ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਭਾਰਤ ਨੂੰ ਮਿਲੇ ਪਹਿਲੇ ਰਾਫੇਲ ’ਚ ਰਾਜਨਾਥ ਸਿੰਘ ਨੇ ਭਰੀ ਉਡਾਣ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫਰਾਂਸ ਤੋਂ ਮਿਲਿਆ ਪਹਿਲਾ ਰਾਫੇਲ ਲੜਾਕੂ ਜਹਾਜ਼ ਪ੍ਰਾਪਤ ਕਰ ਲਿਆ ਹੈ। ਦੁਸਹਿਰੇ ਦੇ ਮੌਕੇ ਹਥਿਆਰਾਂ ਦੀ ਪੂਜਾ ਕਰਨ ਤੋਂ ਬਾਅਦ ਹੁਣ ਰਾਜਨਾਥ ਸਿੰਘ ਨੇ ਰਾਫੇਲ ਵਿਚ ਉਡਾਣ ਭਰ ਲਈ ਹੈ।

 

 

ਰਾਫੇਲ ਦੀ ਸਪੁਰਦਗੀ ਸਮਾਰੋਹ ਵਿੱਚ ਰਾਜਨਾਥ ਸਿੰਘ ਨੇ ਕਿਹਾ ਕਿ ਅੱਜ ਦੁਸਹਿਰਾ ਹੈ ਤੇ ਅੱਜ ਭਾਰਤ ਦਾ 87ਵਾਂ ਹਵਾਈ ਫ਼ੌਜ ਦਿਵਸ ਹੈ। ਅੱਜ ਦਾ ਦਿਨ ਕਈ ਤਰੀਕਿਆਂ ਨਾਲ ਮਹੱਤਵਪੂਰਣ ਹੈ। ਭਾਰਤ-ਫਰਾਂਸ ਦੇ ਰਾਜਨੀਤਿਕ ਸਬੰਧ ਮਜ਼ਬੂਤ ​​ਹੋ ਰਹੇ ਹਨ। ਮੈਂ ਕੁਝ ਦੇਰ ਚ ਰਾਫੇਲ ਜਹਾਜ਼ ਦੁਆਰਾ ਉਡਾਣ ਭਰਨ ਜਾਵਾਂਗਾ।

 

 

ਰਾਜਨਾਥ ਸਿੰਘ ਨੇ ਕਿਹਾ, 36 ਰਾਫੇਲ ਜਹਾਜ਼ਾਂ 'ਤੇ ਸਾਲ 2016 ਚ ਦਸਤਖਤ ਕੀਤੇ ਗਏ ਸਨ। ਮੈਨੂੰ ਖੁਸ਼ੀ ਹੈ ਕਿ ਰਾਫੇਲ ਜਹਾਜ਼ਾਂ ਦੀ ਸਪੁਰਦਗੀ ਸਮੇਂ ਸਿਰ ਕੀਤੀ ਜਾ ਰਹੀ ਹੈ, ਮੈਨੂੰ ਵਿਸ਼ਵਾਸ ਹੈ ਕਿ ਇਹ ਸਾਡੀ ਹਵਾਈ ਫ਼ੌਜ ਨੂੰ ਹੋਰ ਮਜ਼ਬੂਤ ​​ਕਰੇਗਾ।

 

 

ਉਨ੍ਹਾਂ ਕਿਹਾ ਕਿ ਰਾਫੇਲ ਇੱਕ ਫ੍ਰੈਂਚ ਸ਼ਬਦ ਹੈ। ਜਿਸਦਾ ਅਰਥ ਹੈ 'ਹਨੇਰੀ'। ਮੈਨੂੰ ਉਮੀਦ ਹੈ ਕਿ ਰਾਫੇਲ ਆਪਣੇ ਨਾਮ ਦੀ ਰਖਿਆ ਕਰੇਗਾ। ਸਾਡਾ ਧਿਆਨ ਹਵਾਈ ਫ਼ੌਜ ਦੀ ਸਮਰੱਥਾ ਵਧਾਉਣ 'ਤੇ ਹੈ। ਮੈਂ ਫਰਾਂਸ ਦਾ ਧੰਨਵਾਦੀ ਹਾਂ।

 

 

ਉਨ੍ਹਾਂ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਜੈਕੀ ਸ਼ਿਰਾਜ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ, ਮੈਂ ਭਾਰਤ ਸਰਕਾਰ ਅਤੇ ਦੇਸ਼ ਦੇ ਲੋਕਾਂ ਵਲੋਂ ਸਾਬਕਾ ਰਾਸ਼ਟਰਪਤੀ ਜੈਕੀ ਸ਼ਿਰਾਜ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਉਨ੍ਹਾਂ ਨੇ ਸਾਡੇ ਸਾਬਕਾ ਪ੍ਰਧਾਨ ਮੰਤਰੀ ਅਟਲ ਜੀ ਨਾਲ ਭਾਰਤ ਅਤੇ ਫਰਾਂਸ ਦਰਮਿਆਨ ਰਣਨੀਤਕ ਸਬੰਧ ਸਥਾਪਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajnath Singh got the first flight in Rafale handed over to India