ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਿਨਸੀ ਸ਼ੋਸ਼ਣ ਦੇ ਦੋਸ਼ੀ ਭਾਰਤੀ ਨੂੰ ਗੂਗਲ ਨੇ ਦਿੱਤੇ 4.5 ਕਰੋੜ ਡਾਲਰ

ਦੁਨੀਆ ਦੀ ਮਸ਼ਹੂਰ ਤਕਨਾਲੋਜੀ ਕੰਪਨੀ ਗੂਗਲ ਜਿਨਸੀ ਸ਼ੋਸ਼ਣ ਮਾਮਲੇ ਚ ਫਸੇ ਦੋ ਸੀਨੀਅਰ ਕਾਰਜਕਾਰੀ ਅਧਿਕਾਰੀਆਂ ਨੂੱ ਹਟਾਉਣ ਲਈ ਕਰੋੜਾਂ ਡਾਲਰ ਦਾ ਭੁਗਤਾਨ ਕਰਨ ਨੂੰ ਲੈ ਕੇ ਇਕ ਵਾਰ ਮੁੜ ਚਰਚਾ ਚ ਹਨ। ਕੰਪਨੀ ਨੇ ਸਾਬਕਾ ਵਾਇਸ ਪ੍ਰਧਾਨ ਅਮਿਤ ਸਿੰਘਲ ਨੂੰ ਐਗਜ਼ਿਟ ਪੈਕੇਜ ਤਹਿਤ ਅਸਤੀਫ਼ਾ ਦੇਣ ਮਗਰੋਂ ਸਾਲ 2016 ਚ 4.5 ਕਰੋੜ ਡਾਲਰ ਦੀ ਰਕਮ ਦਿੱਤੀ ਗਈ।

 

ਉੱਤਰ ਪ੍ਰਦੇਸ਼ ਦੇ ਝਾਂਸੀ ਚ ਪੈਦਾ ਹੋਏ ਅਮਿਤ ਸਿੰਘਲ ਨੇ ਆਈਆਈਟੀ ਰੁੜਕੀ ਤੋਂ ਇੰਜੀਨਿਅਰਿੰਗ ਦੀ ਡਿਗਰੀ ਹਾਸਲ ਕੀਤੀ ਸੀ। ਦੋਨਾਂ ਹੀ ਅਧਿਕਾਰੀਆਂ ਨੂੰ ਜਿਨਸੀ ਸ਼ੋਸ਼ਣ ਮਾਮਲੇ ਚ ਫਸਣ ਮਗਰੋਂ ਨੌਕਰੀ ਤੋਂ ਹਟਾਉਣ ਲਈ ਇਹ ਰਕਮ ਦਿੱਤੀ ਗਈ।


ਇਸ ਪੈਕੇਜ ਬਾਰੇ ਜਨਤਕ ਜਾਣਕਾਰੀ ਮੌਜੂਦ ਨਹੀਂ ਸੀ। ਭਾਰਤ ਚ ਜਨਮੇ ਅਮਿਤ ਸਿੰਘਲ ਕੰਪਨੀ ਚ ਸੀਨੀਅਰ ਵਾਇਸ ਪ੍ਰਧਾਨ ਤੇ ਤਾਇਨਾਤ ਸਨ ਜਿਨ੍ਹਾਂ ਕੋਲ ਸਾਲ 2016 ਤਕ ਗੂਗਲ ਦੇ ਸਰਚ ਕਾਰਜ–ਪ੍ਰਣਾਲੀ ਚਲਾਉਣ ਦਾ ਜ਼ਿੰਮਾ ਸੀ।


ਅਮਿਤ ਸਿੰਘਲ ਤੇ ਗੂਗਲ ਦੀ ਇਕ ਕਰਮਚਾਰੀ ਨੇ ਬਾਹਰ ਕਿਸੇ ਸਮਾਗਮ ਦੌਰਾਨ ਉਸਨੂੰ ਫੜਨ ਦਾ ਦੋਸ਼ ਲਗਾਇਆ ਸੀ। ਇਹ ਜਾਣਕਾਰੀ ਗੂਗਲ ਦੀ ਮਦਰ ਕੰਪਨੀ ਐਲਫ਼ਾਬੈਟ ਦੇ ਇਕ ਸ਼ੇਅਰਧਾਰਕ ਦੁਆਰਾ ਦਾਇਰ ਕਾਨੂੰਨੀ ਮੁਕੱਦਮਾ ਮਗਰੋਂ ਸੋਮਵਾਰ ਨੂੰ ਸਾਹਮਣੇ ਆਈ। ਇਸ ਮੁਕੱਦਮੇ ਚ ਰਕਮ ਦਾ ਖੁਲਾਸਾ ਕੀਤਾ ਗਿਆ ਹੈ। ਸਿੰਘਲ ਨੇ ਇਸ ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।


ਸ਼ੇਅਰਧਾਰਕ ਨੇ ਕੰਪਨੀ ਦੇ ਨਿਰਦੇਸ਼ਕ ਮੰਡਲ ਦੇ ਮੈਂਬਰਾਂ ਤੇ ਦੋਸ਼ ਲਗਾਇਆ ਕਿ ਬੋਰਡ ਦੇ ਮੈਂਬਰਾਂ ਨੇ ਸ਼ੋਸ਼ਣ ਦੇ ਦੋਸ਼ੀ ਕਾਰਜਕਾਰੀ ਨੂੰ ਕੰਪਨੀ ਤੋਂ ਬਾਹਰ ਕੱਢਣ ਦੀ ਥਾਂ ਇੰਨੀ ਵੱਡੀ ਰਕਮ ਚ ਭੁਗਤਾਨ ਕਰਕੇ ਆਪਣੀ ਜ਼ਿੰਮੇਦਾਰੀ ਸਹੀ ਢੰਗ ਨਾਲ ਨਹੀਂ ਨਿਭਾਈ।


ਇਹ ਮੁਕੱਦਮਾ ਜਨਵਰੀ ਚ ਕੈਲੀਫ਼ੋਰਨੀਆ ਸੁਪੀਰਿਅਰ ਅਦਾਲਤ ਚ ਦਾਇਰ ਕੀਤਾ ਗਿਆ ਸੀ। ਸੋਮਵਾਰ ਨੂੰ ਇਸਦਾ ਇਕ ਸੋਧਿਆ ਹੋਇਆ ਐਡੀਸ਼ਨ ਅਦਾਲਤ ਚ ਦਾਖਲ ਕੀਤਾ ਗਿਆ। ਸੋਧ ਮਗਰੋਂ ਗੂਗਲ ਨੇ ਸਿੰਘਲ ਨੂੰ ਦੋ ਸਾਲ ਲਈ ਹਰੇਕ ਸਾਲ 1.5 ਕਰੋੜ ਡਾਲਰ ਦੀ ਰਕਮ ਦੇਣ ਤੇ ਸਹਿਮਤੀ ਪ੍ਰਗਟਾਈ ਸੀ ਤੇ ਤੀਜੇ ਸਾਲ ਚ ਉਨ੍ਹਾਂ ਨੂੰ 50 ਲੱਖ ਡਾਲਰ ਤੋਂ 1.5 ਕਰੋੜ ਡਾਲਰ ਦੀ ਰਕਮ ਦਿੱਤੀ ਜਾਣੀ ਸੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Remove convicted of sexual exploitation of Google gave a 4 5 million dollars