ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਖੋਜੀਆਂ ਨੇ ਨਵੇਂ ਢੰਗ ਨਾਲ ਫੜੀ 64 ਕਿਲੋ ਵਜ਼ਨੀ 17 ਫ਼ੁੱਟ ਲੰਮੀ ਮਾਦਾ ਅਜਗਰ

​​​​​​​ਖੋਜੀਆਂ ਨੇ ਨਵੇਂ ਢੰਗ ਨਾਲ ਫੜੀ 64 ਕਿਲੋ ਵਜ਼ਨੀ 17 ਫ਼ੁੱਟ ਲੰਮੀ ਮਾਦਾ ਅਜਗਰ

ਅਮਰੀਕੀ ਸੂਬੇ ਫ਼ਲੋਰਿਡਾ ਦੇ ਖੋਜਕਾਰਾਂ ਨੇ ਇੱਕ ਨਵੇਂ ਤਰੀਕੇ ਦੀ ਵਰਤੋਂ ਕਰਦਿਆਂ 17 ਫ਼ੁੱਟ (5.2 ਮੀਟਰ) ਲੰਮੀ ਮਾਦਾ ਪਾਇਥੌਨ ਅਜਗਰ ਨੂੰ ਫੜਿਆ ਹੈ। ਇਹ ਮਾਦਾ ਅਜਗਰ ਇੰਨੀ ਵੱਡੀ ਹੈ ਕਿ ਇੱਕ ਹਿਰਨ ਨੂੰ ਵੀ ਸਾਬਤ ਨਿਗਲ ਸਕਦੀ ਹੈ। ਇਸ ਤੋਂ ਬਚਣ ਅਤੇ ਇਸ ਨੂੰ ਫੜਨ ਲਈ ਖੋਜੀਆਂ ਨੇ ਇੱਕ ਨਰ ਪਾਇਥੌਨ ਅਜਗਰ ਦੀ ਵਰਤੋਂ ਕੀਤੀ।

 

 

ਹੁਣ ਫੜੀ ਗਈ ਮਾਦਾ ਅਜਗਰ ਦਾ ਵਜ਼ਨ 140 ਪੌਂਡ (64 ਕਿਲੋਗ੍ਰਾਮ) ਹੈ ਤੇ ਇਸ ਦੀ ਲੰਬਾਈ ਇੱਕ–ਮੰਜ਼ਿਲਾ ਆਮ ਮਕਾਨ ਦੀ ਉਚਾਈ ਤੋਂ ਵੀ ਵੱਧ ਹੈ। ਦੱਖਣੀ ਫ਼ਲੋਰਿਡਾ ਵਿੱਚ ਇੰਨੇ ਵੱਡੇ ਅਜਗਰ ਬਹੁਤ ਘੱਟ ਫੜੇ ਗਏ ਹਨ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਖੋਜਕਾਰਾਂ ਨੇ ਇੱਕ ਅਜਿਹਾ ਨਰ ਪਾਇਥੌਨ ਅਜਗਰ ਜੰਗਲ ਵਿੱਚ ਛੱਡਿਆ ਸੀ, ਜਿਸ ਦੇ ਸਰੀਰ ਵਿੱਚ ਟ੍ਰਾਂਸਮੀਟਰ ਫ਼ਿੱਟ ਕੀਤੇ ਗਏ ਸਨ। ਉਹ ਨਰ ਖ਼ੁਦ ਹੀ ਆਪਣੀ ਨਸਲ ਦੀ ਮਾਦਾ ਨੂੰ ਲੱਭ ਲੈਂਦਾ ਹੈ ਤੇ ਇੰਝ ਅਜਿਹੀਆਂ ਮਾਦਾ ਅਜਗਰਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ, ਜੋ ਬੱਚੇ ਜਣਨ ਵਾਲੀਆਂ ਹਨ।

 

 

ਖੋਜੀਆਂ ਦੀ ਟੀਮ ਜੰਗਲਾਂ ਵਿੱਚੋਂ ਬਹੁਤ ਜ਼ਿਆਦਾ ਜ਼ਹਿਰੀਲੇ ਨਾਗ ਤੇ ਅਜਗਰਾਂ ਨੂੰ ਵੀ ਹਟਾ ਰਹੀ ਹੈ। ਹੁਣ ਜਿਹੜੀ 17 ਫ਼ੁੱਟ ਲੰਮੀ ਮਾਦਾ ਅਜਗਰ ਫੜੀ ਗਈ ਹੈ, ਉਸ ਅੰਦਰ 73 ਆਂਡੇ ਪਲ਼ ਰਹੇ ਹਨ।

 

 

ਫ਼ਲੋਰਿਡਾ ’ਚ ਰੀਂਗਣ ਵਾਲੇ ਜਾਨਵਰਾਂ ਨੂੰ ਕੋਈ ਖ਼ਤਰਾ ਨਹੀਂ ਹੈ। ਇਸ ਲਈ ਉਨ੍ਹਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਹੈ। ਸੱਪ ਤੇ ਅਜਗਰ ਛੋਟੇ ਖ਼ਰਗੋਸ਼, ਚਿੜੀਆਂ ਤੇ ਹੋਰ ਛੋਟੇ ਜਾਨਵਰਾਂ ਦੇ ਨਾਲ–ਨਾਲ ਮਗਰਮੱਛਾਂ ਤੇ ਹਿਰਨਾਂ ਤੱਕ ਨੂੰ ਹਜ਼ਮ ਕਰ ਜਾਂਦੇ ਹਨ। ਇਕੱਲੇ ਦੱਖਣੀ ਫ਼ਲੋਰਿਡਾ ਵਿੱਚ ਹੀ 30,000 ਤੋਂ ਲੈ ਕੇ 3,00,000 ਪਾਇਥੌਨ ਅਜਗਰ ਮੌਜੂਦ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Researchers caught 17 feet long Python having 64 kg weight