ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟ੍ਰੀਆ ਦੇ ਪ੍ਰਾਈਮਰੀ ਸਕੂਲਾਂ ’ਚ ਹਿਜਾਬ ’ਤੇ ਪਾਬੰਦੀ

ਆਸਟ੍ਰੀਆ ਦੇ ਪ੍ਰਾਇਮਰੀ ਸਕੂਲ ਚ ਹਿਜਾਬ ਪਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੱਤਾਧਾਰੀ ਦੱਖਣਪੰਥੀ ਸਰਕਾਰ ਨੇ ਬੁੱਧਵਾਰ ਨੂੰ ਇਹ ਪ੍ਰਸਤਾਵ ਪੇਸ਼ ਕੀਤਾ, ਜਿਸ ਨੂੰ ਪਾਸ ਕਰ ਦਿੱਤਾ ਗਿਆ। ਹਾਲਾਂਕਿ ਮੁਸਲਿਮ ਵਿਰੋਧੀ ਹੋਣ ਦੇ ਦੋਸ਼ ਤੋਂ ਬਚਣ ਲਈ ਕਾਨੂੰਨ ਚ ਸਿੱਧੇ ਤੌਰ ਤੇ ਇਸਲਾਮ ਜਾਂ ਹਿਜਾਬ ਦਾ ਨਾਂ ਨਹੀਂ ਲਿਆ ਗਿਆ ਹੈ।

 

ਕਾਨੂੰਨ ਚ ਸਿਰ ਢੱਕਣ ਵਾਲੇ ਕਪੜੇ ਜਿਹੜੇ ਕਿਸੇ ਵਿਚਾਰਧਾਰਾ ਜਾਂ ਧਰਮ ਤੋਂ ਪ੍ਰਭਾਵਿਤ ਹੋਣ, ਉਸ ਤੇ ਪਾਬੰਦੀ ਲਗਾਉਣ ਦੀ ਗੱਲ ਕਹੀ ਗਈ ਹੈ। ਕਾਨੂੰਨ ਚ ਹਿਜਾਬ ਦੀ ਥਾਂ ਹੈਡਸਕਾਫ਼ ਦੀ ਵਰਤੋਂ ਕੀਤੀ ਗਈ ਹੈ ਜਦਕਿ ਸਿੱਖ ਬੱਚਿਆਂ ਦੁਆਰਾ ਪਾਏ ਜਾਣ ਵਾਲੇ ਪਟਕਾ ਅਤੇ ਯਹੂਦੀਆਂ ਦੇ ਕਿੱਪਾ ਨੂੰ ਇਸ ਤੋਂ ਬਾਹਰ ਰਖਿਆ ਗਿਆ ਹੈ।

 

ਆਸਟ੍ਰੀਆ ਚ ਪੀਪਲਜ਼ ਪਾਰਟੀ ਅਤੇ ਫ੍ਰੀਡਮ ਪਾਰਟੀ ਆਫ਼ ਆਸਟ੍ਰੀਆ ਦੇ ਗਠਜੋੜ ਦੀ ਸਰਕਾਰ ਹੈ। ਦੋਨਾਂ ਪਾਰਟੀਆਂ ਨੇ ਕਿਹਾ ਕਿ ਲੜਕੀਆਂ ਨੂੰ ਕਿਸੇ ਅਣਹੋਨੀ ਘਟਨਾ ਤੋਂ ਬਚਾਉਣ ਲਈ ਇਹ ਜ਼ਰੂਰੀ ਹੈ। ਦੂਜੇ ਪਾਸੇ ਮੁਸਲਿਮ ਸੰਗਠਨਾਂ ਨੇ ਇਸ ਦੀ ਆਲੋਚਨਾ ਕਰਦਿਆਂ ਕਾਨੂੰਨ ਦੁਆਰਾ ਵੰਡ ਪਾਉਣਾ ਕਰਾਰ ਦਿੱਤਾ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Restricting hijab primary schools in Austria