ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਲੰਦਨ ਪੁਲਿਸ ਦੇ ਪੰਜਾਬੀ ਅਫ਼ਸਰ ਨੇ 16 ਲੱਖ ਦੇ ਬੀਮੇ ਲਈ ਰਚੀ ਇਹ ਸਾਜ਼ਿਸ਼

​​​​​​​ਲੰਦਨ ਪੁਲਿਸ ਦੇ ਪੰਜਾਬੀ ਅਫ਼ਸਰ ਨੇ 16 ਲੱਖ ਦੇ ਬੀਮੇ ਲਈ ਰਚੀ ਇਹ ਸਾਜ਼ਿਸ਼

ਸਕਾਟਲੈਂਡ ਯਾਰਡ (ਲੰਦਨ ਪੁਲਿਸ) ਦੇ ਇੱਕ ਪੰਜਾਬੀ ਅਧਿਕਾਰੀ ਹਰਦੀਪ ਦੇਹਲ ਨੂੰ ਬੀਮੇ ਦੇ 16 ਲੱਖ ਰੁਪਏ (18,415 ਪੌਂਡ) ਲੈਣ ਲਈ ਧੋਖਾਧੜੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਉਸ ਨੂੰ ਤੁਰੰਤ 30 ਮਹੀਨਿਆਂ ਦੀ ਤੁਰੰਤ ਹਿਰਾਸਤ ਵਿੱਚ ਲੈਣ ਦੀ ਸਜ਼ਾ ਸੁਣਾਈ ਗਈ ਹੈ।

 

 

ਬੀਮੇ ਦੀ ਮੋਟੀ ਰਕਮ ਲੈਣ ਲਈ ਹਰਦੀਪ ਦੇਹਲ ਨੇ ਐਂਵੇਂ ਇੱਕ ਝੂਠ–ਮੂਠ ਦੇ ਸੜਕ ਹਾਦਸੇ ਦਾ ਨਾਟਕ ਰਚਿਆ ਤੇ ਫਿਰ ਬੀਮੇ ਦੀ ਰਕਮ ਵਸੂਲ ਕੀਤੀ।

 

 

ਸਰਕਾਰੀ ਵਕੀਲਾਂ ਮੁਤਾਬਕ ਇੱਕ ਡਿਲੀਵਰੀ ਵੈਨ ਦੇ ਡਰਾਇਵਰ ਰਈਅਨ ਅਨਵਰ ਨੇ ਵੀ ਆਪਣੇ ਜੁਰਮ ਦਾ ਇਕਬਾਲ ਕਰ ਲਿਆ ਹੈ। ਇਹ ਸਭ ਮਾਰਚ 2016 ਦੌਰਾਨ ਵਾਪਰਿਆ ਸੀ; ਜਦੋਂ ਉਸ ਨੇ ਪੂਰਬੀ ਲੰਦਨ ’ਚ ਆਪਣੀ ਵੈਨ ਨੂੰ ਇੱਕ ਕਾਰ ਨਾਲ ਜਾ ਟਕਰਾਇਆ ਸੀ; ਜਿਸ ਵਿੱਚ ਦੇਹਲ ਸਮੇਤ ਪੰਜ ਵਿਅਕਤੀ ਬੈਠੇ ਸਨ।

 

 

ਅਨਵਰ ਨੇ ਇਹ ਸਭ ਪਹਿਲਾਂ ਤੋਂ ਗਿਣੀ–ਮਿੱਥੀ ਯੋਜਨਾ ਅਧੀਨ ਹੀ ਕੀਤਾ ਸੀ। ਅਨਵਰ ਨੇ ਤਦ ਆਪਣੀ ਕੰਪਨੀ ਟੈਸਕੋ ਦੇ ਮਾਲਕਾਂ ਨੂੰ ਇਸ ਹਾਦਸੇ ਬਾਰੇ ਦੱਸਿਆ ਸੀ।

 

 

ਪੁਲਿਸ ਅਧਿਕਾਰੀ ਹਰਦੀਪ ਦੇਹਲ ਨੇ ਤਦ ਦਾਅਵਾ ਕੀਤਾ ਸੀ ਕਿ ਇਸ ਹਾਦਸੇ ਦੌਰਾਨ ਉਸ ਦੇ ਸੱਟਾਂ ਲੱਗੀਆਂ ਹਨ ਤੇ ਉਸ ਦੇ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ। ਇਸ ਲਈ ਉਸ ਨੇ ਬੀਮੇ ਦੇ ਮੁਆਵਜ਼ੇ ਦੀ ਰਕਮ ਉੱਤੇ ਦਾਅਵਾ ਪੇਸ਼ ਕਰ ਦਿੱਤਾ।

 

 

ਟੈਸਕੋ ਦੀ ਬੀਮਾ ਕੰਪਨੀ ਤਾਂ ਇਹ ਰਕਮ ਦੇਣ ਲਈ ਸਹਿਮਤ ਵੀ ਹੋ ਗਈ ਸੀ ਕਿਉਂਕਿ ਜਾਂਚ ਦੌਰਾਨ ਇਹੋ ਮੰਨਿਆ ਗਿਆ ਸੀ ਕਿ ਵੈਨ–ਡਰਾਇਵਰ ਤੋਂ ਗ਼ਲਤੀ ਹੋਈ ਸੀ।

 

 

ਪਰ ਜਾਂਚ ਅਧਿਕਾਰੀਆਂ ਨੇ ਅਚਾਨਕ ਹਰਦੀਪ ਦੇਹਲ ਤੇ ਅਨਵਰ ਦੀਆਂ ਫ਼ੋਨ–ਕਾਲਾਂ ਦੇ ਵੇਰਵੇ ਚੈੱਕ ਕਰ ਲਏ। ਹਾਦਸੇ ਵਾਲੇ ਦਿਨ ਤੋਂ ਦੋ ਮਹੀਨੇ ਪਹਿਲਾਂ ਦੋਵਾਂ ਵਿਚਾਲੇ 375 ਕਾਲਾਂ ਹੋਈਆਂ ਸਨ। ਇੱਥੋਂ ਸਾਰੀ ਸਾਜ਼ਿਸ਼ ਦਾ ਭਾਂਡਾ ਚੁਰਾਹੇ ’ਚ ਭੰਨਿਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi Officer of London Police conspired to take insurance of Rs 16 lakh