ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਖ਼ਤ ਇਮੀਗ੍ਰੇਸ਼ਨ ਨੀਤੀਆਂ ਕਾਰਨ ਪੰਜਾਬੀਆਂ ਦਾ ਅਮਰੀਕਾ ਤੋਂ ਮੋਹ ਭੰਗ ਹੋਣ ਲੱਗਾ

ਸਖ਼ਤ ਇਮੀਗ੍ਰੇਸ਼ਨ ਨੀਤੀਆਂ ਕਾਰਨ ਪੰਜਾਬੀਆਂ ਦਾ ਅਮਰੀਕਾ ਤੋਂ ਮੋਹ ਭੰਗ ਹੋਣ ਲੱਗਾ

ਪੰਜਾਬੀ ਕਿਸੇ ਵੇਲੇ ਇੰਗਲੈਂਡ ਤੇ ਅਮਰੀਕਾ ਜਾਣ ਨੂੰ ਵਧੇਰੇ ਤਰਜੀਹ ਦਿੰਦੇ ਸਨ ਪਰ ਜਦ ਤੋਂ ਸ੍ਰੀ ਡੋਨਾਲਡ ਟਰੰਪ ਨੇ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਕੁਝ ਸਖ਼ਤ ਕੀਤੀਆਂ ਹਨ, ਤਦ ਤੋਂ ਭਾਰਤੀਆਂ; ਖ਼ਾਸ ਕਰ ਕੇ ਪੰਜਾਬੀਆਂ ਲਈ ਕੈਨੇਡਾ ਹੁਣ ਵਧੇਰੇ ਮਨਪਸੰਦ ਸਥਾਨ ਬਣਦਾ ਜਾ ਰਿਹਾ ਹੈ।

 

 

ਸਖ਼ਤ ਨੀਤੀਆਂ ਕਾਰਨ ਹੁਣ ਅਮਰੀਕਾ ’ਚ ਭਾਰਤੀਆਂ ਨੂੰ ਹੀ ਨਹੀਂ, ਸਗੋਂ ਹੋਰ ਨਾਗਰਿਕਾਂ ਨੂੰ ਵੀ ਵੀਜ਼ਾ ਸਬੰਧੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐੱਚ–1ਬੀ ਵੀਜ਼ਾ ਵਿੱਚ ਦੇਰੀ ਜਾਂ ਰੋਕ, ਗ੍ਰੀਨ ਕਾਰਡ ਬੈਕਲਾੱਗ ਜਾਂ ਮੁਲਾਜ਼ਮ ਦੇ ਪਤੀ ਜਾਂ ਪਤਨੀ ਨੂੰ ਐੱਚ–1ਬੀ ਵੀਜ਼ਾ ਨਾ ਮਿਲਣਾ ਮੁੱਖ ਔਕੜਾਂ ਹਨ।

 

 

ਇਸੇ ਲਈ ਹੁਣ ਭਾਰਤੀਆਂ ਨੇ ਕੈਨੇਡਾ ਨੂੰ ਆਪਣਾ ਮਨਪਸੰਦ ਸਥਾਨ ਬਣਾ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2017 ਦੇ ਮੁਕਾਬਲੇ 2018 ਦੌਰਾਨ ਅਮਰੀਕਾ ਦੇ ਮੁਕਾਬਲੇ 51 ਫ਼ੀ ਸਦੀ ਵੱਧ ਭਾਰਤੀਆਂ ਨੇ ਕੈਨੇਡਾ ਦੀ ਪੀਆਰ (Permanent Residency - ਪਰਮਾਨੈਂਟ ਰੈਜ਼ੀਡੈਂਸੀ) ਹਾਸਲ ਕੀਤੀ।

 

 

ਸਾਲ 2018 ਦੌਰਾਨ 39,500 ਭਾਰਤੀ ਨਾਗਰਿਕਾਂ ਨੇ ਐਕਸਪ੍ਰੈੱਸ ਐਂਟਰੀ ਸਕੀਮ ਅਧੀਨ ਅਮਰੀਕਾ ’ਚ ਪੀਆਰ ਹਾਸਲ ਕੀਤੀ; ਜਦ ਕਿ ਕੈਨੇਡਾ ਲਈ ਭਾਰਤੀਆਂ ਦੀ ਇਹ ਗਿਣਤੀ 92,000 ਤੋਂ ਵੀ ਵੱਧ ਸੀ।। ਸਾਲ 2017 ਦੌਰਾਨ ਕੈਨੇਡਾ ’ਚ ਇਸੇ ਤਰੀਕੇ 65,500 ਲੋਕਾਂ ਨੇ ਪੀਆਰ ਹਾਸਲ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabis don t like now US due to strict Immigration policies