ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਰਨਜੀਤ ਸਿੰਘ ਸੰਧੂ ਦੀ ਨਵੀਂ ਨਿਯੁਕਤੀ ਤੋਂ ਅਮਰੀਕਾ–ਕੈਨੇਡਾ ਦੇ ਪੰਜਾਬੀ ਡਾਢੇ ਖ਼ੁਸ਼

ਤਰਨਜੀਤ ਸਿੰਘ ਸੰਧੂ ਦੀ ਨਵੀਂ ਨਿਯੁਕਤੀ ਤੋਂ ਅਮਰੀਕਾ–ਕੈਨੇਡਾ ਦੇ ਪੰਜਾਬੀ ਡਾਢੇ ਖ਼ੁਸ਼

ਅਮਰੀਕਾ ’ਚ ਰਹਿੰਦੇ ਭਾਰਤੀ ਮੂਲ ਦੇ ਪ੍ਰਵਾਸੀਆਂ ਤੇ ਭਾਰਤੀ–ਅਮਰੀਕੀ ਕਾਰੋਬਾਰੀਆਂ ਦੇ ਨਾਲ–ਨਾਲ ਵੱਖੋ–ਵੱਖਰੇ ਥਿੰਕ–ਟੈਂਕਸ ਨੇ ਸ੍ਰੀ ਤਰਨਜੀਤ ਸਿੰਘ ਸੰਧੂ ਦੀ ਅਮਰੀਕਾ ’ਚ ਭਾਰਤੀ ਸਫ਼ੀਰ/ਰਾਜਦੂਤ ਵਜੋਂ ਨਿਯੁਕਤੀ ਦਾ ਸੁਆਗਤ ਕੀਤਾ ਹੈ। ਸ੍ਰੀ ਸੰਧੂ ਦੀ ਇਸ ਨਵੀਂ ਨਿਯੁਕਤੀ ਨਾਲ ਅਮਰੀਕਾ ਹੀ ਨਹੀਂ, ਕੈਨੇਡਾ ’ਚ ਵੱਸਦੇ ਭਾਰਤੀਆਂ, ਖ਼ਾਸ ਕਰ ਕੇ ਪੰਜਾਬੀਆਂ ’ਚ ਵੀ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।

 

 

1988 ਬੈਂਚ ਦੇ IFS (ਇੰਡੀਅਨ ਫ਼ਾਰੇਨ ਸਰਵਿਸ) ਅਧਿਕਾਰੀ ਸ੍ਰੀ ਸੰਧੂ ਅਮਰੀਕਾ ’ਚ ਭਾਰਤ ਦੇ ਨਵੇਂ ਸਫ਼ੀਰ ਹੋਣਗੇ। ਉਹ ਪਹਿਲਾਂ ਵੀ ਅਮਰੀਕਾ ’ਚ ਦੋ ਵਾਰ ਅਮਰੀਕਾ ਸਥਿਤ ਭਾਰਤੀ ਦੂਤਾਵਾਸ ’ਚ ਨਿਯੁਕਤ ਰਹਿ ਚੁੱਕੇ ਹਨ। ਜੁਲਾਈ 2013 ਤੋਂ ਲੈ ਕੇ ਜਨਵਰੀ 2017 ਤੱਕ ਉਹ ਉੱਪ–ਰਾਜਦੂਤ ਸਨ।

 

 

ਇਸ ਵੇਲੇ ਸ੍ਰੀ ਸੰਧੂ ਸ੍ਰੀ ਲੰਕਾ ’ਚ ਭਾਰਤ ਦੇ  ਹਾਈ ਕਮਿਸ਼ਨਰ ਹਨ। ਉਨ੍ਹਾਂ ਦੇ ਛੇਤੀ ਹੀ ਆਪਣਾ ਨਵਾਂ ਅਹੁਦਾ ਸੰਭਾਲ ਲੈਣ ਦੀ ਆਸ ਹੈ। Indiaspora ਨਾਂਅ ਦੀ ਜੱਥੇਬੰਦੀ ਦੇ ਬਾਨੀ ਤੇ ਸਮਾਜ–ਸੇਵੀ ਐੱਮਆਰ ਰੰਗਾਸਵਾਮੀ ਨੇ ਖ਼ਬਰ ਏਜੰਸੀ PTI ਨਾਲ ਗੱਲਬਾਤ ਦੌਰਾਨ ਕਿਹਾ ਕਿ ਸ੍ਰੀ ਤਰਨਜੀਤ ਸੰਧੂ ਦੀ ਇਹ ਨਿਯੁਕਤੀ ਅਹਿਮ ਹੈ ਕਿਉਂਕਿ ਹੁਣ ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਛੇਤੀ ਹੀ ਭਾਰਤ ਦੌਰੇ ’ਤੇ ਵੀ ਜਾ ਰਹੇ ਹਨ।

 

 

ਸ੍ਰੀ ਤਰਨਜੀਤ ਸਿੰਘ ਸੰਧੂ ਪਹਿਲਾਂ ਸੰਯੁਕਤ ਰਾਸ਼ਟਰ ਦੀ ਨਿਊ ਯਾਰਕ ਸਥਿਤ ਭਾਰਤ ਦੀ ਸਥਾਈ ਮਿਸ਼ਨ ’ਚ ਵੀ ਨਿਯੁਕਤ ਰਹਿ ਚੁੱਕੇ ਹਨ।

 

 

‘ਦੱਖਣੀ ਤੇ ਕੇਂਦਰੀ ੲਏਸ਼ੀਆ’ ਲਈ ਅਮਰੀਕਾ ਦੇ ਉੱਪ–ਵਿਦੇਸ਼ ਮੰਤਰੀ ਨਿਸ਼ਾ ਦੇਸਾਈ ਬਿਸਵਾਲ ਨੇ ਕਿਹਾ ਕਿ ਹੁਣ ਜਦੋਂ ਬਹੁਤ ਤਰ੍ਹਾਂ ਦੀਆਂ ਸਿਆਸੀ ਤੇ ਨੀਤੀਗਤ ਚੁਣੌਤੀਆਂ ਦਰਪੇਸ਼ ਹਨ ਅਤੇ ਆਰਥਿਕ ਮਾਮਲਿਆਂ ’ਤੇ ਆਪਣਾ ਧਿਆਨ ਕੇਂਦ੍ਰਿਤ ਕਰਨਾ ਵੀ ਜ਼ਰੂਰੀ ਹੈ – ਅਜਿਹੇ ਹਾਲਾਤ ’ਚ ਰਾਜਦੂਤ ਤਰਨਜੀਤ ਸਿੰਘ ਸੰਧੂ ਅਮਰੀਕਾ ’ਚ ਭਾਰਤੀ ਸਫ਼ੀਰ ਵਜੋਂ ਇੱਕ ਤਜਰਬੇਕਾਰ ਆਗੂ ਸਿੱਧ ਹੋਣਗੇ।

 

 

ਇੰਝ ਹੀ ‘ਯੂਐੱਸ–ਇੰਡੀਆ ਸਟ੍ਰੈਟਿਜਿਕ ਐਂਡ ਪਾਰਟਨਰਸ਼ਿਪ ਫ਼ੋਰਮ’ ਨੇ ਸ੍ਰੀ ਤਰਨਜੀਤ ਸਿੰਘ ਸੰਧੂ ਨੂੰ ਮੁਬਾਰਕਾਂ ਦਿੱਤੀਆਂ ਹਨ। ਇਸ ਫ਼ੋਰਮ ਨੇ ਆਸ ਪ੍ਰਗਟਾਈ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਦੋਵੇਂ ਦੇਸ਼ਾਂ ਦੇ ਆਪਸੀ ਸਬੰਧ ਨਵੇਂ ਸਿਖ਼ਰ ਛੋਹਣਗੇ। ਇੰਝ ਹੀ ਸ਼ਿਕਾਗੋ ਸਥਿਤ ਉੱਘੇ ਭਾਰਤੀ–ਅਮਰੀਕੀ ਭਰਤ ਬਰਾਇ ਨੇ ਕਿਹਾ ਕਿ ਸ੍ਰੀ ਸੰਧੂ ਜ਼ਰੂਰ ਹੀ ਭਾਰਤ ਦੀ ਨੁਮਾਇੰਦਗੀ ਬਹੁਤ ਵਧੀਆ ਤਰੀਕੇ ਕਰਨਗੇ। ਉਨ੍ਹਾਂ ਕਿਹਾ ਕਿ ਸ੍ਰੀ ਸੰਧੂ ਸਮੂਹ ਪ੍ਰਵਾਸੀ ਭਾਰਤੀਆਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ ਤੇ ਯਕੀਨੀ ਤੌਰ ’ਤੇ ਆਪਸੀ ਸਬੰਧ ਵੀ ਓਨੇ ਹੀ ਮਜ਼ਬੂਤ ਬਣੇ ਰਹਿਣਗੇ।

 

 

ਸ੍ਰੀ ਬਰਾਇ ਪਹਿਲਾਂ ਸ੍ਰੀ ਸੰਧੂ ਨਾਲ ਤੇ ਅਮਰੀਕਾ ’ਚ ਭਾਰਤ ਦੇ ਸਾਬਕਾ ਸਫ਼ੀਰ ਐੱਸ. ਜੈਸ਼ੰਕਰ ਨਾਲ ਵੀ ਕਾਫ਼ੀ ਨੇੜੇ ਰਹਿ ਕੇ ਕੰਮ ਕਰ ਚੁੱਕੇ ਹਨ।

 

 

ਇੱਕ ਥਿੰਕ–ਟੈਂਕ ਵਜੋਂ ਜਾਣੇ ਜਾਂਦੇ ‘ਬਰੁਕਿੰਗਜ਼ ਇੰਸਟੀਚਿਊਟ’ ਦੇ ਤਨਵੀ ਮਦਾਨ ਨੇ ਵੀ ਸ੍ਰੀ ਤਰਨਜੀਤ ਸਿੰਘ ਸੰਧੂ ਦੀ ਨਵੀਂ ਨਿਯੁਕਤੀ ਉੱਤੇ ਖ਼ੁਸ਼ੀ ਪ੍ਰਗਟਾਈ ਹੈ ਤੇ ਵਧਾਈਆਂ ਦਿੱਤੀਆਂ ਹਨ।

 

 

ਨੈਸ਼ਨਲ ਐਸੋਸੀਏਸ਼ਨ ਆੰਫ਼ ਮੈਨੂਫ਼ੈਕਚਰਰਜ਼ ਦੇ ਰਿਆਨ ਓਂਗ ਅਤੇ ਸਮਾਜ ਸੇਵੀ ਸੁਖਪਾਲ ਸਿੰਘ ਧਨੋਆ ਨੇ ਵੀ ਸ੍ਰੀ ਤਰਨਜੀਤ ਸਿੰਘ ਸੰਧੂ ਦੀ ਨਵੀਂ ਨਿਯੁਕਤੀ ਲਈ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabis of US Canada very happy due to Taranjit Singh Sandhu s new appointment