ਪਾਕਿਸਤਾਨ ਦੇ ਲਾਹੌਰ ਦੀ ਮਹਿਲਾ ਪੁਲਿਸ ਮੁਲਾਜ਼ਮ ਅਨੁਸ਼ ਚੌਧਰੀ ਦੀ ਤਸਵੀਰ ਅੱਜ ਕੱਲ੍ਹ ਮੁਲਕ ’ਚ ਹੀ ਨਹੀਂ ਬਲਕਿ ਗੁਆਂਢੀ ਦੇਸ਼ ’ਚ ਵੀ ਕਾਫੀ ਸੁਰਖੀਆਂ ’ਚ ਹਨ। ਜਿਸਦਾ ਕਾਰਨ ਉਨ੍ਹਾਂ ਦੀ ਬਹਾਦਰੀ ਨਹੀਂ ਬਲਕਿ ਖ਼ੂਬਸੂਰਤੀ ਹੈ। ਜਿਸ ਕਾਰਨ ਉਨ੍ਹਾਂ ਦੀ ਤਸਵੀਰਾਂ ਸੋਸ਼ਲ ਮੀਡੀਆ ’ਚ ਕਾਫੀ ਵਾਇਰਲ ਹੋ ਰਹੀਆਂ ਹਨ।
ਅਨੁਸ਼ ਖੈਬਰ ਪਖ਼ਤੂਨਵਾ ਸੂਬੇ ਚ ਪਹਿਲੀ ਮਹਿਲਾ ਏਐਸਪੀ (ਅਸੀਸਟੈਂਟ ਸੁਪਰੀਡੈਂਟ ਆਫ਼ ਪੁਲਿਸ) ਹਨ। ਫਿਲਹਾਲ ਉਹ ਲਾਹੌਰ ’ਚ ਐਸਪੀ ਹਨ ਤੇ ਉਹ ਇਸ ਸ਼ਹਿਰ ਦੀ ਪਹਿਲੀ ਅਜਿਹੀ ਮਹਿਲਾ ਹਨ ਜਿਨ੍ਹਾਂ ਨੇ ਸੀਸੀਐਸ (ਸੈ਼ਟਰਲ ਸੁਪੀਰੀਅਰ ਸਰਵਸਿਸ) ਦੀ ਪ੍ਰਖਿਆ ਦੇ 40ਵੇਂ ਸਾਂਝੇ ਬੈ ਨੂੰ ਪਾਸ ਕੀਤਾ।
ਅਨੁਸ਼ ਨੇ ਐਮਬੀਬੀਐਸ ਦੀ ਪੜ੍ਹਾਈ ਕੀਤੀ ਹੈ ਅਤੇ ਪੁਲਿਸ ’ਚ ਭਰਤੀ ਹੋਣ ਤੋਂ ਪਹਿਲਾਂ ਉਹ ਡਾਕਟਰੀ ਕਰ ਰਹੀ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨ ਜ਼ਰੂਰ ਹੋਵੇਗੀ ਕਿ ਉਹ ਮੈਡੀਸਨ ’ਚ ਗੋਲਡ ਮੈਡਲਿਸਟ ਵੀ ਹਨ।
ਸਾਲ 2011 ’ਚ ਸੀਸੀਐਸ ਚ ਚੁਣੇ ਜਾਣ ਮਗਰੋਂ ਉਨ੍ਹਾਂ ਦੀ ਟ੍ਰੇਨਿੰਗ ਐਬਟਾਬਾਦ ਦੇ ਪੁਲਿਸ ਟ੍ਰੇਨਿੰਗ ਸੈਂਟਰ ’ਚ ਹੋਈ। ਮਗਰੋਂ ਪਹਿਲੀ ਪੋਸਟਿੰਗ ਲਾਹੌਰ ’ਚ ਹੋਈ। ਅਨੁਸ਼ ਹਾਲੇ ਲਾਹੌਰ ’ਚ ਕੈਂਟ ਡਿਵੀਜ਼ਨ ’ਚ ਕ੍ਰਾਈਮ ਇਨਵੈਸਟੀਗੇਸ਼ਨ ਡਿਪਾਰਟਮੈਂਟ ’ਚ ਇਨਵੈਸਟੀਗੇਸ਼ਨ ਸੁਪਰੀਡੈਂਟ ਆਫ਼ ਪੁਲਿਸ ਦੇ ਅਹੁਦੇ ’ਤੇ ਕੰਮ ਕਰ ਰਹੀ ਹਨ। ਉਨ੍ਹਾਂ ਦੇ ਪਤੀ ਵੀ ਪੁਲਿਸ ਮੁਲਾਜ਼ਮ ਹੀ ਹਨ।
ਅਨੁਸ਼ ਚੌਧਰੀ ਨੇ ਇੱਕ ਇੰਟਰਵੀਊ ’ਚ ਕਿਹਾ ਸੀ ਕਿ ਪਾਕਿਸਤਾਨ ਪੁਲਿਸ ’ਚ ਸਿਰਫ 0.89 ਫ਼ੀਸਦ ਮਹਿਲਾਵਾਂ ਹਨ। ਉਹ ਚਾਹੁੰਦੀ ਹਨ ਕਿ ਵੱਧ ਤੋਂ ਵੱਧ ਗਿਣਤੀ ’ਚ ਮਹਿਲਾਵਾਂ ਪੁਲਿਸ ’ਚ ਭਰਤੀ ਹੋਣ। ਇਸੇ ਕਾਰਨ ਉਨ੍ਹਾਂ ਨੇ ਪੁਲਿਸ ਦੀ ਨੌਕਰੀ ਨੂੰ ਪਹਿਲ ਦਿੱਤੀ।
.