ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਗਲੈਂਡ ਦੀਆਂ ਯੂਨੀਵਰਸਿਟੀਆਂ ’ਚ ਬਲਾਤਕਾਰ ਤੇ ਜਿਣਸੀ ਸ਼ੋਸ਼ਣ ਮਾਮਲੇ 10 ਗੁਣਾ ਵਧੇ

ਇੰਗਲੈਂਡ ਦੀਆ ਯੂਨੀਵਰਸਿਟੀਆਂ ਚ ਬਲਾਤਕਾਰ ਅਤੇ ਜਿਣਸੀ ਸ਼ੋਸ਼ਣ ਦੇ ਮਾਮਲਿਆਂ ਚ 10 ਗੁਣਾ ਵਾਧਾ ਹੋਇਆ ਹੈ। ਵਧਦੇ ਜਿਣਸੀ ਸ਼ੋਸ਼ਣ ਨੂੰ ਬਲੈਕਆਊਅ ਡ੍ਰਿੰਕਿੰਗ ਦੇ ਚਲਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਨੌਜਵਾਨਾਂ ਚ ਸ਼ਰਾਬ ਪੀ ਕੇ ਬੇਸੁਧ ਹੋਣ ਦਾ ਚਲਨ ਦਿਨ-ਰਾਤ ਵੱਧਦਾ ਜਾ ਰਿਹਾ ਹੈ।

 

ਡੇਲੀ ਮੇਲ ਦੀ ਰਿਪੋਰਟ ਮੁਤਾਬਕ ਸਾਲ 2014 ਚ 65 ਜਿਣਸੀ ਸ਼ੋਸ਼ਣ ਦੇ ਮਾਮਲੇ ਦਰਜ ਕੀਤੇ ਗਏ ਸਨ ਜਿਹੜੇ 2018 ਚ ਕਥਿਤ ਤੌਰ ਤੇ ਵੱਧ ਕੇ 626 ਹੋ ਗਏ। ਪਿਛਲੇ 5 ਸਾਲਾਂ ਚ ਕੈਂਬ੍ਰਿਜ, ਬਰਮਿੰਘਮ ਤੇ ਯੂਈਏ ਚ ਬਲਾਤਕਾਰ ਤੇ ਜਿਣਸੀ ਅਪਰਾਧ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

 

ਰਿਪੋਰਟ ਮੁਤਾਬਕ ਬਹੁਤੀਆਂ ਵਿਦਿਆਰਥਣਾਂ ਆਪਣੀ ਗੱਲ ਪੁਲਿਸ ਤੋਂ ਨਹੀਂ ਕਹਿ ਪਾਉਂਦੀਆਂ। ਕੁਝ ਵਿਦਿਆਰਥਣਾਂ ਕੋਰਟ ਸਾਹਮਣੇ ਪੇਸ਼ ਹੋਣ ਤੋਂ ਡਰਦੀਆਂ ਹਨ। ਕੁਝ ਨੂੰ ਲੱਗਦਾ ਹੈ ਕਿ ਜੇਕਰ ਉਹ ਅੱਗੇ ਆਈ ਤਾਂ ਉਨ੍ਹਾਂ ਦਾ ਵਿਸ਼ਵਾਸ ਨਹੀਂ ਕੀਤਾ ਜਾਵੇਗਾ।

 

ਕੈਂਪੇਨਰ ਚਾਰਲੋਟ ਪ੍ਰਾਊਡਮੈਨ ਨੇ ਕਿਹਾ, ਕੁਝ ਮਹਿਲਵਾਂ ਨੇ ਜਦੋਂ ਆਪਣੇ ਨਾਲ ਹੋਈਆਂ ਜਿਣਸੀ ਸ਼ੋਸ਼ਣ ਦੀ ਵਾਰਦਾਤਾਂ ਦੀ ਸ਼ਿਕਾਇਤ ਕਰਨ ਲਈ ਯੂਨੀਵਰਸਿਟੀ ਪ੍ਰਸ਼ਾਸਨ ਕੋਲ ਗਈਆਂ ਤਾਂ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ ਗਿਆ। ਕੁਝ ਦੀਆਂ ਸ਼ਿਕਾਇਤਾਂ ਨੂੰ ਠੰਡੇ ਬਸਤੇ ਚ ਸੁੱਟ ਦਿੱਤਾ ਗਿਆ। ਪੀੜਤ ਵਿਦਿਆਰਥਣਾਂ ਨੂੰ ਕੋਈ ਹਮਾਇਤ ਨਹੀਂ ਮਿਲੀ।

 

ਜਿਣਸੀ ਅਪਰਾਧਾਂ ਤੋਂ ਨਜਿੱਠਣ ਲਈ ਕੈਂਬ੍ਰਿਜ ਯੂਨੀਵਰਸਿਟੀ ਨੇ ਯੂਨੀਵਰਸਿਟੀ ਸੈਕਸੁਅਲ ਅਸਾਲਟ ਐਂਡ ਹੈਰੇਸਮੈਂਟ ਐਡਵਾਇਜ਼ਰ ਦਾ ਪ੍ਰਬੰਧ ਕੀਤਾ ਹੈ। ਇਸ ਤੋਂ ਇਲਾਵਾ ਚੁੱਪੀ ਤੋੜੋ ਮੁਹਿੰਮ ਵੀ ਸ਼ੁਰੂ ਕੀਤੀ ਹੈ।

 

ਮੁਹਿੰਮ ਨਾਲ ਜੁੜੇ ਲੋਕਾਂ ਨੂੰ ਡਰ ਹੈ ਕਿ ਦਰਜ ਕੀਤੇ ਗਏ ਮਾਮਲੇ ਅਸਲ ਤੋਂ ਕਾਫੀ ਦੂਰ ਹਨ। ਅਸਲ ਚ ਸਮੱਸਿਆ ਕਾਫੀ ਗੰਭੀਰ ਹੈ। ਇਸ ਤਰ੍ਹਾਂ ਦੇ ਮਾਮਲੇ ਬਹੁਤ ਵੱਧ ਹੋ ਸਕਦੇ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rape and sexual abuse cases in Englands universities increased by 10-fold