ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸਲਾਮਾਬਾਦ ਦੇ ਅਜਾਇਬਘਰ ’ਚ ਮਹਾਤਮਾ ਬੁੱਧ ਦੀ ਦੁਰਲੱਭ ਮੂਰਤੀ

ਇਸਲਾਮਾਬਾਦ ਦੇ ਅਜਾਇਬਘਰ ’ਚ ਮਹਾਤਮਾ ਬੁੱਧ ਦੀ ਦੁਰਲੱਭ ਮੂਰਤੀ

ਇਸਲਾਮਾਬਾਦ ਦੇ ਅਜਾਇਬਘਰ ’ਚ ਮਹਾਤਮਾ ਬੁੱਧ ਦੇ ਸਿਰ ਦੀ ਇੱਕ ਦੁਰਲੱਭ ਮੂਰਤੀ ਸਜਾਈ ਗਈ ਹੈ। ਇਹ ਮੂਰਤੀ ਕਈ ਸਾਲਾਂ ਤੋਂ ਗੁਦਾਮ ’ਚ ਪਈ ਸੀ।

 

 

ਪਾਕਿਸਤਾਨ ਦੇ ਰੋਜ਼ਾਨਾ ਅਖ਼ਬਾਰ ‘ਡਾੱਨ’ ਮੁਤਾਬਕ ਤੀਜੀ ਅਤੇ ਚੌਕੀ ਸ਼ਤਾਬਦੀ ਈਸਵੀ ਦੀ ਇਹ ਮੂਰਤੀ ਪਾਕਿਸਤਾਨ ’ਚ ਪਹਿਲਾਂ ਇਤਾਲਵੀ ਪੁਰਾਤੱਤਵ ਮਿਸ਼ਨ ਨੇ ਲੱਭੀ ਸੀ।

 

 

ਇਹ 1960ਵਿਆਂ ਦੇ ਦਹਾਕੇ ਦੌਰਾਨ ਪੁਟਾਈ ਵੇਲੇ ਮਿਲੀ ਸੀ ਅਤੇ ਆਖ਼ਰੀ ਵਾਰ ਇਸ ਨੂੰ 1997 ’ਚ ਅਜਾਇਬਘਰ ਵਿੱਚ ਲਾਇਆ ਗਿਆ ਸੀ। ਇਸਲਾਮਾਬਾਦ ਅਜਾਇਬਘਰ ਦੇ ਡਾਇਰੈਕਟਰ ਡਾ. ਅਬਦੁਲ ਗ਼ਫ਼ੂਰ ਲੋਨ ਨੇ ਕਿਹਾ ਕਿ ਸਵਾਤ ਦੇ ਪੱਥਰ ਤੋਂ ਬਣੀ ਮਹਾਤਮਾ ਬੁੱਧ ਦੀ ਇਹ ਮੁਰਤੀ ਬੇਹੱਦ ਦੁਰਲੱਭ ਹੈ।

 

 

ਉਨ੍ਹਾਂ ਦੱਸਿਆ ਕਿ ਸਵਾਤ ਵਾਦੀ ਮੁੱਖ ਤੌਰ ’ਤੇ ਪੱਥਰ ਦੀਆਂ ਮੂਰਤੀਆਂ ਲਈ ਮਸ਼ਹੂਰ ਹੈ। ਉਨ੍ਹਾਂ ਦੱਸਿਆ ਕਿ ਤਕਸ਼ਿਲਾ ਤੇ ਅਫ਼ਗ਼ਾਨਿਸਤਾਨ ਚ ਅਕਸਰ ਮਹਾਤਮਾ ਬੁੱਧ ਦੀਆਂ ਮੂਰਤੀਆਂ ਪਾਈਆਂ ਜਾਂਦੀਆਂ ਹਨ।

 

 

ਇੱਥੇ ਵਰਨਣਯੋਗ ਹੈ ਕਿ ਤਾਲਿਬਾਨ ਅੱਤਵਾਦੀਆਂ ਨੇ ਸਾਲ 2001 ਦੌਰਾਨ ਅਫ਼ਗ਼ਾਨਿਸਤਾਨ ਦੇ ਬਮਿਆਨ ਕਸਬੇ ’ਚ ਸਥਿਤ ਮਹਾਤਮਾ ਬੁੱਧ ਦੀਆਂ ਵਿਸ਼ਾਲ ਮੂਰਤੀਆਂ ਤਬਾਹ ਕਰ ਦਿੱਤੀਆਂ ਸਨ। ਨਸ਼ਟ ਕੀਤੇ ਜਾਣ ਤੋਂ ਪਹਿਲਾਂ ਉਹ ਮੂਰਤੀਆਂ ਦੁਨੀਆ ਵਿੱਚ ਮਹਾਤਮਾ ਬੁੱਧ ਦੀਆਂ ਸਭ ਤੋਂ ਉੱਚੀਆਂ ਮੂਰਤੀਆਂ ਸਨ।

 

ਹੁਣ 3–ਡੀ ਲਾਈਟ ਰਾਹੀਂ ਮਹਾਤਮਾ ਬੁੱਧ ਦੀਆਂ ਇਨ੍ਹਾਂ ਮੂਰਤੀਆਂ ਦੀ ਥਾਂ ਪ੍ਰੋਜੈਕਸ਼ਨ ਸ਼ੋਅ ਹੁੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rare Statue of Mahatma Buddha in Islamabad museum