮ ਰੱਖਣ` ਦਾ ਦੋਸ਼ ਲੱਗਿਆ ਹੈ। ਦੋਸ਼ ਹੈ ਪਲਵਿੰਦਰ ਤੇ ਪ੍ਰਿਤਪਾਲ ਬਿਨਿੰਗ ਨੇ ਆਪਣੇ ਬਾਗ਼ ਦੇ ਸ਼ੈੱਡ `ਚ ਪੋਲੈਂਡ ਮੂਲ ਦੇ ਇੱਕ ਵਿਅਕਤੀ ਨੂੰ ਚਾਰ ਸਾਲਾਂ ਤੱਕ ਰੱਖਿਆ ਸੀ। ਇੰਗਲੈਂਡ ਦੀ ਗੈਂਗਮਾਸਟਰਜ਼ ਐਂਡ ਲੇਬਰ ਅਬਿਊਜ਼ ਅਥਾਰਟੀ (ਜੀਐੱਲਏਏ) ਵੱਲੋਂ ਗ੍ਰਿਫ਼ਤਾਰ ਕੀਤੀ ਗਈ ਇਸ ਪੰਜਾਬੀ ਜੋੜੀ ਦੀ ਉਮਰ 54-55 ਸਾਲ ਹੈ। ਹਾਲੇ ਇਸ ਮਾਮਲੇ ਦੀ ਜਾਂਚ ਹੋਣੀ ਬਾਕੀ ਹੈ ਕਿ ਕੀ ਇਸ ਪੰਜਾਬੀ ਜੋੜੀ `ਤੇ ਲੱਗੇ ਦੋਸ਼ ਦਰੁਸਤ ਵੀ ਹਨ ਜਾਂ ਨਹੀਂ। ਜੇ ਇਹ ਦੋਸ਼ ਗ਼ਲਤ ਪਾਏ ਗਏ, ਤਾਂ ਉਨ੍ਹਾਂ ਨੁੰ ਇਸ ਮਾਮਲੇ `ਚੋਂ ਬਰੀ ਕਰ ਦਿੱਤਾ ਜਾਵੇਗਾ।


ਅਧਿਕਾਰੀਆਂ ਦੀ ਟੀਮ ਨੇ ਦੱਖਣੀ ਇੰਗਲੈਂਡ ਦੇ ਸਮੁੰਦਰੀ ਕੰਢੇ `ਤੇ ਸਥਿਤ ਸ਼ਹਿਰ ਸਾਊਥਐਂਪਟਨ ਨੇੜੇ ਚਿਲਵਰਥ ਵਿਖੇ ਸਥਿਤ ਇਸ ਪੰਜਾਬੀ ਜੋੜੀ ਦੇ ਘਰ `ਤੇ ਛਾਪਾ ਮਾਰਿਆ। ਦਰਅਸਲ, ਪੋਲੈਂਡ ਦੇ ਇੱਕ ਬਹੁਤ ਕਮਜ਼ੋਰ ਜਿਹੇ ਵਿਅਕਤੀ ਨੇ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਉਸ ਤੋਂ ਜ਼ਬਰਦਸਤੀ ਕੰਮ ਕਰਵਾਇਆ ਜਾਂਦਾ ਹੈ ਤੇ ਬਦਲੇ `ਚ ਉਸ ਨੂੰ ਸਿਰਫ਼ ਖਾਣਾ ਹੀ ਦਿੱਤਾ ਜਾਂਦਾ ਹੈ।


ਇਹ ਖ਼ਬਰ ਮਿਲਦਿਆਂ ਹੀ ਅਧਿਕਾਰੀਆਂ ਨੇ ਪੰਜਾਬੀ ਜੋੜੀ ਦੇ ਘਰ `ਤੇ ਛਾਪਾ ਮਾਰਿਆ ਤੇ ਉੱਥੋਂ ਬਹੁਤ ਸਾਰੀਆਂ ਅਜਿਹੀਆਂ ਵਸਤਾਂ ਬਰਾਮਦ ਕੀਤੀਆਂ, ਜੋ ਇਸ ਮਾਮਲੇ `ਚ ਅਹਿਮ ਸਬੂਤ ਜਾਪਦੀਆਂ ਸਨ।


ਇੱਥੇ ਵਰਨਣਯੋਗ ਹੈ ਕਿ ਦੁਨੀਆ `ਚ ਹੁਣ ਗ਼ੁਲਾਮ ਰੱਖਣ ਦਾ ਰਿਵਾਜ ਲਗਭਗ ਖ਼ਤਮ ਹੁੰਦਾ ਜਾ ਰਿਹਾ ਹੈ। ਦੁਨੀਆ ਦੇ ਸਿਰਫ਼ ਮੱਧ ਏਸ਼ੀਆ ਦੇ ਕੁਝ ਦੇਸ਼ਾਂ `ਚ ਜ਼ਰੂਰ ਇੱਕਾ-ਦੁੱਕਾ ਗ਼ੁਲਾਮ ਰੱਖਣ ਦਾ ਰਿਵਾਜ ਹਾਲੇ ਚੱਲ ਰਿਹਾ ਹੈ ਪਰ ਬਾਕੀ ਦੇ ਸਮੁੱਚੇ ਵਿਸ਼ਵ `ਚ ਇਹ ਰੁਝਾਨ ਹੁਣ ਖ਼ਤਮ ਹੋ ਗਿਆ ਹੈ ਤੇ ਭਾਰਤ, ਇੰਗਲੈਂਡ ਤੇ ਬਹੁਤੇ ਪੱਛਮੀ ਦੇਸ਼ਾਂ ਵਿੱਚ ਹੁਣ ਗ਼ੁਲਾਮ ਰੱਖਣਾ ਇੱਕ ਜੁਰਮ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi couple arrested suspicion of keeping slave