ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਤਰ ਨੇ OPEC `ਚੋਂ ਬਾਹਰ ਨਿਕਲਣ ਦਾ ਕੀਤਾ ਐਲਾਨ

ਕਤਰ ਨੇ OPEC `ਚੋਂ ਬਾਹਰ ਨਿਕਲਣ ਦਾ ਕੀਤਾ ਐਲਾਨ

ਕਤਰ ਨੇ ਗੈਸ ਉਤਪਾਦਨ `ਤੇ ਧਿਆਨ ਕੇਂਦਰਿਤ ਕਰਨ ਲਈ ਪ੍ਰਮੁੱਖ ਕੱਚੇ ਤੇਲ ਉਤਪਾਦਕ ਦੇਸ਼ਾਂ ਦੇ ਸਮੂਹ ਓਪੇਕ (OPEC) ਤੋਂ ਅਗਲੇ ਮਹੀਨੇ ਬਾਹਰ ਨਿਕਲਣ ਦਾ ਫੈਸਲਾ ਲਿਆ ਹੈ। ਕਤਰ ਦੇ ਊਰਜਾ ਮੰਤਰੀ ਸਾਦ ਅਲੀ ਕਾਬੀ ਨੇ ਸੋਮਵਾਰ ਨੂੰ ਇਸਦਾ ਐਲਾਨ ਕੀਤਾ। ਕਾਬੀ ਨੇ ਇਕ ਪੱਤਰਕਾਰ ਸੰਮੇਲਨ `ਚ ਕਿਹਾ ਕਿ ਕਤਰ ਨੇ ਓਪੇਕ ਦੀ ਮੈਂਬਰਸਿ਼ੱਪ ਛੱਡਣ ਦਾ ਫੈਸਲਾ ਕੀਤਾ ਹੈ ਜੋ ਜਨਵਰੀ 2019 ਤੋ. ਲਾਗੂ ਹੋਵੇਗਾ।


ਉਨ੍ਹਾਂ ਕਿਹਾ ਕਿ ਕਤਰ ਅੱਗੇ ਵੀ ਕੱਚੇ ਤੇਲ ਦਾ ਉਤਪਾਦਨ ਜਾਰੀ ਰਖੇਗਾ, ਪ੍ਰੰਤੂ ਉਹ ਗੈਸ ਉਤਪਾਦਨ `ਤੇ ਜਿ਼ਆਦਾ ਧਿਆਨ ਦੇਣ ਵਾਲਾ ਹੈ, ਕਿਉਂਕਿ ਉਹ ਵਿਸ਼ਵ `ਚ ਤਰਲ ਕੁਦਰਤੀ ਗੈਸ ਦਾ ਸਭ ਤੋਂ ਵੱਡਾ ਨਿਰਯਾਤਕ ਹੈ। ਕਾਬੀ ਨੇ ਕਿਹਾ ਕਿ ਕੱਚੇ ਤੇਲ `ਚ ਸਾਡੇ ਲਈ ਜਿ਼ਆਦਾ ਸੰਭਾਵਨਾਵਾਂ ਨਹੀਂ ਹਨ। ਉਨ੍ਹਾਂ ਕਿਹਾ ਕਿ ਅਸੀਂ ਅਸਲੀਅਤ `ਤੇ ਯਕੀਨ ਕਰਦੇ ਹਾਂ। ਸਾਡੀਆਂ ਸੰਭਾਵਨਾਵਾਂ ਗੈਸ `ਚ ਹਨ।


ਕਾਬੀ ਨੇ ਕਿਹਾ ਕਿ ਓਪੇਕ ਨੂੰ ਐਲਾਨ ਤੋਂ ਪਹਿਲਾਂ ਹੀ ਇਸ ਫੈਸਲੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਕਤਰ ਓਪੇਕ `ਚ 1961 `ਚ ਸ਼ਾਮਲ ਹੋਇਆ ਸੀ। ਓਪੇਕ `ਤੇ ਸਾਊਦੀ ਅਰਬ ਦਾ ਦਬਦਬਾ ਚਲਦਾ ਹੈ। ਦੋਵਾਂ ਦੇਸ਼ਾਂ ਵਿਚ ਜੂਨ 2017 `ਚ ਸਬੰਧ ਖਰਾਬ ਚਲ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Qatar will exit from OPEC here is the reason why