ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣਾਂ ਹੋਣ ਕਰਕੇ ਭਾਰਤ ਦਾ ਰੁਖ ਪਾਕਿਸਤਾਨ ਵਿਰੋਧੀ : ਇਮਰਾਨ

ਚੋਣਾਂ ਹੋਣ ਕਰਕੇ ਭਾਰਤ ਦਾ ਰੁੱਖ ਪਾਕਿਸਤਾਨ ਵਿਰੋਧੀ : ਇਮਰਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ 2008 ਦੇ ਮੰੁਬਈ ਹਮਲੇ ਦੇ ਸਾਜਿਸ਼ ਕਰਤਾਵਾਂ ਨੂੰ ਇਨਸਾਫ ਦੇ ਕਟਿਹਰੇ `ਚ ਲਿਆਉਣਾ ਚਾਹੁੰਦੀ ਹੈ ਅਤੇ ਇਹ ਪਾਕਿਸਤਾਨ ਦੇ ਹਿੱਤ `ਚ ਹੈ। ਉਨ੍ਹਾਂ ਵਾਸਿ਼ੰਗਟਨ ਪੋਸਟ ਨਾਲ ਇੰਟਰਵਿਊ `ਚ ਕਿਹਾ ਕਿ ਭਾਰਤ `ਚ ਚੋਣ ਆਉਣ ਵਾਲੀ ਹੈ। ਇਸ ਕਰਕੇ ਭਾਰਤ ਦੇ ਸੱਤਾਧਾਰੀ ਦਲ ਦਾ ਰੁਖ ਮੁਸਲਿਮ ਵਿਰੋਧੀ ਅਤੇ ਪਾਕਿਸਤਾਨ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਮੇਰੀਆਂ ਸਾਰੀਆਂ ਪਹਿਲਾਂ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਚੋਣਾਂ ਦੇ ਖਤਮ ਹੋਣ ਬਾਅਦ ਅਸੀਂ ਫਿਰ ਤੋਂ ਭਾਰਤ ਨਾਲ ਗੱਲਬਾਤ ਸ਼ੁਰੂ ਕਰ ਸਕਾਂਗੇ।


ਜਿ਼ਕਰਯੋਗ ਹੈ ਕਿ ਭਾਰਤ ਨੇ ਪਾਕਿਸਤਾਨ ਨੂੰ ਸਪੱਸ਼ਟ ਤੌਰ `ਤੇ ਦੱਸਿਆ ਕਿ ਗੱਲਬਾਤ ਅਤੇ ਅੱਤਵਾਦ ਇਕੱਠੇ ਨਹੀਂ ਚਲ ਸਕਦੇ। ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੋਂ ਉਦੋਂ ਤੱਕ ਸਪੱਸ਼ਟ ਤੌਰ  `ਤੇ ਇਨਕਾਰ ਕੀਤਾ ਸੀ ਜਦੋਂ ਤੱਕ ਉਹ ਭਾਰਤ ਦੇ ਖਿਲਾਫ ਸੀਮਾ ਪਾਰ ਅੱਤਵਾਦੀ ਗਤੀਵਿਧੀਆਂ ਨੂੰ ਬੰਦ ਨਹੀਂ ਕਰਦਾ। ਭਾਰਤ `ਚ ਅਪ੍ਰੈਲ ਜਾਂ ਮਈ 2019 `ਚ ਆਮ ਚੋਣਾਂ ਹੋਣ ਵਾਲੀਆਂ ਹਨ। ਮੁੰਬਈ ਅੱਤਵਾਦੀ ਹਮਲੇ ਦਾ ਜਿ਼ਕਰ ਕਰਦੇ ਹੋਏ ਖਾਨ ਨੇ ਕਿਹਾ ਕਿ ਪਾਕਿਸਤਾਨ ਚਾਹੁੰਦਾ ਹੈ ਕਿ ਮੁੰਬਈ ਦੇ ਹਮਲਾਵਰਾਂ ਬਾਰੇ ਕੁਝ ਕੀਤਾ ਜਾਵੇ।


ਉਨ੍ਹਾਂ ਕਿਹਾ ਕਿ ਮੈਂ ਆਪਣੀ ਸਰਕਾਰ ਨੂੰ ਮਾਮਲੇ ਦੀ ਸਥਿਤੀ ਬਾਰੇ ਪਤਾ ਕਰਨ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਾਡੇ ਹਿੱਤ `ਚ ਹੈ ਕਿਉਂਕਿ ਇਹ ਅੱਤਵਾਦੀ ਸਨ। ਜਿ਼ਕਰਯੋਗ ਹੈ ਕਿ ਪਾਕਿਸਤਾਨ ਆਧਾਰਿਤ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀਆਂ ਨੇ 26 ਨਵੰਬਰ 2008 ਨੂੰ ਸਮੁੰਦਰ ਦੇ ਰਾਸਤੇ ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ `ਚ ਦਾਖਲ ਹੋ ਕੇ ਗੋਲੀਬਾਰੀ ਕਰਕੇ 166 ਲੋਕਾਂ ਦੀ ਜਾਨ ਲੈ ਲਈ ਸੀ। ਸੁਰੱਖਿਆ ਬਲਾਂ ਨੇ ਨੌ ਅੱਤਵਾਦੀਆਂ ਨੂੰ ਮਾਰ ਸੁੱਟਿਆ ਸੀ, ਜਦੋਂਕਿ ਇਕ ਜਿਉਂਦਾ ਫੜ੍ਹਿਆ ਗਿਆ ਸੀ। ਫੜ੍ਹੇ ਗਏ ਅੱਤਵਾਦੀ ਅਜਮਲ ਕਸਾਬ ਨੂੰ ਭਾਰਤੀ ਅਦਾਲਤ ਤੋਂ ਮੌਤ ਦੀ ਸਜ਼ਾ ਮਿਲਣ ਬਾਅਦ ਫਾਂਸੀ ਦੇ ਦਿੱਤੀ ਗਈ ਸੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Resolving 26/11 Mumbai attacks case in Pak interest says Imran Khan