ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਹੁਨਰਮੰਦ ਭਾਰਤੀਆਂ ਦਾ ਅਮਰੀਕਾ `ਚ ਸਦਾ ਸੁਆਗਤ` - ਐੱਚ1ਬੀ ਵੀਜ਼ਾ `ਤੇ ਸ਼ੰਕੇ ਕਾਇਮ

‘ਹੁਨਰਮੰਦ ਭਾਰਤੀਆਂ ਦਾ ਅਮਰੀਕਾ `ਚ ਸਦਾ ਸੁਆਗਤ` - ਐੱਚ1ਬੀ ਵੀਜ਼ਾ `ਤੇ ਸ਼ੰਕੇ ਕਾਇਮ

ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਐੱਚ-1ਬੀ ਵੀਜ਼ਾ ਪ੍ਰੋਗਰਾਮ ਨੂੰ ਲਗਾਤਾਰ ਸਖ਼ਤ ਕਰਦਾ ਜਾ ਰਿਹਾ ਹੈ ਪਰ ਮੁੰਬਈ `ਚ ਅਮਰੀਕੀ ਕੌਂਸਲ ਜਨਰਲ ਐਡਗਾਰਡ ਕਾਗਨ ਨੇ ਕਿਹਾ ਹੈ ਕਿ ਹੁਨਰਮੰਦ ਤੇ ਯੋਗ (ਕੁਆਲੀਫ਼ਾਈਡ) ਭਾਰਤੀਆਂ ਦਾ ਅਮਰੀਕਾ `ਚ ਸਦਾ ਸੁਆਗਤ ਹੈ। ਪਰ ਐੱਚ1ਬੀ ਵੀਜ਼ਾ ਦੇ ਮਾਮਲੇ `ਤੇ ਸ਼ੱਕੇ ਹਾਲੇ ਵੀ ਕਾਇਮ ਹਨ।


ਐਡਗਾਰਡ ਕਾਗਨ ਨੇ ਕਿਹਾ ਕਿ ਭਾਰਤ ਨਾਲ ਸਬੰਧਾਂ ਦੇ ਮਾਮਲੇ `ਤੇ ਟਰੰਪ ਸਦਾ ਪ੍ਰਤੀਬੱਧ ਹਨ। ‘ਪਿਛਲੇ ਵਰ੍ਹੇ ਰਿਕਾਰਡ ਗਿਣਤੀ `ਚ ਭਾਰਤੀ ਅਮਰੀਕਾ ਪੁੱਜੇ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਭਾਰਤੀਆਂ ਨੂੰ ਪਤਾ ਹੈ ਕਿ ਅਮਰੀਕਾ ਕੀ ਚਾਹੁੰਦਾ ਹੈ।`


ਖ਼ਬਰ ਏਜੰਸੀ ‘ਪੀਟੀਆਈ` ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ,‘ਅਸੀਂ ਭਾਰਤੀਆਂ ਨੂੰ ਅਮਰੀਕਾ `ਚ ਜਾ ਕੇ ਪੜ੍ਹਨ ਲਈ ਸਦਾ ਉਤਸ਼ਾਹਿਤ ਕਰਦੇ ਹਾਂ ਤੇ ਉਨ੍ਹਾਂ ਦਾ ਸੁਆਗਤ ਵੀ ਕਰਦੇ ਹਾਂ। ਸਾਡਾ ਮੰਨਣਾ ਹੈ ਕਿ ਭਾਰਤੀ ਵਿਦਿਆਰਥੀ ਜਦੋਂ ਅਮਰੀਕਾ `ਚ ਪੜ੍ਹਦੇ ਹਨ ਤੇ ਅਮਰੀਕੀ ਵਿਦਿਆਰਥੀ ਭਾਰਤ `ਚ ਪੜ੍ਹਨ ਲਈ ਆਉਂਦੇ ਹਨ, ਤਾਂ ਇੰਝ ਆਪਸੀ ਸਬੰਧ ਹੋਰ ਮਜ਼ਬੂਤ ਹੁੰਦੇ ਹਨ।`


ਅਮਰੀਕੀ ਕੌਂਸਲ ਜਨਰਲ ਨੇ ਕਿਹਾ ਕਿ ਦੁਵੱਲਾ ਵਪਾਰ ਵੀ ਸੰਤੁਲਿਤ ਤਰੀਕੇ ਨਾਲ ਵਧਣਾ ਚਾਹੀਦਾ ਹੈ। ਦੋਵੇਂ ਦੇਸ਼ਾਂ ਨੂੰ ਇੱਕ-ਦੂਜੇ ਦੇ ਦੇਸ਼ ਵਿੱਚ ਸਰਮਾਇਆ ਲਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਭਾਰਤ ਵੱਲੋਂ ਅਮਰੀਕਾ `ਚ ਕੀਤੇ ਜਾ ਰਹੇ ਨਿਵੇਸ਼ `ਤੇ ਉਨ੍ਹਾਂ ਤਸੱਲੀ ਪ੍ਰਗਟਾਈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:qualified Indians are always welcome in US