ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਗਿਆਨੀਆਂ ਨੇ ਕੋਰੋਨਾ ਵਇਰਸ ਦੀ ਅਸਲ ਤਸਵੀਰ ਕੀਤੀ ਕੈਦ

ਜਾਨਲੇਵਾ ਕੋਰੋਨਾ ਵਾਇਰਸ ਨੇ ਚੀਨ ਸਮੇਤ ਪੂਰੀ ਦੁਨੀਆ 'ਚ ਤਰਥੱਲੀ ਮਚਾਈ ਹੋਈ ਹੈ। ਇਸ ਕਾਰਨ ਦੁਨੀਆ ਭਰ 'ਚ ਹੁਣ ਤਕ 3,497 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕੱਲੇ ਚੀਨ 'ਚ ਸਭ ਤੋਂ ਵੱਧ 3,070 ਮੌਤਾਂ ਹੋਈਆਂ ਹਨ। ਇਸ ਤੋਂ ਬਾਅਦ ਇਟਲੀ 197 ਅਤੇ ਇਰਾਨ 124 ਮੌਤਾਂ ਨਾਲ ਦੂਜੇ ਅਤੇ ਤੀਜੇ ਨੰਬਰ 'ਤੇ ਹੈ। ਮੌਤ ਦੇ ਇਸ ਵਾਇਰਸ ਕਾਰਨ ਦੁਨੀਆ ਭਰ 'ਚ 1,02,242 ਲੋਕ ਪ੍ਰਭਾਵਿਤ ਹਨ। ਇਸ ਵਾਇਰਸ ਦਾ ਮੁੱਖ ਕੇਂਦਰ ਚੀਨ ਦਾ ਹੁਬੇਈ ਸੂਬਾ ਹੈ। ਭਾਰਤ 'ਚ ਵੀ ਕੋਰੋਨਾ ਦੇ 33 ਮਾਮਲੇ ਸਾਹਮਣੇ ਆ ਚੁੱਕੇ ਹਨ। ਕੋਰੋਨਾ ਵਾਇਰਸ ਦਾ ਇਲਾਜ ਹਾਲੇ ਤਕ ਵਿਗਿਆਨੀ ਨਹੀਂ ਲੱਭ ਸਕੇ ਹਨ, ਪਰ ਇਸ ਦੀ ਬਣਾਵਟ ਬਾਰੇ ਖੋਜਕਰਤਾਵਾਂ ਨੂੰ ਵੱਡੀ ਸਫਲਤਾ ਮਿਲੀ ਹੈ।

 


 

ਦੁਨੀਆ ਭਰ ਦੇ ਵਿਗਿਆਨੀ ਕੋਰੋਨਾ ਵਾਇਰਸ 'ਤੇ ਰਿਸਰਚ ਕਰ ਰਹੇ ਹਨ ਤਾਕਿ ਇਸ ਦੀ ਅਸਲ ਬਣਤਰ ਦਾ ਪਤਾ ਲੱਗ ਸਕੇ। ਇਸੇ ਕੜੀ 'ਚ ਖੋਜਕਰਤਾਵਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਕੋਰੋਨਾ ਵਾਇਰਸ ਜਦੋਂ ਕਿਸੇ ਸੈੱਲ ਨੂੰ ਸੰਕਰਮਿਤ ਕਰਦਾ ਹੈ ਤਾਂ ਉਸ ਸਮੇਂ ਸੈੱਲ ਦੀ ਕੀ ਸਥਿਤੀ ਰਹਿੰਦੀ ਹੈ, ਵਿਗਿਆਨੀਆਂ ਨੂੰ ਇਸ ਦੀ ਤਸਵੀਰ ਕੈਦ ਕਰਨ 'ਚ ਕਾਮਯਾਬੀ ਮਿਲੀ ਹੈ।
 

ਡੇਲੀ ਮੇਲ ਦੀ ਇੱਕ ਰਿਪੋਰਟ ਅਨੁਸਾਰ ਦੱਖਣੀ ਚੀਨ ਦੇ ਸ਼ੇਨਜੇਨ-3 ਹਸਪਤਾਲ ਦੇ ਖੋਜਕਰਤਾਵਾਂ ਦੀ ਇੱਕ ਟੀਮ ਨੇ ਇਹ ਤਰ੍ਹਾਂ ਦੀ ਪਹਿਲੀ ਤਸਵੀਰ ਜਾਰੀ ਕੀਤੀ ਹੈ, ਜੋ ਇਹ ਦੱਸਦੀ ਹੈ ਕਿ ਕੋਰੋਨਾ ਵਾਇਰਸ ਅਸਲ 'ਚ ਕਿਹੋ ਜਿਹਾ ਵਿਖਾਈ ਦਿੰਦਾ ਹੈ।

 


 

ਖੋਜਕਰਤਾਵਾਂ ਦੀ ਇਹ ਕੋਸ਼ਿਸ਼ ਇਸ ਲਈ ਮਹੱਤਵਪੂਰਨ ਮੰਨੀ ਜਾ ਰਹੀ ਹੈ, ਕਿਉਂਕਿ ਇਸ ਰਾਹੀਂ ਉਨ੍ਹਾਂ ਨੂੰ ਭਵਿੱਖ 'ਚ ਕੋਰੋਨਾ ਵਾਇਰਸ ਦੀ ਪਛਾਣ ਕਰਨ ਅਤੇ ਇਸ ਨਾਲ ਸਬੰਧਤ ਖੋਜ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ। ਇਸ ਖੋਜ ਤੋਂ ਬਾਅਦ ਇਸ ਜਾਨਲੇਵਾ ਵਾਇਰਸ ਨੂੰ ਰੋਕਣ ਲਈ ਟੀਕਾ ਬਣਨ ਦੀਆਂ ਉਮੀਦਾਂ ਹੋਰ ਵੀ ਵੱਧ ਗਈਆਂ ਹਨ। ਖੋਜਕਰਤਾਵਾਂ ਨੇ ਇਹ ਤਸਵੀਰ ਫ੍ਰੋਜ਼ਨ ਇਲੈਕਟ੍ਰਾਨ ਮਾਈਕਰੋਸਕੋਪ ਐਨਾਲਿਸਿਸ ਟੈਕਨੋਲਾਜੀ ਦੀ ਸਹਾਇਤਾ ਨਾਲ ਲਈ ਹੈ।
 

ਇਹ ਤਸਵੀਰ ਸ਼ੇਨਜੇਨ ਨੈਸ਼ਨਲ ਕਲੀਨਿਕਲ ਮੈਡੀਕਲ ਰਿਸਰਚ ਸੈਂਟਰ ਫਾਰ ਇਨਫੈਕਸਿਸ ਡਿਸੀਜ਼ ਅਤੇ ਸਾਊਥ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲਾਜੀ ਦੇ ਖੋਜਕਰਤਾਵਾਂ ਦੇ ਸਾਂਝੇ ਯਤਨਾਂ ਨਾਲ ਲਈ ਗਈ ਹੈ। ਇਸ ਟੀਮ ਨੇ ਦੱਸਿਆ ਕਿ 27 ਜਨਵਰੀ ਨੂੰ ਖੋਜਕਰਤਾਵਾਂ ਨੇ ਇੱਕ ਮਰੀਜ਼ ਦੇ ਅੰਦਰੋਂ ਵਾਇਰਸ ਸਟ੍ਰੇਨ ਨੂੰ ਵੱਖ ਕੀਤਾ ਅਤੇ ਇਸ ਤੋਂ ਬਾਅਦ ਜੀਨੋਮ ਸਿਕਵੇਸਿੰਗ ਅਤੇ ਉਸ ਦੀ ਪਛਾਣ ਦੀ ਪ੍ਰਕਿਰਿਆ ਤੇਜ਼ੀ ਨਾਲ ਪੂਰੀ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Researchers capture the first pictures showing real novel coronavirus