ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੇ ਹਮਰੁਤਬਾ ਵਲਾਦੀਮਿਰ ਪੁਤਿਨ ਵਿਚਾਲੇ ਅੱਜ ਇਤਿਹਾਸਿਕ ਮੀਟਿੰਗ ਹੋਈ। ਪੁਤਿਨ ਨੇ ਟਰੰਪ ਨੂੰ ਕਿਹਾ ਕਿ ਦੁਨੀਆ ਭਰ ਦੇ ਮਸਲਿਆਂ ਦਾ ਹੱਲ ਸਮੇਂ ਦੀ ਲੋੜ ਹੈ। ਬੇਹੱਦ ਗੰਭੀਰ ਦਿੱਖ ਰਹੇ ਦੋਨਾਂ ਨੇਤਾਵਾਂ ਨੇ ਆਪਣੀ ਮੁਲਾਕਾਤ ਦੀ ਸ਼ੁਰੂਆਤ ਫੁੱਟਬਾਲ ਦੇ ਵਿਸ਼ੇ ਤੋਂ ਕੀਤੀ ਜਿਸ ‘ਚ ਟਰੰਪ ਨੇ ਪੁਤਿਨ ਨੂੰ ਫੁੱਟਬਾਲ ਵਿਸ਼ਵ ਕੱਪ ਦੀ ਸਫਲ ਮੇਜ਼ਬਾਨੀ ਲਈ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਪੁਤਿਨ ਨੂੰ ਸਾਫ ਸ਼ਬਦਾਂ 'ਚ ਕਿਹਾ ਕਿ ਦੋ ਦੇਸ਼ਾਂ ਦੇ ਰੂਪ 'ਚ ਸਾਡੇ ਲਈ ਇਕੱਠਿਆਂ ਸ਼ਾਨਦਾਰ ਮੌਕਾ ਹੈ।ਖੁੱਲ ਕੇ ਕਹਾਂ ਤਾਂ ਪਿਛਲੇ ਕੁੱਝ ਸਾਲਾਂ 'ਚ ਦੋਨਾਂ ਦੇਸ਼ਾਂ ਦੇ ਰਿਸ਼ਤੇ ਚੰਗੇ ਨਹੀਂ ਰਹੇ।
ਉਨ੍ਹਾਂ ਕਿਹਾ ਕਿ ਮੈਂਨੂੰ ਬਤੌਰ ਰਾਸ਼ਟਰਪਤੀ ਜ਼ਿਆਦਾ ਸਮਾਂ ਨਹੀਂ ਹੋਇਆ। ਲਗਭਗ 2 ਸਾਲ ਹੋਏ ਹਨ ਪਰ ਸਾਡੇ ਗੈਰ ਰਵਾਇਤੀ ਰਿਸ਼ਤੇ ਹੋਣਗੇ। ਟਰੰਪ ਨੇ ਕਿਹਾ ਕਿ ਮੈਂਨੂੰ ਉਮੀਦ ਹੈ ਕਿ ਇਸ ਅਹਿਮ ਮੀਟਿੰਗ 'ਚ ਪਰਮਾਣੂ ਮੁੱਦਾ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਕਿ ਦੁਨੀਆ ਸਾਡੇ ਦੋਨਾਂ ਦੇਸ਼ਾਂ ਵਿਚਾਲੇ ਚੰਗੇ ਸਬੰਧ ਦੇਖਣਾ ਚਾਹੁੰਦੀ ਹੈ।ਅਸੀਂ ਦੋ ਵੱਡੀ ਪਰਮਾਣੂ ਸ਼ਕਤੀਆਂ ਹਨ। ਸਾਡੇ ਕੋਲ ਦੁਨੀਆ ਦਾ 90 ਫੀਸਦ ਪਰਮਾਣੂ ਹਥਿਆਰ ਹੈ ਤੇ ਇਹ ਕੋਈ ਚੰਗੀ ਗੱਲ ਨਹੀਂ ਹੈ ਸਗੋਂ ਇਹ ਇੱਕ ਮਾੜੀ ਗੱਲ ਹੈ। ਪੁਤਿਨ ਨਾਲ ਪਹਿਲੇ ਪੜਾਅ ਦੀ ਮੀਟਿੰਗ ਲਈ ਜਾਂਦੇ ਸਮੇਂ ਅਮਰੀਕੀ ਰਾਸ਼ਟਰਪਤੀ ਨੇ ਕਿ ਦੁਨੀਆ ਸਾਡੀ ਅੱਜ ਦੀ ਮੀਟਿਗ ਦੀ ਉਡੀਕ ਕਰ ਰਹੀ ਹੈ ਜਿਸ ਨੂੰ ਲੈ ਕੇ ਮੈਂ ਵੀ ਕਾਫੀ ਉਤਸ਼ਾਹਿਤ ਹਾਂ।