ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਦੇਸ਼ ਸਿੰਘ ਟੋਨੀ ਜਨਰਲ ਸੀਟ ਤੋਂ ਚੋਣ ਲੜਨ ਵਾਲੇ ਪਾਕਿ ਦੇ ਪਹਿਲੇ ਸਿੱਖ

ਰਾਦੇਸ਼ ਸਿੰਘ ਟੋਨੀ ਜਨਰਲ ਸੀਟ ਤੋਂ ਚੋਣ ਲੜਨ ਵਾਲੇ ਪਾਕਿ ਦੇ ਪਹਿਲੇ ਸਿੱਖ

ਰਾਦੇਸ਼ ਸਿੰਘ ਟੋਨੀ ਨੇ ਦਾਅਵਾ ਕੀਤਾ ਹੈ ਕਿ ਉਹ ਜਨਰਲ ਸੀਟ ਤੋਂ ਚੋਣ ਲੜਨ ਵਾਲੇ ਪਾਕਿਸਤਾਨ ਦੇ ਪਹਿਲੇ ਸਿੱਖ ਉਮੀਦਵਾਰ ਹਨ। ਆਈਏਐੱਨਐੱਸ ਨੇ ਰੋਜ਼ਾਨਾ ‘ਡਾੱਨ` ਦੇ ਹਵਾਲੇ ਨਾਲ ਇਹ ਖ਼ਬਰ ਪ੍ਰਕਾਸਿ਼ਤ ਕੀਤੀ ਹੈ।


ਰਾਦੇਸ਼ ਸਿੰਘ ਟੋਨੀ ਹੁਰਾਂ ਦਾਅਵਾ ਕੀਤਾ ਹੈ ਕਿ ਉਹ ਖ਼ੈਬਰ-ਪਖ਼ਤੂਨਵਾ `ਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਪਹਿਲੇ ਘੱਟ-ਗਿਣਤੀ ਮੈਂਬਰ ਹਨ।


ਉਨ੍ਹਾਂ ਕਿਹਾ ਕਿ ਆਮ ਤੌਰ `ਤੇ ਸਿੱਖ ਸਿਆਸੀ ਪਾਰਟੀਆਂ ਦੀਆਂ ਟਿਕਟਾਂ `ਤੇ ਰਾਖਵੀਂਆਂ ਸੀਟਾਂ ਤੋਂ ਹੀ ਚੋਣ ਲੜਦੇ ਹਨ। ਹਾਲੇ ਤੱਕ ਕਦੇ ਕਿਸੇ ਨੇ ਜਨਰਲ ਸੀਟ `ਤੇ ਚੋਣ ਨਹੀਂ ਲੜੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇੱਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਤੇ ਆਪਣੀ ਕਿਸਮਤ ਅਜ਼ਮਾਉਣ ਦਾ ਫ਼ੈਸਲਾ ਕੀਤਾ ਹੈ।


ਰਾਦੇਸ਼ ਸਿੰਘ ਟੋਨੀ ਦਾ ਉਮੀਦਵਾਰ ਵਜੋਂ ਨੰਬਰ ਪੀਕੇ-75 ਹੈ ਤੇ ਉਹ ਖ਼ੈਬਰ-ਪਖ਼ਤੂਨਵਾ `ਚ ਪਾਕਿਸਤਾਨ ਘੱਟ-ਗਿਣਤੀ ਗੱਠਜੋੜ (ਪਾਕਿਸਤਾਨ ਮਾਇਨੌਰਿਟੀਜ਼ ਅਲਾਇੰਸ) ਦੇ ਪ੍ਰਧਾਨ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Radesh Singh Tony first sikh contestant from general seat