ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਵਰੈਸਟ ਪਰਬਤ–ਟੀਸੀ ’ਤੇ ਤੇਜ਼ੀ ਨਾਲ ਪਿਘਲ ਰਹੀ ਬਰਫ਼ ਵੱਡਾ ਖ਼ਤਰਾ

ਐਵਰੈਸਟ ਪਰਬਤ–ਟੀਸੀ ’ਤੇ ਤੇਜ਼ੀ ਨਾਲ ਪਿਘਲ ਰਹੀ ਬਰਫ਼ ਵੱਡਾ ਖ਼ਤਰਾ

ਮਾਊਂਟ ਐਵਰੈਸਟ ਭਾਵ ਐਵਰੈਸਟ ਪਰਬਤ–ਟੀਸੀ ਉੱਤੇ ਪਈ ਬਰਫ਼ ਹੁਣ ਬਹੁਤ ਤੇਜ਼ੀ ਨਾਲ ਪਿਘਲਦੀ ਜਾ ਰਹੀ ਹੈ, ਚੋ ਚੀਨ, ਤਿੱਬਤ ਤੇ ਨੇਪਾਲ ਜਿਹੇ ਦੇਸ਼ਾਂ ਲਈ ਵੱਡਾ ਖ਼ਤਰਾ ਹੈ। ਪਿਛਲੇ 60 ਸਾਲਾਂ ਦੌਰਾਨ ਇਸ ਟੀਸੀ ਦੇ ਦੋ ਗਲੇਸ਼ੀਅਰਾਂ ਰੋਂਗਬੁਕ ਤੇ ਖੁੰਬੁਕ ਗਲੇਸ਼ੀਅਰ ਉੱਤੋਂ 260 ਫ਼ੁੱਟ ਬਰਫ਼ ਪਿਘਲ ਗਈ ਹੈ।

 

 

ਉੱਧਰ ਇਮਜਾ ਗਲੇਸ਼ੀਅਰ ਤੋਂ ਤਾਂ 300 ਫ਼ੁੱਟ ਬਰਫ਼ ਪਿਘਲ ਚੁੱਕੀ ਹੈ। ਪਰਬਤਾਰੋਹਣ ਮਾਹਿਰਾਂ ਮੁਤਾਬਕ ਇਹ ਬਹੁਤ ਖ਼ਤਰਨਾਕ ਹਾਲਤ ਹੈ। ਜੇ ਇਸੇ ਤਰ੍ਹਾਂ ਐਵਰੈਸਟ ਉੱਤੇ ਜੰਮੀ ਬਰਫ਼ ਪਿਘਲਦੀ ਰਹੀ, ਤਾਂ ਅਗਲੇ 100 ਸਾਲਾਂ ਅੰਦਰ ਹੀ ਬਰਫ਼ ਦੀਆਂ ਚਾਦਰਾਂ ਦਿਸਣੀਆਂ ਬੰਦ ਹੋ ਜਾਣਗੀਆਂ।

 

 

ਇਹ ਪ੍ਰਗਟਾਵਾ ਅਮਰੀਕੀ ਖ਼ੁਫ਼ੀਆ (ਜਾਸੂਸੀ) ਸੈਟੇਲਾਇਟ ਵੱਲੋਂ ਪਿਛਲੇ ਕਈ ਦਹਾਕਿਆਂ ਤੋਂ ਲਈਆਂ ਜਾ ਰਹੀਆਂ ਤਸਵੀਰਾਂ ਦੇ ਵਿਸ਼ਲੇਸ਼ਣ ਰਾਹੀਂ ਹੋਇਆ ਹੈ।

 

 

ਇਸ ਤੋਂ ਨੁਕਸਾਨ ਇਹ ਹੋਵੇਗਾ ਕਿ ਐਵਰੈਸਟ ਦੇ ਗਲੇਸ਼ੀਅਰਾਂ ਤੋਂ ਨਿੱਕਲਣ ਵਾਲਾ ਪੀਣ ਯੋਗ ਪਾਣੀ ਖ਼ਤਮ ਹੋ ਜਾਵੇਗਾ। ਇਸ ਨਾਲ ਚੀਨ, ਤਿੱਬਤ, ਨੇਪਾਲ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ। ਸਭ ਤੋਂ ਵੱਧ ਨੁਕਸਾਨ ਹੋਵੇਗਾ ਮਾਊਂਟ ਐਵਰੈਸਟ ਉੱਤੇ ਆਉਣ ਵਾਲੇ ਪਰਬਤਾਰੋਹੀਆਂ ਦਾ, ਜੋ ਹਾਲੇ ਇਹ ਸੋਚਦੇ ਹਨ ਕਿ ਇਸ ਜਗ੍ਹਾ ਉੱਤੇ ਮਜ਼ਬੂਤ ਬਰਫ਼ ਹੋਵੇਗੀ ਪਰ ਉੱਥੇ ਪੁੱਜਣ ’ਤੇ ਉਨ੍ਹਾਂ ਨਾਲ ਕਮਜ਼ੋਰ ਬਰਫ਼ ਕਾਰਨ ਹਾਦਸੇ ਵਾਪਰ ਜਾਂਦੇ ਹਨ।

 

 

ਇਸ ਸੈਟੇਲਾਇਟ ਨੇ 1962 ਤੋਂ ਲੈ ਕੇ 2018 ਤੱਕ ਲਗਭਗ 8 ਲੱਖ ਤੋਂ ਵੀ ਵੱਧ ਤਸਵੀਰਾਂ ਲਈਆਂ ਹਨ। ਇਨ੍ਹਾਂ ਤਸਵੀਰਾਂ ਦੇ ਅਧਿਐਨ ਤੋਂ ਪਤਾ ਲੱਗਾ ਹੈ ਕਿ ਐਵਰੈਸਟ ਤੇ ਉਸ ਦੇ ਆਲੇ–ਦੁਆਲੇ ਬਰਫ਼ਾਨੀ ਚਾਦਰਾਂ ਤੇਜ਼ੀ ਨਾਲ ਪਿਘਲਦੀਆਂ ਜਾ ਰਹੀਆਂ ਹਨ। ਇਸ ਬਾਰੇ ਇੱਕ ਰਿਪੋਰਟ ਅਮਰੀਕੀ ਜਿਓ–ਫ਼ਿਜ਼ੀਕਲ ਯੂਨੀਅਨ ਦੀ ਸਾਲਾਨਾ ਮੀਟਿੰਗ ’ਚ ਰੱਖੀ ਗਈ।

 

 

1950 ਦੇ ਦਹਾਕੇ ’ਚ ਅਮਰੀਕੀ ਜਾਸੂਸੀ ਅਧਿਕਾਰੀਆਂ ਨੇ ਤੈਅ ਕੀਤਾ ਕਿ ਉਹ ਆਕਾਸ਼ ਤੋਂ ਸਮੁੱਚੇ ਸੋਵੀਅਤ ਯੂਨੀਅਨ ਉੱਤੇ ਨਜ਼ਰ ਰੱਖਣਗੇ। ਤਦ ‘ਕੋਰੋਨਾ’ ਨਾਂਅ ਦਾ ਇੱਕ ਖ਼ੁਫ਼ੀਆ ਸੈਟੇਲਾਇਟ ਲਾਂਚ ਕੀਤਾ ਗਿਆ ਸੀ। 1960 ’ਚਜ ਲਾਂਚ ਕੀਤੇ ਗਏ ਇਸ ਸੈਟੇਲਾਇਟ ਨੇ 1972 ਤੱਕ ਕੰਮ ਕੀਤਾ।

 

 

ਇਸ ਦੌਰਾਨ ਅਮਰੀਕੀ ਜਾਸੂਸੀ ਸੰਸਥਾ CIA, ਅਮਰੀਕੀ ਹਵਾਈ ਫ਼ੌਜ ਤੇ ਕੁਝ ਨਿਜੀ ਕੰਪਨੀਆਂ ਨੇ ਮਿਲ ਕੇ ਪੂਰਬੀ ਯੂਰੋਪ ਤੇ ਏਸ਼ੀਆ ਦੀਆਂ ਤਸਵੀਰਾਂ ਲਈਆਂ।

 

 

1995 ਤੱਕ ਇਹ ਮਿਸ਼ਨ ਟੌਪ ਸੀਕ੍ਰੇਟ ਮਿਸ਼ਨ ਸੀ ਪਰ ਇਸ ਤੋਂ ਬਾਅਦ ਇਸ ਦੀਆਂ ਤਸਵੀਰਾਂ ਜਾਰੀ ਕਰਨੀਆਂ ਸ਼ੁਰੂ ਕੀਤੀਆਂ ਗਈਆਂ। ਤਦ ਪਤਾ ਲੱਗਾ ਕਿ ਇਸ ਰਾਹੀਂ 8 ਲੱਖ ਤਸਵੀਰਾਂ ਲਈਆਂ ਗਈਆਂ ਹਨ; ਜਿਨ੍ਹਾਂ ਵਿੱਚੋਂ ਹਜ਼ਾਰਾਂ ਤਸਵੀਰਾਂ ਹਿਮਾਲਾ ਪਰਬਤ ਦੀਆਂ ਹਨ।

 

 

ਯੂਕੇ ’ਚ ਸਥਿਤ ਸੇਂਟ ਐਂਡ੍ਰਿਯੂਜ਼ ਯੂਨੀਵਰਸਿਟੀ ’ਚ ਜਿਓਗ੍ਰਾਫ਼ੀ ਤੇ ਰੀਮੋਟ ਸੈਂਸਿੰਗ ਦੇ ਲੈਕਚਰਰ ਟੋਬੀਆਸ ਬੋਲਸ਼ ਨੇ ਦੱਸਿਆ ਕਿ ਅਸੀਂ ਐਵਰੈਸਟ ਦਾ ਅਧਿਐਨ ਕੀਤਾ, ਤਦ ਪਤਾ ਚੱਲਿਆ ਕਿ ਤਿੰਨ ਗਲੇਸ਼ੀਅਰਾਂ ਤੋਂ ਬਰਫ਼ ਤੇਜ਼ੀ ਨਾਲ ਪਿਘਲਦੀ ਜਾ ਰਹੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rapidly Melting Snow on Mount Everest is dangerous